Moga News : ਗੰਭੀਰ ਬਿਮਾਰੀ ਤੋਂ ਪੀੜਤ ਹੈ ਮਾਸੂਮ ਇਬਾਦਤ ਕੌਰ ,14.5 ਕਰੋੜ ਦਾ ਲੱਗੇਗਾ ਟੀਕਾ
Published : Jun 10, 2024, 4:28 pm IST
Updated : Jun 10, 2024, 4:28 pm IST
SHARE ARTICLE
 Ibadat Kaur
Ibadat Kaur

ਮਾਪਿਆਂ ਵੱਲੋਂ ਪੰਜਾਬੀਆਂ ਨੂੰ ਮਦਦ ਦੀ ਅਪੀਲ

Moga News : ਇਬਾਦਤ ਕੌਰ ਨਾਮ ਦੀ 5 ਮਹੀਨੇ ਦੀ ਬੱਚੀ ਅਜਿਹੀ ਗੰਭੀਰ ਬਿਮਾਰੀ ਤੋਂ ਪੀੜਤ ਹੈ ਕਿ ਉਸ ਦੇ ਇਲਾਜ ਲਈ 14.5 ਕਰੋੜ ਰੁਪਏ ਦੀ ਲੋੜ ਹੈ। ਇਨ੍ਹਾਂ ਰੁਪਇਆਂ ਨਾਲ ਇੱਕ ਟੀਕਾ ਖਰੀਦਿਆ ਜਾਵੇਗਾ ਅਤੇ ਟੀਕਾ ਲਗਾਉਣ ਤੋਂ ਬਾਅਦ ਇਬਾਦਤ ਕੌਰ ਦੀ ਜਾਨ ਬਚ ਜਾਵੇਗੀ।  

ਪ੍ਰਾਪਤ ਜਾਣਕਾਰੀ ਅਨੁਸਾਰ ਇਬਾਦਤ ਕੌਰ ਸਿਰਫ 5 ਮਹੀਨੇ ਦੀ ਬੱਚੀ ਹੈ ਅਤੇ ਸੁਖਪਾਲ ਸਿੰਘ ਦੀ ਛੋਟੀ ਬੇਟੀ ਹੈ। ਸੁਖਪਾਲ ਸਿੰਘ ਮੋਗਾ ਜਿਲ੍ਹੇ ਵਿੱਚ ਖੇਤੀਬਾੜੀ ਕਰਦੇ ਹਨ। ਇਬਾਦਤ ਕੌਰ ਸਪਾਈਨਲ ਮਸਕੂਲਰ ਐਟ੍ਰੋਫੀ (Spinal Muscular atrophy SMA) ਨਾਮਕ ਇੱਕ ਗੰਭੀਰ ਬਿਮਾਰੀ ਤੋਂ ਪੀੜਤ ਹੈਅਤੇ ਉਸਦਾ AIIMS, ਨਵੀਂ ਦਿੱਲੀ ਤੋਂ ਇਲਾਜ ਚੱਲ ਰਿਹਾ ਹੈ।

ਇਹ ਬਿਮਾਰੀ ਇਸ 5 ਮਹੀਨੇ ਦੀ ਬੱਚੀ ਨੂੰ ਹੌਲੀ-ਹੌਲੀ ਪਰੇਸ਼ਾਨ ਕਰ ਰਹੀ ਹੈ। ਸਪਾਈਨਲ ਮਸਕੂਲਰ ਐਟ੍ਰੋਫੀ ਦੇ ਇਲਾਜ ਲਈ ਇੱਕ ਟੀਕੇ ਦੀ ਲੋੜ ਹੈ, ਜਿਸਦੀ ਕੀਮਤ 14.5 ਕਰੋੜ ਹੈ। ਪਰਿਵਾਰ ਲਈ ਇੰਨੀ ਵੱਡੀ ਰਾਸ਼ੀ ਦਾ ਪ੍ਰਬੰਧ ਕਰਨਾ ਬੇਹੱਦ ਔਖਾ ਹੈ। 

ਇਬਾਦਤ ਕੌਰ ਦੇ ਪਰਿਵਾਰ ਦੀ ਦੇਸ਼ ਦੁਨੀਆ ਭਰ ਦੇ ਲੋਕਾਂ ਨੂੰ ਅਪੀਲ ਹੈ ਕਿ ਤੁਹਾਡੇ ਸਹਿਯੋਗ ਤੋਂ ਬਿਨਾਂ ਸੰਭਵ ਨਹੀਂ ਹੈ। ਤੁਹਾਡਾ ਦਿੱਤਾ ਹੋਇਆ ਦਾਨ ਇਬਾਦਤ ਨੂੰ ਲੰਮੀ ਅਤੇ ਤੰਦਰੁਸਤ ਜ਼ਿੰਦਗੀ ਦੇ ਸਕਦਾ ਹੈ। 

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਅਜਿਹੀ ਖ਼ਬਰ ਦਿੱਲੀ ਤੋਂ ਸਾਹਮਣੇ ਆਈ ਸੀ। ਜਿੱਥੇ 10 ਮਹੀਨੇ ਦਾ ਬੱਚਾ ਕਾਨਵ ਅਜਿਹੀ ਗੰਭੀਰ ਬਿਮਾਰੀ ਤੋਂ ਪੀੜਤ ਹੈ ਕਿ ਉਸ ਦੇ ਇਲਾਜ ਲਈ 17.5 ਕਰੋੜ ਰੁਪਏ ਦੀ ਲੋੜ ਹੈ। 

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement