ਮਾਇਸੂਰੂ 'ਚ ਪ੍ਰੀ-ਵੈਡਿੰਗ ਸ਼ੂਟ ਦੌਰਾਨ ਵਾਪਰਿਆ ਵੱਡਾ ਹਾਦਸਾ, ਨਦੀ 'ਚ ਡੁੱਬਿਆ ਜੋੜਾ
Published : Nov 10, 2020, 5:21 pm IST
Updated : Nov 10, 2020, 5:21 pm IST
SHARE ARTICLE
river
river

ਚੰਦਰੂ ਨੇ ਉਸ ਨੂੰ ਬਚਾਉਣ ਲਈ ਨਦੀ 'ਚ ਛਾਲ ਮਾਰ ਦਿੱਤੀ।

ਬੰਗਲੁਰੂ: ਅੱਜ ਕੱਲ੍ਹ ਵਿਆਹ ਤੋਂ ਪਹਿਲਾਂ ਜੋੜਿਆਂ ਪ੍ਰੀ-ਵੈਡਿੰਗ ਸ਼ੂਟ ਕਰਵਾਉਣਾ ਇਕ ਟਰੇਂਡ ਹੋ ਗਿਆ ਹੈ। ਵਿਆਹ ਤੋਂ ਪਹਿਲਾਂ ਆਪਣੀਆਂ ਯਾਦਗਾਰੀ ਫੋਟੋਆਂ ਖਿੱਚਣ ਲਈ ਜੋੜੇ ਵੱਖ-ਵੱਖ ਰੋਮਾਂਚਕ ਵਿਚਾਰਾਂ ਦੀ ਭਾਲ ਕਰ ਰਹੇ ਹਨ। ਵਿਆਹ ਤੋਂ ਪਹਿਲਾਂ ਅਜਿਹੀ ਹੀ ਇਕ ਸ਼ੂਟਿੰਗ ਮੈਸੂਰ ਦੇ ਇਕ ਜੋੜਾ ਲਈ ਜਾਨਲੇਵਾ ਬਣ ਗਈ। ਪ੍ਰੀ-ਵੈਡਿੰਗ ਸ਼ੂਟ ਦੌਰਾਨ ਜੋੜੇ ਦੀ ਨਦੀ ਵਿੱਚ ਡੁੱਬਣ ਕਾਰਨ ਮੌਤ ਹੋ ਗਈ।

wedding

ਇਹ ਘਟਨਾ ਕਰਨਾਟਕ ਦੇ ਮਾਇਸੂਰੂ ਜ਼ਿਲ੍ਹੇ ਤਾਲਾਕੜ ਦੀ ਹੈ। ਇੱਕ ਪ੍ਰੀ-ਵੈਡਿੰਗ ਫੋਟੋਸ਼ੂਟ ਦੌਰਾਨ ਵੱਡਾ ਹਾਦਸਾ ਵਾਪਰਿਆ। ਇਸ ਹਾਦਸੇ ਵਿੱਚ ਤ੍ਰਾਸਦੀ 'ਚ 28 ਸਾਲਾ ਵਿਅਕਤੀ ਤੇ ਉਸ ਦੀ ਮੰਗੇਤਰ ਨਦੀ 'ਚ ਡੁੱਬ ਗਈ। ਇਹ ਦੁਰਘਟਨਾ ਉਸ ਸਮੇਂ ਵਾਪਰੀ ਜਦੋਂ 20 ਸਾਲਾ ਲੜਕੀ ਕਿਸ਼ਤੀ 'ਤੇ ਸਵਾਰੀ ਦੌਰਾਨ ਸੰਤੁਲਨ ਗੁਆ ਬੈਠੀ ਤੇ ਫੋਟੋ ਖਿਚਵਾਉਣ ਦੌਰਾਨ ਨਦੀ 'ਚ ਡਿੱਗ ਗਈ। ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਸਿਵਲ ਕਾਂਟਰੈਕਟਰ ਚੰਦਰੂ ਤੇ ਸ਼ਸ਼ੀਕਲਾ ਦਾ ਵਿਆਹ ਇਸ ਮਹੀਨੇ ਦੇ ਅਖੀਰ ਵਿੱਚ ਹੋਣਾ ਤੈਅ ਹੋਇਆ ਸੀ।

preweeding

ਉਹ ਆਪਣੇ ਰਿਸ਼ਤੇਦਾਰਾਂ ਤੇ ਫੋਟੋਗ੍ਰਾਫਰਸ ਨਾਲ ਪ੍ਰੀ-ਵੈਡਿੰਗ ਫੋਟੋਸ਼ੂਟ ਲਈ ਮੁਦੁਕੁਥੋਰ ਸਥਿਤ ਮੱਲੀਕਾਰਜੁਨ ਸਵਾਮੀ ਮੰਦਿਰ ਆਏ ਸੀ। ਵਾਪਸ ਆਉਂਦੇ ਹੋਏ ਉਨ੍ਹਾਂ ਨੇ ਤਾਲਾਕੜ ਵਿਖੇ ਕਾਵੇਰੀ ਨਦੀ ਵਿੱਚ ਕਿਸ਼ਤੀ 'ਤੇ ਕੁਝ ਫੋਟੋਆਂ ਲੈਣ ਬਾਰੇ ਸੋਚਿਆ। ਕਿਸ਼ਤੀ ਨਾ ਹੋਣ ਕਰਕੇ ਉਨ੍ਹਾਂ ਨੇ ਚੰਦਰੂ ਦੇ ਦੋਸਤ ਦੇ ਨਾਲ, ਇੱਕ ਛੋਟੀ ਨਾਵ ਦੀ ਸਵਾਰੀ ਕਰਨ ਦਾ ਫੈਸਲਾ ਕੀਤਾ।ਨਦੀ ਦੇ ਵਿਚਕਾਰ ਸ਼ਸ਼ੀਕਲਾ ਨਾਵ 'ਤੇ ਖੜ੍ਹੀ ਹੋ ਗਈ, ਜਿਸ ਕਾਰਨ ਸੰਤੁਲਣ ਵਿਗੜਨ ਕਰਕੇ ਉਹ ਨਦੀ 'ਚ ਜਾ ਡਿੱਗੀ। ਚੰਦਰੂ ਨੇ ਉਸ ਨੂੰ ਬਚਾਉਣ ਲਈ ਨਦੀ 'ਚ ਛਾਲ ਮਾਰ ਦਿੱਤੀ। ਪੁਲਿਸ ਨੇ ਦੱਸਿਆ ਕਿ ਨਾਵ ਦਾ ਸੰਤੁਲਣ ਵਿਗੜਨ ਕਰਕੇ ਨਦੀ 'ਚ ਜਾ ਡਿੱਗੀ,  ਕਿਸ਼ਤੀ ਚਾਲਕ ਆਪਣੇ ਆਪ ਨੂੰ ਬਚਾਉਣ ਲਈ ਉਥੋਂ ਤੈਰ ਕੇ ਨਿਕਲ ਗਿਆ ਜਦਕਿ ਉਥੇ ਮੌਜੂਦ ਕੁਝ ਲੋਕਾਂ ਨੇ ਚੰਦਰੂ ਦੇ ਦੋਸਤ ਨੂੰ ਬਚਾ ਲਿਆ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement