ਲੁਧਿਆਣਾ 'ਚ ਵੱਡਾ ਹਾਦਸਾ, ਆਪਸ 'ਚ ਟਕਰਾਏ 3 ਵਾਹਨ, 15 ਲੋਕ ਜ਼ਖ਼ਮੀ

By : GAGANDEEP

Published : May 10, 2023, 2:25 pm IST
Updated : May 10, 2023, 2:25 pm IST
SHARE ARTICLE
photo
photo

ਜ਼ਖ਼ਮੀ ਲੋਕਾਂ ਨੂੰ ਨੇੜਲੇ ਹਸਪਤਾਲ ਕਰਵਾਇਆ ਗਿਆ ਦਾਖ਼ਲ

 

ਲੁਧਿਆਣਾ: ਲੁਧਿਆਣਾ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਤਿੰਨ ਵਾਹਨ ਆਪਸ ਵਿਚ ਟਕਰਾ ਗਏ। ਜਿਸ ਵਿਚ 15 ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਜੀਟੀ ਰੋਡ 'ਤੇ ਵਾਪਰਿਆ। ਇਥੇ ਸੀਮਿੰਟ ਨਾਲ ਭਰਿਆ ਟਰੱਕ ਤਕਨੀਕੀ ਖ਼ਰਾਬੀ ਕਾਰਨ ਸੜਕ ਕਿਨਾਰੇ ਖੜ੍ਹਾ ਸੀ। ਇਸ ਦੌਰਾਨ ਯਮੁਨਾ ਨਗਰ ਤੋਂ ਆ ਰਹੀ ਬੱਸ ਟਰੱਕ ਨਾਲ ਟਕਰਾ ਗਈ। 

ਇਹ ਵੀ ਪੜ੍ਹੋ: ਆਰਥਿਕ ਤੰਗੀ ਕਾਰਨ ਮਜ਼ਦੂਰ ਨੇ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਇਸ ਦੌਰਾਨ ਇਕ ਕਾਰ ਵੀ ਬੇਕਾਬੂ ਹੋ ਕੇ ਬੱਸ ਨਾਲ ਟਕਰਾ ਗਈ। ਮੌਕੇ 'ਤੇ ਮੌਜੂਦ ਲੋਕਾਂ ਨੇ ਜ਼ਖ਼ਮੀ ਯਾਤਰੀਆਂ ਨੂੰ ਬੱਸ 'ਚੋਂ ਬਾਹਰ ਕੱਢਿਆ। ਇਹ ਬੱਸ ਪੱਟੀ ਬੱਸ ਡਿਪੂ ਨਾਲ ਸਬੰਧਤ ਹੈ। ਸਵਾਰੀਆਂ ਨਾਲ ਭਰੀ ਇਹ ਬੱਸ ਅੰਮ੍ਰਿਤਸਰ ਜਾ ਰਹੀ ਸੀ। ਮੌਕੇ ’ਤੇ ਪੁੱਜੇ ਜਾਂਚ ਅਧਿਕਾਰੀ ਅਰਜਨ ਸਿੰਘ ਨੇ ਦਸਿਆ ਕਿ ਨੁਕਸਾਨੇ ਵਾਹਨਾਂ ਨੂੰ ਸੜਕ ਤੋਂ ਹਟਾ ਦਿਤਾ ਗਿਆ ਹੈ।

ਇਹ ਵੀ ਪੜ੍ਹੋ: ਅਬੋਹਰ 'ਚ ਅੱਗ ਲੱਗਣ ਕਾਰਨ ਪਤੀ-ਪਤਨੀ ਬੁਰੀ ਤਰ੍ਹਾਂ ਝੁਲਸੇ, ਸਿਗਰਟ ਪੀਣ ਕਾਰਨ ਕਾਰ ਨੂੰ ਲੱਗੀ ਅੱਗ 

ਕੁਝ ਸਮੇਂ ਲਈ ਆਵਾਜਾਈ ਵਿਚ ਵਿਘਨ ਪਿਆ ਪਰ ਵਾਹਨਾਂ ਨੂੰ ਹਟਾ ਕੇ ਆਵਾਜਾਈ ਮੁੜ ਚਾਲੂ ਕਰ ਦਿਤੀ ਗਈ। ਜ਼ਖ਼ਮੀਆਂ ਨੂੰ ਤੁਰੰਤ ਐਂਬੂਲੈਂਸ ਦੀ ਮਦਦ ਨਾਲ ਹਸਪਤਾਲ ਭੇਜਿਆ ਗਿਆ। ਜਿਥੇ ਉਹਨਾਂ ਦਾ ਇਲਾਜ ਚੱਲ ਰਿਹਾ ਹੈ।
 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement