ਪੰਜਾਬ ਮੈਡੀਕਲ ਕੌਂਸਲ ਵੱਲੋਂ ਡਾ. ਧਰੂਵਿਕਾ ਤਿਵਾੜੀ ਨੂੰ ਗੋਲਡ ਮੈਡਲ ਨਾਲ ਕੀਤਾ ਗਿਆ ਸਨਮਾਨਿਤ
Published : Apr 11, 2021, 5:03 pm IST
Updated : Apr 11, 2021, 5:43 pm IST
SHARE ARTICLE
 Gold Medal
Gold Medal

ਪੁਰਸਕਾਰ ਜੇਤੂ ਵਿਦਿਆਰਥੀ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਂਦਾ ਹੈ।

ਚੰਡੀਗੜ੍ਹ: ਪੰਜਾਬ ਮੈਡੀਕਲ ਕੌਂਸਲ ਵੱਲੋਂ ਡਾ. ਧਰੂਵਿਕਾ ਤਿਵਾੜੀ ਦਾ ਡਾ. ਗੁਰਮੇਜ ਸਿੰਘ ਗਿੱਲ ਯਾਦਗਾਰੀ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ। ਪੰਜਾਬ ਮੈਡੀਕਲ ਕੌਂਸਲ ਨੇ ਇਹ ਪੁਰਸਕਾਰ ਜਲੰਧਰ ਤੋਂ ਮਰਹੂਮ ਡਾ. ਗੁਰਮੇਜ ਸਿੰਘ ਗਿੱਲ ਦੀ ਯਾਦ ਵਿੱਚ ਸ਼ੁਰੂ ਕੀਤਾ ਹੈ, ਜਿਨ੍ਹਾਂ ਦਾ ਬੀਤੇ ਵਰ੍ਹੇ ਦਿਹਾਂਤ ਹੋ ਗਿਆ ਸੀ। ਡਾ. ਗੁਰਮੇਜ ਸਿੰਘ ਗਿੱਲ  ਪੰਜਾਬ ਮੈਡੀਕਲ ਕੌਂਸਲ ਦੇ ਸਾਬਕਾ ਮੈਂਬਰ ਅਤੇ ਸਾਬਕਾ ਉਪ ਪ੍ਰਧਾਨ ਸਨ ਅਤੇ ਮੈਡੀਕਲ ਕੌਂਸਲ ਆਫ ਇੰਡੀਆ ਦੇ ਮੈਂਬਰ ਵੀ ਰਹੇ ਸਨ।

ਇਸ ਪੁਰਸਕਾਰ ਨੂੰ ਉਹਨਾਂ ਦੇ ਪਰਿਵਾਰ ਵੱਲੋਂ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਪੁਰਸਕਾਰ ਬਾਬਾ ਫ਼ਰੀਦ ਯੂਨੀਵਰਸਿਟੀ ਫ਼ਰੀਦਕੋਟ ਤੋਂ ਐਮ.ਬੀ.ਬੀ.ਐਸ. ਟਾਪ ਕਰਨ ਵਾਲੇ ਵਿਦਿਆਰਥੀਆਂ ਨੂੰ ਦਿੱਤਾ ਜਾਂਦਾ ਹੈ। ਪੁਰਸਕਾਰ ਜੇਤੂ ਵਿਦਿਆਰਥੀ ਨੂੰ  ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਜਾਂਦਾ ਹੈ।

ਪੰਜਾਬ ਮੈਡੀਕਲ ਕੌਂਸਲ ਦੇ ਪ੍ਰਧਾਨ ਡਾ ਏ ਐਸ ਸੇਖੋਂ ਵੱਲੋਂ ਅੱਜ ਇਥੇ ਇਹ ਸਨਮਾਨ ਹਾਸਲ ਕਰਨ ਡੀ.ਐਮ.ਸੀ. ਲੁਧਿਆਣਾ ਤੋਂ ਪਾਸ ਹੋਏ ਟਾਪਰ ਡਾ ਧਰੂਵਿਕਾ ਤਿਵਾੜੀ ਨੂੰ ਦਿੱਤਾ ਗਿਆ। ਸਮਾਰੋਹ ਦਾ ਸੰਚਾਲਨ ਰਜਿਸਟਰਾਰ ਪੀਐਮਸੀ ਡਾ ਆਕਾਸ਼ ਦੀਪ ਅਗਰਵਾਲ ਨੇ ਕੀਤਾ।  ਇਸ ਮੌਕੇ  ਡਾ ਮਨੋਜ ਸੋਬਤੀ, ਡਾ ਐਸ ਪੀ ਐਸ ਸੂਚ, ਡਾ ਸੁਸ਼ੀਲ ਸਹਿਗਲ, ਡਾ ਵਿਜੇ ਕੁਮਾਰ, ਡਾ ਭਗਵੰਤ ਸਿੰਘ, ਡਾ ਬੀ ਐੱਸ ਵਾਲੀਆ, ਡਾ ਗੁਰਪ੍ਰੀਤ ਗਿੱਲ ਅਤੇ ਡਾ ਪ੍ਰਿਤਪਾਲ ਸਿੰਘ, ਡਾ ਜਸਬੀਰ ਕੌਰ ਗਿੱਲ, ਡਾ ਐਚ ਐੱਸ ਗਿੱਲ, ਡਾ ਗੁਰਬੀਰ ਗਿੱਲ, ਡਾ ਮਨਰਾਜ ਕੌਰ, ਡਾ ਨਵਜੋਤ ਦਹੀਆ, ਡਾ ਗੁਰਮੋਹਨ ਸੰਧੂ ਅਤੇ ਡਾ ਹਰਮੋਹਨ ਕੌਰ ਸੰਧੂ (ਮੈਂਬਰ ਪੀਪੀਐਸਸੀ) ਹਾਜ਼ਰ ਸਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement