Amritsar News : ਪਾਕਿਸਤਾਨ 'ਚ ਪਹਿਲਾ ਸਿੱਖ ਡਾਕਟਰ ਬਣਿਆ ਐਸੋਸੀਏਟ ਪ੍ਰੋਫੈਸਰ

By : BALJINDERK

Published : Nov 10, 2024, 4:52 pm IST
Updated : Nov 10, 2024, 4:52 pm IST
SHARE ARTICLE
ਡਾ. ਮਿਮਪਾਲ ਸਿੰਘ 
ਡਾ. ਮਿਮਪਾਲ ਸਿੰਘ 

Amritsar News : ਡਾ. ਮਿਮਪਾਲ ਸਿੰਘ ਨੂੰ ਬਾਲ ਚਿਕਿਤਸਾ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ ਵਜੋਂ ਦਿੱਤੀ ਗਈ ਹੈ ਤਰੱਕੀ

Amritsar News : ਲਾਹੌਰ ਦੀ ਕਿੰਗ ਐਡਵਰਡ ਮੈਡੀਕਲ ਯੂਨੀਵਰਸਿਟੀ ਸਪੈਸ਼ੇਲਾਈਜ਼ਡ ਹੈਲਥ ਕੇਅਰ ਐਂਡ ਮੈਡੀਕਲ ਐਜੂਕੇਸ਼ਨ ਡਿਪਾਰਟਮੈਂਟ ਦੇ ਬਾਲ ਚਿਕਿਤਸਾ ਵਿਭਾਗ 'ਚ ਸਹਾਇਕ ਪੋਫੈਸਰ ਵਜੋਂ ਸੇਵਾਵਾਂ ਦੇ ਰਹੇ ਡਾ. ਮਿਮਪਾਲ ਸਿੰਘ  ਨੂੰ ਬਾਲ ਚਿਕਿਤਸਾ ਵਿਭਾਗ ਦੇ ਐਸੋਸੀਏਟ ਪ੍ਰੋਫੈਸਰ (ਬੀ. ਐੱਸ.-19) ਵਜੋਂ ਤਰੱਕੀ ਦਿੱਤੀ ਗਈ ਹੈ।

ਲਹਿੰਦੇ ਪੰਜਾਬ ਦੀ ਸਰਕਾਰ ਦੇ ਸਿਹਤ ਸੰਭਾਲ ਅਤੇ ਮੈਡੀਕਲ ਸਿੱਖਿਆ ਵਿਭਾਗ ਦੇ ਵਿਸ਼ੇਸ਼ ਸਕੱਤਰ ਵਲੋਂ ਜਾਰੀ ਨੋਟੀਫ਼ਿਕੇਸ਼ਨ 'ਚ ਦੱਸਿਆ ਗਿਆ ਕਿ ਪਾਕਿ ਦੇ ਸਭ ਤੋਂ ਛੋਟੇ ਘੱਟ ਗਿਣਤੀ ਸਿੱਖ ਭਾਈਚਾਰੇ 'ਚੋਂ  ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਜੰਮਪਲ ਅਤੇ ਮੌਜੂਦਾ ਸਮੇਂ ਲਾਹੌਰ 'ਚ ਰਹਿੰਦੇ ਡਾ. ਮਿਮਪਾਲ ਸਿੰਘ ਇਸ ਅਹੁਦੇ 'ਤੇ ਨਿਯੁਕਤ ਹੋਣ ਵਾਲੇ ਪਹਿਲੇ ਸਿੱਖ ਹਨ।

ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਘੱਟ- ਗਿਣਤੀ ਅਧਿਕਾਰ ਕਮਿਸ਼ਨ 'ਚ ਬਤੌਰ ਮੈਂਬਰ ਸੇਵਾਵਾਂ ਦੇ ਰਹੇ ਡਾ. ਮਿਮਪਾਲ ਸਿੰਘ ਵਲੋਂ ਲਾਹੌਰ ਦੇ ਸਰਕਾਰੀ ਮੈਆਓ ਹਸਪਤਾਲ 'ਚ ਸ਼ੁਰੂ ਕੀਤੇ ਨਿਉਨੇਟੋਲੋਜੀ ਯੂਨਿਟ ਨਾਲ ਇਲਾਜ ਦੁਆਰਾ ਕਈ ਨਵੇਂ ਜਨਮੇ ਸੀਰੀਅਸ ਬੱਚਿਆਂ ਨੂੰ ਨਵਾਂ ਜੀਵਨ ਮਿਲ ਚੁੱਕਿਆ ਹੈ।

(For more news apart from first Sikh doctor became an associate professor in Pakistan News in punjabi  News in Punjabi, stay tuned to Rozana Spokesman)

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement