ਮੋਟਰਸਾਈਕਲ ਨੂੰ ਬਚਾਉਂਦੇ ਸਮੇਂ ਪਾਣੀ 'ਚ ਰੁੜ੍ਹਿਆ ਨੌਜੁਆਨ 

By : KOMALJEET

Published : Jul 11, 2023, 11:18 am IST
Updated : Jul 11, 2023, 11:18 am IST
SHARE ARTICLE
Arashdeep Singh
Arashdeep Singh

ਮੋਟਰਸਾਈਕਲ ਮਿਲਿਆ ਪਰ ਨਹੀਂ ਲੱਗਾ ਅਰਸ਼ਦੀਪ ਦਾ ਕੋਈ ਸੁਰਾਗ਼

ਲੜਕੇ ਦੀ ਮੌਤ ਦਾ ਖ਼ਦਸ਼ਾ
ਸ਼ਾਹਕੋਟ : ਪੰਜਾਬ ਵਿਚ ਬੀਤੇ ਦਿਨਾਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ ਸਥਿਤੀ ਚਿੰਤਾਜਨਕ ਬਣੀ ਹੋਈ ਹੈ। ਕਈ ਇਲਾਕਿਆਂ ਤੋਂ ਦੁਖਦ ਖਬਰਾਂ ਮਿਲ ਰਹੀਆਂ ਹਨ। ਤਾਜ਼ਾ ਜਾਣਕਾਰੀ ਸ਼ਾਹਕੋਟ ਇਲਾਕੇ ਤੋਂ ਹੈ ਜਿਥੇ ਪਿੰਡ ਮੁੰਡੀ ਚੋਲਿਆਂ ਵਿਖੇ ਇਕ ਨੌਜੁਆਨ ਪਾਣੀ ਵਿਚ ਰੁੜ੍ਹ ਗਿਆ ਹੈ।

ਇਹ ਵੀ ਪੜ੍ਹੋ: ਮਾਂ ਦੇ ਰਹੀ ਸੀ ਪ੍ਰੀਖਿਆ ਤੇ ਮਹਿਲਾ ਕਾਂਸਟੇਬਲ ਨੇ ਕੀਤੀ ਬੱਚੇ ਦੀ ਦੇਖਭਾਲ

ਮਿਲੀ ਜਾਣਕਾਰੀ ਅਨੁਸਾਰ ਇਲਾਕੇ ਵਿਚ ਮੀਂਹ ਕਾਰਨ ਪਾਣੀ ਦਾ ਪੱਧਰ ਕਾਫੀ ਵਧਿਆ ਹੋਇਆ ਹੈ ਅਤੇ ਬੀਤੀ ਰਾਤ ਮੰਡਾਲਾ ਨੇੜੇ ਇਕ ਨੌਜੁਆਨ ਪਾਣੀ ਵਿਚ ਡੁੱਬ ਗਿਆ। ਮੌਕੇ 'ਤੇ ਮੌਜੂਦ ਲੋਕਾਂ ਅਨੁਸਾਰ ਲੜਕਾ ਅਪਣਾ ਮੋਟਰਸਾਈਕਲ ਰੁੜ੍ਹਨ ਤੋਂ ਬਚਾਅ ਰਿਹਾ ਸੀ ਕਿ ਤੇਜ਼ ਪਾਣੀ ਦੀ ਚਪੇਟ ਵਿਚ ਆਉਣ ਕਾਰਨ ਖ਼ੁਦ ਵੀ ਰੁੜ੍ਹ ਗਿਆ।

ਇਹ ਵੀ ਪੜ੍ਹੋ: ਘਰ ਦੀ ਛੱਤ ਡਿੱਗਣ ਕਾਰਨ ਵਿਅਕਤੀ ਦੀ ਮੌਤ

ਲੜਕੇ ਦੀ ਭਾਲ ਲਗਾਤਾਰ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਮੋਟਰਸਾਈਕਲ ਤਾਂ ਮਿਲ ਗਿਆ ਹੈ ਪਰ ਅਰਸ਼ਦੀਪ ਸਿੰਘ ਦਾ ਕੋਈ ਵੀ ਸੁਰਾਗ਼ ਨਹੀਂ ਲੱਗਾ। ਅਜਿਹੀ ਸਥਿਤੀ ਵਿਚ ਨੌਜੁਆਨ ਦੀ ਮੌਤ ਦਾ ਖ਼ਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement