ਫ਼ਰਜ਼ੀ ਲੈਟਰ ਆਫ਼ ਕ੍ਰੈਡਿਟ ਰਾਹੀਂ ਕਣਕ ਨਿਰਯਾਤ ਦਾ ਯਤਨ ਕਰਨ ਵਾਲੀਆਂ 2 ਕੰਪਨੀਆਂ ’ਤੇ ਜੁਰਮਾਨਾ
Published : Jun 11, 2022, 12:11 am IST
Updated : Jun 11, 2022, 12:11 am IST
SHARE ARTICLE
image
image

ਫ਼ਰਜ਼ੀ ਲੈਟਰ ਆਫ਼ ਕ੍ਰੈਡਿਟ ਰਾਹੀਂ ਕਣਕ ਨਿਰਯਾਤ ਦਾ ਯਤਨ ਕਰਨ ਵਾਲੀਆਂ 2 ਕੰਪਨੀਆਂ ’ਤੇ ਜੁਰਮਾਨਾ

ਨਵੀਂ ਦਿੱਲੀ, 10 ਜੂਨ : ਕਣਕ ਐਕਸਪੋਰਟ ਲਈ ਫ਼ਰਜ਼ੀ ਲੈਟਰ ਆਫ਼ ਕ੍ਰੈਡਿਟ ਜਮ੍ਹਾਂ ਕਰਨ ਵਾਲੇ ਦਰਾਮਦਕਾਰਾਂ ਵਿਰੁਧ ਕਾਰਵਾਈ ਦੇ ਤਹਿਤ ਵਪਾਰ ਮੰਤਰਾਲਾ ਦੀ ਬ੍ਰਾਂਚ ਡਾਇਰੈਕਟੋਰੇਟ ਜਨਰਲ ਆਫ਼ ਫ਼ਾਰੇਨ ਟ੍ਰੇਡ (ਡੀ. ਜੀ. ਐਫ਼. ਟੀ.) ਨੇ ਮੁੰਬਈ ਦੀਆਂ ਦੋ ਇਕਾਈਆਂ ਗਣਪਤੀ ਟ੍ਰੇਡਰਸ ਅਤੇ ਪ੍ਰਾਈਡ ਐਗਰੋ ਫ਼੍ਰੈਸ਼ ਐਲ.ਐਲ.ਪੀ. ’ਤੇ ਮੁਦਰਾ ਜੁਰਮਾਨਾ ਲਗਾਇਆ ਹੈ। ਇਸ ਤੋਂ ਇਲਾਵਾ ਇਨ੍ਹਾਂ ਇਕਾਈਆਂ ਵਿਰੁਧ ਅਪਰਾਧਕ ਪ੍ਰਕਿਰਿਆ ਵੀ ਸ਼ੁਰੂ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਸਰਕਾਰ ਨੇ 13 ਮਈ ਤੋਂ ਕਣਕ ਦੀ ਦਰਾਮਦ ’ਤੇ ਪਾਬੰਦੀ ਲਗਾ ਦਿਤੀ ਹੈ।
ਕਣਕ ਦਰਾਮਦ ਦੀਆਂ ਸਿਰਫ਼ ਉਨ੍ਹਾਂ ਖੇਪਾਂ ਦੀ ਇਜਾਜ਼ਤ ਦਿਤੀ ਗਈ ਹੈ, ਜਿਨ੍ਹਾਂ ਲਈ ਪਾਬੰਦੀ ਲੱਗਣ ਦੀ ਮਿਤੀ ਤੋਂ ਪਹਿਲਾਂ ਲੈਟਰ ਆਫ਼ ਕ੍ਰੈਡਿਟ (ਐਲ.ਸੀ.) ਜਾਰੀ ਕੀਤੇ ਗਏ ਹਨ। ਬਾਅਦ ’ਚ ਫ਼ਰਜ਼ੀ ਲੈਟਰ ਆਫ਼ ਕ੍ਰੈਡਿਟ ਦੇ ਆਧਾਰ ’ਤੇ ਕਣਕ ਦਰਾਮਦ ਕਰਨ ਦੀ ਕੋਸ਼ਿਸ਼ ਕਰਨ ਵਾਲੀਆਂ ਇਕਾਈਆਂ ਵਿਰੁਧ ਸਖਤ ਕਾਰਵਾਈ ਸ਼ੁਰੂ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਵਪਾਰ ਮੰਤਰਾਲਾ ਨੇ ਵਪਾਰੀਆਂ ਨੂੰ ਫ਼ਰਜ਼ੀ ਦਸਤਾਵੇਜ਼ ਜਮ੍ਹਾਂ ਕਰਵਾਉਣ ਤੋਂ ਰੋਕਣ ਲਈ ਕਣਕ ਦਰਾਮਦਗੀ ਲਈ ਰਜਿਸਟ੍ਰੇਸ਼ਨ ਸਰਟੀਫ਼ਿਕੇਟ ਪ੍ਰਾਪਤ ਕਰਨ ਦੇ ਮਾਪਦੰਡਾਂ ਨੂੰ ਸਖ਼ਤ ਕਰ ਦਿਤਾ ਹੈ।                (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement