Punjab News: ਮੋਗਾ ’ਚ ਵਾਪਰੇ ਸੜਕ ਹਾਦਸੇ ’ਚ ਬਜ਼ੁਰਗ ਦੀ ਮੌਤ
Published : Sep 10, 2024, 10:10 am IST
Updated : Sep 10, 2024, 10:10 am IST
SHARE ARTICLE
An elderly man died in a road accident in Moga
An elderly man died in a road accident in Moga

Punjab News: ਮ੍ਰਿਤਕ ਸੁਰਿੰਦਰ ਸਿੰਘ ਚਾਰ ਬੱਚਿਆਂ ਦਾ ਪਿਤਾ ਸੀ ਅਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ

 

Punjab News: ਪੰਜਾਬ ਦੇ ਮੋਗਾ ਦੇ ਕੋਟ ਕਪੂਰਾ ਬਾਈਪਾਸ 'ਤੇ ਗੱਡੀ ਅਤੇ ਬਾਈਕ ਵਿਚਾਲੇ ਹੋਈ ਟੱਕਰ 'ਚ 52 ਸਾਲਾ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਵਿਅਕਤੀ ਪਿੰਡ ਭਗਤਾ ਭਾਈ ਦਾ ਵਸਨੀਕ ਅਤੇ 4 ਬੱਚਿਆਂ ਦਾ ਪਿਤਾ ਸੀ।

ਜਾਣਕਾਰੀ ਦਿੰਦਿਆਂ ਪਿੰਡ ਵਾਸੀ ਲਕਸ਼ਮਣ ਸਿੰਘ ਨੇ ਦੱਸਿਆ ਕਿ ਮ੍ਰਿਤਕ ਸੁਰਿੰਦਰ ਸਿੰਘ ਚਾਰ ਬੱਚਿਆਂ ਦਾ ਪਿਤਾ ਸੀ ਅਤੇ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਂਦਾ ਸੀ। ਉਹ ਕਿਸੇ ਕੰਮ ਲਈ ਮੋਗਾ ਆਇਆ ਹੋਇਆ ਸੀ।

ਜਦੋਂ ਉਹ ਸਾਈਕਲ 'ਤੇ ਵਾਪਸ ਆਪਣੇ ਪਿੰਡ ਭਗਤਾ ਭਾਈ ਨੂੰ ਆ ਰਿਹਾ ਸੀ ਤਾਂ ਕੋਟ ਕਪੂਰਾ ਬਾਈਪਾਸ 'ਤੇ ਅਚਾਨਕ ਇੱਕ ਗੱਡੀ ਆ ਗਈ, ਜਿਸ ਕਾਰਨ ਬਾਈਕ ਸਵਾਰ ਸੁਰਿੰਦਰ ਸਿੰਘ ਗੱਡੀ ਨਾਲ ਟਕਰਾ ਕੇ ਸੜਕ 'ਤੇ ਡਿੱਗ ਗਿਆ ਅਤੇ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਸਮਾਜ ਸੇਵੀ ਸੰਸਥਾ ਦੀ ਗੱਡੀ ਵਿੱਚ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement