ਜੰਮੂ ਕਸ਼ਮੀਰ ਵਿਚ ਸਿੱਖਾਂ ਨੂੰ  ਰਾਜਨੀਤਕ ਰਾਖਵਾਂਕਰਨ ਦਿਤਾ ਜਾਵੇ : ਐਨ.ਐਸ.ਐਫ਼
Published : Jun 11, 2021, 6:41 am IST
Updated : Jun 11, 2021, 6:41 am IST
SHARE ARTICLE
image
image

ਜੰਮੂ ਕਸ਼ਮੀਰ ਵਿਚ ਸਿੱਖਾਂ ਨੂੰ  ਰਾਜਨੀਤਕ ਰਾਖਵਾਂਕਰਨ ਦਿਤਾ ਜਾਵੇ : ਐਨ.ਐਸ.ਐਫ਼


ਜੰਮੂ-ਕਸ਼ਮੀਰ ਵਿਚ ਸਿੱਖ ਰਾਜਨੀਤਕ ਅਤੇ ਆਰਥਕ ਤੌਰ 'ਤੇ ਪਛੜੇ ਹੋਏ ਹਨ: ਵਰਿੰਦਰਜੀਤ ਸਿੰਘ

ਜੰਮੂ, 10 ਜੂਨ (ਸਰਬਜੀਤ ਸਿੰਘ): ਨੈਸ਼ਨਲ ਸਿੱਖ ਫ਼ਰੰਟ (ਐਨਐਸਐਫ਼) ਨੇ ਜੰਮੂ-ਕਸ਼ਮੀਰ ਵਿਚ ਸਿੱਖਾਂ ਲਈ ਰਾਜਨੀਤਕ ਰਾਖਵਾਂਕਰਨ ਦੀ ਮੰਗ ਕਰਦਿਆਂ ਕਿਹਾ ਹੈ ਕਿ ਘੱਟੋ ਘੱਟ ਦੋ ਸੀਟਾਂ ਸਿੱਖਾਂ ਲਈ ਵਿਧਾਨ ਸਭਾ ਵਿਚ ਰਾਖਵੀਆਂ ਹੋਣੀਆਂ ਚਾਹੀਦੀਆਂ ਹਨ |
ਫ਼ਰੰਟ ਦੇ ਚੇਅਰਮੈਨ ਵਰਿੰਦਰਜੀਤ ਸਿੰਘ ਨੇ ਕਿਹਾ ਕਿ ਜੰਮੂ ਕਸ਼ਮੀਰ ਵਿਚ ਘੱਟਗਿਣਤੀ ਵਿਚ ਰਹਿੰਦੇ ਸਿੱਖ ਰਾਜਨੀਤਕ, ਵਿਦਿਅਕ ਅਤੇ ਆਰਥਕ ਤੌਰ 'ਤੇ ਪਛੜੇ ਹੋਏ ਹਨ | ਇਨ੍ਹਾਂ ਕਾਰਨਾਂ ਕਰ ਕੇ ਉਨ੍ਹਾਂ ਦੀ ਆਵਾਜ਼  ਰਾਜਨੀਤਕ ਹਲਕਿਆਂ ਵਿਚ ਨਹੀਂ ਸੁਣਾਈ ਦੇਂਦੀ | ਉਨ੍ਹਾਂ ਕਿਹਾ ਕਿ ਸਿੱਖ ਅੱਜ ਵੀ ਕਸ਼ਮੀਰ ਦੇ ਲਗਭਗ ਹਰ ਜ਼ਿਲ੍ਹੇ ਦੇ ਨਾਲ ਨਾਲ ਜੰਮੂ ਪ੍ਰਾਂਤ ਵਿਚ ਘੱਟ ਗਿਣਤੀ ਦੇ ਤੌਰ 'ਤੇ ਰਹਿੰਦੇ ਹਨ | ਉਨ੍ਹਾਂ ਕਿਹਾ ਕਸ਼ਮੀਰ ਵਿਚ ਹਜ਼ਾਰਾਂ ਸਿੱਖ ਦੂਸਰੇ ਘੱਟ ਗਿਣਤੀ ਭਾਈਚਾਰਿਆਂ (ਕਸ਼ਮੀਰੀ ਪੰਡਤਾਂ) ਦੇ ਪ੍ਰਵਾਸ ਤੋਂ ਬਾਅਦ ਵੀ ਵਾਦੀ ਵਿਚ ਰਹਿ ਰਹੇ ਹਨ | 
ਜੰਮੂ-ਕਸ਼ਮੀਰ ਦੇ ਸਿੱਖਾਂ ਨੇ ਦੇਸ਼ ਦੀ ਏਕਤਾ ਅਖੰਡਤਾ ਦੀ ਲੜਾਈ ਵਿਚ ਬਹੁਤ ਵੱਡਾ ਯੋਗਦਾਨ ਪਾਇਆ ਅਤੇ ਦੇਸ਼ ਦੇ ਹਿਤ ਲਈ ਅਪਣੀਆਂ ਜਾਨਾਂ ਵੀ ਦਿਤੀਆਂ | ਅਤਿਵਾਦ ਦੇ ਇਨ੍ਹਾਂ ਸਾਲਾਂ ਦੌਰਾਨ ਸਿੱਖ ਭਾਈਚਾਰੇ ਨੂੰ  ਕਈ ਵਾਰ ਨਿਸ਼ਾਨਾ ਬਣਾਇਆ ਗਿਆ | ਉਨ੍ਹਾਂ ਕਿਹਾ ਜਦੋਂ ਸਿੱਖਾਂ ਦੀਆਂ ਸੇਵਾਵਾਂ ਅਤੇ ਕੁਰਬਾਨੀਆਂ ਨੂੰ  ਮਾਨਤਾ ਦੇਣ ਅਤੇ ਉਨ੍ਹਾਂ ਦਾ ਸਨਮਾਨ ਕਰਨ ਦੀ ਗੱਲ ਆਉਂਦੀ ਹੈ, ਤਾਂ ਮੁਆਵਜ਼ੇ ਅਤੇ ਮੁੜ ਵਸੇਬੇ ਦੀ ਗੱਲ ਕਰਨ ਲਈ ਕੋਈ ਸਿਆਸੀ ਪਾਰਟੀ ਸਾਹਮਣੇ ਨਹੀਂ ਆਉਂਦੀ | ਵਰਿੰਦਰਜੀਤ ਸਿੰਘ ਨੇ ਕਿਹਾ ਕਿ ਸਿੱਖ ਭਾਈਚਾਰੇ ਦਾ ਰਾਜਨੀਤਕ ਰਾਖਵਾਂਕਰਨ ਸਪੱਸਟ ਤੌਰ 'ਤੇ ਉਨ੍ਹਾਂ ਨੂੰ  ਨਿਆਂ ਦਿਵਾਉਣ ਵਿਚ ਸਹੀ ਥਾਂ ਦੇਵੇਗਾ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement