ਡਬਲਿਊ. ਡਬਲਿਊ. ਈ. ਸੁਪਰ ਸਟਾਰ ਐਲੇਕਸਾ ਬਲਿਸ ਨੇ ਅਮਰੀਕੀ ਸਿੰਗਰ ਰਯਾਨ ਕੈਬਰੇਰਾ ਨਾਲ ਕੀਤਾ ਵਿਆਹ
Published : Apr 11, 2022, 8:11 am IST
Updated : Apr 11, 2022, 8:11 am IST
SHARE ARTICLE
image
image

ਡਬਲਿਊ. ਡਬਲਿਊ. ਈ. ਸੁਪਰ ਸਟਾਰ ਐਲੇਕਸਾ ਬਲਿਸ ਨੇ ਅਮਰੀਕੀ ਸਿੰਗਰ ਰਯਾਨ ਕੈਬਰੇਰਾ ਨਾਲ ਕੀਤਾ ਵਿਆਹ

 

ਨਵੀਂ ਦਿੱਲੀ, 10 ਅਪ੍ਰੈਲ : ਡਬਲਿਊ. ਡਬਲਿਊ. ਈ. ਸੁਪਰਸਟਾਰ ਐਲੇਕਸਾ ਬਲਿਸ ਤੇ ਅਮਰੀਕੀ ਸਿੰਗਰ ਰਯਾਨ ਕੈਬਰੇਰਾ ਕੈਲੀਫ਼ੋਰਨੀਆ ਦੇ ਨਜ਼ਦੀਕ ਪਾਮ ਡੇਜ਼ਰਟ ਦੇ ਕੈਮਪਾ ਵਿਲਾ 'ਚ ਵਿਆਹ ਦੇ ਬੰਧਨ 'ਚ ਬੱਝੇ ਗਏ | ਬਲਿਸ ਤੇ ਕੈਬਰੇਰਾ ਲਗਭਗ ਦੋ ਸਾਲ ਤਕ ਇਕ ਦੂਜੇ ਨੂੰ  ਡੇਟ ਕਰਦੇ ਰਹੇ ਤੇ ਦੋਹਾਂ ਨੇ ਨਵੰਬਰ 2020 'ਚ ਮੰਗਣੀ ਕੀਤੀ | ਉਨ੍ਹਾਂ ਦੀ ਪ੍ਰੇਮ ਕਹਾਣੀ ਇਕ ਡਰੀਮ ਵੈਡਿੰਗ 'ਤੇ ਸਮਾਪਤ ਹੋਈ |
ਨਵ ਵਿਆਹੇ ਜੋੜੇ ਨੇ ਲੋਕਾਂ ਨਾਲ ਅਪਣੇ ਵਿਆਹ ਬਾਰੇ ਵਿਸਥਾਰ ਨਾਲ ਗੱਲ ਕੀਤੀ | ਬਲਿਸ ਤੇ ਕੈਬਰੇਰਾ ਕੱੁਝ ਹੀ ਦਿਨਾਂ 'ਚ ਹਵਾਈ ਲਈ ਰਵਾਨਾ ਹੋਣਗੇ | ਲਿਟਿਲ ਮਿਸ ਬਲਿਸ ਨੇ ਕੈਬਰੇਰਾ ਨਾਲ ਅਪਣੇ ਵਿਆਹ ਬਾਰੇ ਕਿਹਾ ਕਿ ਇਹ ਮੰਨ ਲੈਣਾ ਸੁਰੱਖਿਅਤ ਹੈ ਕਿ ਬਲਿਸ ਨੇੜਲੇ ਭਵਿੱਖ 'ਚ ਡਬਲਿਊ. ਡਬਲਿਊ. ਈ. ਟੀਵੀ 'ਤੇ ਵਾਪਸ ਨਹੀਂ ਆਵੇਗੀ |
ਪੰਜ ਵਾਰ ਦੀ ਡਬਲਿਊ. ਡਬਲਿਊ. ਈ. ਮਹਿਲਾ ਵਿਸ਼ਵ ਚੈਂਪੀਅਨ ਨੇ ਹਾਲ ਹੀ 'ਚ ਸੰਕੇਤ ਦਿਤਾ ਸੀ ਕਿ ਉਹ ਰਿੰਗ 'ਚ ਵਾਪਸੀ ਲਈ ਤਿਆਰ ਹੈ ਪਰ ਡਬਲਿਊ. ਡਬਲਿਊ. ਈ. ਕੋਲ ਉਸ ਲਈ ਕੋਈ ਯੋਜਨਾ ਨਹੀਂ ਹੈ |
ਬਲਿਸ ਨੇ ਪਿਛਲੇ 6 ਮਹੀਨਿਆਂ 'ਚ ਸਿਰਫ਼ ਇਕ ਮੁਕਾਬਲੇ 'ਚ ਸ਼ਿਰਕਤ ਕੀਤੀ ਹੈ | ਨੇਮਸੇਕ ਈਵੈਂਟ 'ਚ ਵਿਮੈਂਸ ਐਲੀਮਿਨੇਸ਼ਨ ਚੈਂਬਰ ਮੈਚ 'ਚ ਉਨ੍ਹਾਂ ਦਾ ਦਮਦਾਰ ਪ੍ਰਦਰਸ਼ਨ ਸੀ | ਬਦਕਿਸਮਤੀ ਨਾਲ ਬਿਆਂਕਾ ਬਲੇਅਰ ਨੇ ਬਲਿਸ ਨੂੰ  ਆਖ਼ਰੀ ਵਾਰ ਹਰਾ ਕੇ ਜਿੱਤ ਹਾਸਲ ਕੀਤੀ ਸੀ | ਬਲਿਸ ਹਾਲ ਦੀਆਂ ਸੱਭ ਤੋਂ ਲੋਕਪਿ੍ਯ ਮਹਿਲਾ ਸਿਤਾਰਿਆਂ 'ਚੋਂ ਇਕ ਹੈ | (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement