ਆਖ਼ਰੀ ਦਿਨ ਕੁੜੀਆਂ ਨੇ ਚਲਾਈ ਕਿਸਾਨ ਸੰਸਦ
Published : Aug 10, 2021, 7:23 am IST
Updated : Aug 10, 2021, 7:23 am IST
SHARE ARTICLE
image
image

ਆਖ਼ਰੀ ਦਿਨ ਕੁੜੀਆਂ ਨੇ ਚਲਾਈ ਕਿਸਾਨ ਸੰਸਦ


ਮੋਦੀ ਸਰਕਾਰ ਵਿਰੁਧ ਬੇਭਰੋਸਗੀ ਦਾ ਮਤਾ ਕੀਤਾ ਪਾਸ


ਨਵੀਂ ਦਿੱਲੀ, 9 ਅਗੱਸਤ (ਅਮਨ/ਹਰਜੀਤ ਕੌਰ): ਰਾਸ਼ਟਰੀ ਰਾਜਧਾਨੀ ਦਿੱਲੀ ਵਿਚ ਜੰਤਰ-ਮੰਤਰ 'ਤੇ ਕਿਸਾਨਾਂ ਦੀ 'ਕਿਸਾਨ ਸੰਸਦ' ਕੇਂਦਰ ਸਰਕਾਰ ਵਿਰੁਧ ਇਕ 'ਬੇਭਰੋਸਗੀ ਮਤਾ' ਪਾਸ ਕਰਨ ਤੋਂ ਬਾਅਦ ਅੱਜ ਖ਼ਤਮ ਹੋ ਗਈ | ਅੱਜ ਨਿਰੋਲ ਕੁੜੀਆਂ ਦੀ ਸੰਸਦ ਸੀ, ਜੋ ਮੋਰਚੇ ਦਾ ਅਹਿਮ ਕਦਮ ਸੀ | ਕਿਸਾਨਾਂ ਵਲੋਂ ਅਪਣਾ ਵਿਰੋਧ ਪ੍ਰਦਰਸ਼ਨ ਵਧਾਉਣ ਲਈ ਪੁਲਿਸ ਤੋਂ ਕੋਈ ਆਗਿਆ ਨਹੀਂ ਮੰਗੀ | ਇਹ ਜਾਣਕਾਰੀ ਭਾਰਤੀ ਕਿਸਾਨ ਯੂਨੀਅਨ ਦੇ ਇਕ ਅਧਿਕਾਰੀ ਨੇ ਦਿਤੀ | ਉਨ੍ਹਾਂ ਨੇ ਕਿਹਾ ਕਿ ਕੇਂਦਰ ਦੇ 3 ਨਵੇਂ ਖੇਤੀ ਕਾਨੂੰਨਾਂ ਵਿਰੁਧ 8 ਮਹੀਨੇ ਪਹਿਲਾਂ ਸ਼ੁਰੂ ਹੋਇਆ ਕਿਸਾਨ ਅੰਦੋਲਨ ਹਾਲਾਂਕਿ ਦਿੱਲੀ ਦੀਆਂ ਸਰਹੱਦਾਂ 'ਤੇ ਜਾਰੀ ਰਹੇਗਾ | 
ਕਿਸਾਨ ਜਥੇਬੰਦੀ ਸੰਯੁਕਤ ਕਿਸਾਨ ਮੋਰਚਾ ਵਲੋਂ ਜੰਤਰ-ਮੰਤਰ 'ਤੇ 'ਕਿਸਾਨ ਸੰਸਦ' 'ਚ ਤਿੰਨੋਂ ਵਿਵਾਦਪੂਰਨ ਖੇਤੀ ਕਾਨੂੰਨਾਂ ਨੂੰ  ਰੱਦ ਨਾ ਕਰਨ ਨੂੰ  ਲੈ ਕੇ ਕੇਂਦਰ ਸਰਕਾਰ ਦੇ ਅਸਤੀਫ਼ੇ ਦੀ ਮੰਗ ਕੀਤੀ ਗਈ | ਕਿਸਾਨ ਜਥੇਬੰਦੀ ਭਾਜਪਾ ਦੀ ਅਗਵਾਈ ਵਾਲੀ ਸਰਕਾਰ ਦੇ ਅਸਤੀਫ਼ੇ ਦੀ ਮੰਗ ਕਰਦੇ ਹੋਏ ਅਪਣੀ 'ਕਿਸਾਨ ਸੰਸਦ' ਵਿਚ ਸਰਕਾਰ ਵਿਰੁਧ ਇਕ 'ਬੇਭਰੋਸਗੀ ਮਤਾ' ਪਾਸ ਕੀਤਾ | ਇਸ ਮਤੇ ਅਨੁਸਾਰ ਸਰਕਾਰ 'ਤੇ ਕਿਸਾਨਾਂ ਸਮੇਤ ਹੋਰ ਲੋਕਾਂ ਦਾ ਹੁਣ ਵਿਸ਼ਵਾਸ ਨਹੀਂ ਰਹਿ ਗਿਆ | ਇਸ ਨੂੰ  ਸੱਤਾ 'ਚ ਬਣੇ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ |
ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਨੇ ਕਿਸਾਨਾਂ ਨੂੰ  22 ਜੁਲਾਈ ਤੋਂ 9 ਅਗੱਸਤ ਤਕ ਵੱਧ ਤੋਂ ਵੱਧ 200 ਲੋਕਾਂ ਨਾਲ ਪ੍ਰਦਰਸ਼ਨ ਕਰਨ ਦੀ ਆਗਿਆ ਦਿਤੀ ਸੀ | 

ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਕਿ ਜੰਤਰ-ਮੰਤਰ 'ਤੇ ਅੱਜ ਕਿਸਾਨਾਂ ਦਾ ਆਖ਼ਰੀ ਦਿਨ ਸੀ | ਉਨ੍ਹਾਂ ਨੇ ਕਿਸਾਨਾਂ ਨੂੰ  ਸ਼ਾਂਤੀਪੂਰਨ ਢੰਗ ਨਾਲ ਪ੍ਰਦਰਸ਼ਨ ਕੀਤਾ ਅਤੇ ਉਹ ਅੱਜ ਸ਼ਾਮ ਪ੍ਰਦਰਸ਼ਨ ਮਗਰੋਂ ਜੰਤਰ-ਮੰਤਰ ਤੋਂ ਚਲੇ ਗਏ | ਜ਼ਿਕਰਯੋਗ ਹੈ ਕਿ ਦਿੱਲੀ ਦੀਆਂ ਸਰਹੱਦਾਂ 'ਤੇ ਖੇਤੀ ਕਾਨੂੰਨਾਂ ਨੂੰ  ਰੱਦ ਕਰਨ ਦੀ ਮੰਗ ਨੂੰ  ਲੈ ਕੇ ਸੈਂਕੜੇ ਕਿਸਾਨ ਪਿਛਲੇ ਸਾਲ ਨਵੰਬਰ ਤੋਂ ਇਥੇ ਡਟੇ ਹੋਏ ਹਨ | ਸਰਕਾਰ, ਕਿਸਾਨ ਆਗੂਆਂ ਨਾਲ 11 ਗੇੜ ਦੀ ਗੱਲਬਾਤ ਕਰ ਚੁਕੀ ਹੈ ਪਰ ਹੁਣ ਤਕ ਕੋਈ ਹੱਲ ਨਹੀਂ ਨਿਕਲਿਆ ਹੈ | (ਪੀਟੀਆਈ)    
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement