ਸੜਕ ਹਾਦਸੇ ਵਿਚ ਜੀਜੇ ਸਾਲੇ ਦੀ ਮੌਤ
Published : Nov 10, 2020, 7:59 pm IST
Updated : Nov 10, 2020, 8:00 pm IST
SHARE ARTICLE
Accident
Accident

ਟਰੱਕ ਡਰਾਇਵਰ ਤੇ ਮੁਕੱਦਮਾ ਦਰਜ ਕੀਤਾ

ਅਮਰਗੜ੍ਹ,ਸੰਗਰੂਰ  ਅਹਿਮਦਗੜ੍ਹ ਦੇ ਪਿੰਡ ਬਾਠਾਂ ਤੋਂ ਚੌਂਦਾ ਵੱਲ ਨੂੰ ਜਾਂਦੇ ਸਮੇਂ ਮੋਟਰਸਾਈਕਲ ‘ਤੇ ਸਵਾਰ ਜੀਜਾ ਅਤੇ ਸਾਲੇ ਦੀ ਦੀ ਟਰੱਕ ਦੀ ਚਪੇਟ ਵਿੱਚ ਆਉਣ ਨਾਲ ਹੋਈ ਮੌਤ ਦੀ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਦਿੰਦਿਆਂ ਪ੍ਰਣਾਮ ਸਿੰਘ ਨਿਵਾਸੀ ਪਿੰਡ ਚੌਂਦਾ ਨੇ ਪੁਲਿਸ ਨੂੰ ਦੱਸਿਆ ਕਿ ਉਹ ਸਵੇਰੇ 7 ਵਜੇ ਕਿਸੇ ਕੰਮ ਲਈ ਜਾ ਰਹੇ ਸਨ,ਪਿੰਡ ਬਾਠਾਂ ਤੋਂ ਚੌਂਦਾ ਨੇੜੇ ਅਚਾਨਕ ਸੁਏ ਦੇ ਪੁਲ ਦੇ ਸਾਹਮਣੇ ਇਕ ਟਰੱਕ ਆ ਰਿਹਾ ਹੈ। ਟਰੱਕ ਨੇ ਉਨ੍ਹਾਂ ਨੂੰ ਬੁਰੀ ਤਰ੍ਹਾਂ ਟੱਕਰ ਮਾਰ ਦਿੱਤੀ , ਟੱਕਰ ਬਹੁਤ ਭਿਆਨਕ ਸੀ

picpicਜਿਸ ਨਾਲ ਜਸਪਾਲ ਸਿੰਘ ਚੌਂਦਾ ਅਤੇ ਉਸ ਸਾਲੇ ਹਰਜਿਦਰ ਸਿੰਘ ਪਿੰਡ ਅੜਚਚੇ ਟਰੱਕ ਦੇ ਹੇਠਾਂ ਚਲਾ ਗਿਆ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਮਨਦੀਪ ਸਿੰਘ ਉਰਫ਼ ਮੀਪ ਨਿਵਾਸੀ ਚੋਂਦਾ ਟਰੱਕ ਛੱਡ ਕੇ ਫਰਾਰ ਹੋ ਗਿਆ। ਇਸ ਸਮੇਂ ਜਸਪਾਲ ਸਿੰਘ ਨੇ ਮੌਕੇ ‘ਤੇ ਦਮ ਤੋੜ ਦਿੱਤਾ। ਹਰਜਿਦਰ ਸਿੰਘ ਨੂੰ ਸਿਵਲ ਹਸਪਤਾਲ ਮਲੇਰਕੋਟਲਾ ਜਾਂਦੇ ਸਮੇਂ ਰਾਸਤੇ ਵਿਚ ਮੌਤ ਹੋ ਗਈ। ਜਾਂਚ ਅਧਿਕਾਰੀ ਦਰਸ਼ਨ ਸਿੰਘ ਨੇ ਦੱਸਿਆ ਕਿ ਪ੍ਰਨਾਮ ਸਿੰਘ ਦੇ ਬਿਆਨਾਂ ਤੇ ਟਰੱਕ ਡਰਾਇਵਰ ਤੇ ਮੁਕੱਦਮਾ ਦਰਜ ਕਰ ਲਿਆ ਹੈ। ਦੋਵਾਂ ਦੀਆਂ ਲਾਸ਼ਾਂ ਦਾ ਪੋਸਟ  ਕਰਵਾਉਣ ਲਈ ਸਿਵਲ ਹਸਪਤਾਲ ਮਲੇਰਕੋਟਲਾ ਭੇਜ ਦਿੱਤਾ ਗਿਆ ਹੈ ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement