‘ਆਪ’ ਦੇ ਸੰਗਰੂਰ ਲੋਕ ਸਭਾ ਦੇ ਸਾਬਕਾ ਪ੍ਰਧਾਨ ਅਵਜਿੰਦਰ ਸੰਘਾ ਕਾਂਗਰਸ 'ਚ ਸ਼ਾਮਲ ਹੋਏ
Published : May 10, 2019, 11:08 am IST
Updated : May 10, 2019, 11:08 am IST
SHARE ARTICLE
Avjinder Sangha join congress party
Avjinder Sangha join congress party

ਕੇਵਲ ਸਿੰਘ ਢਿੱਲੋਂ ਦੀ ਚੋਣ ਮੁਹਿੰਮ ਨੂੰ ਮਿਲ ਰਿਹਾ ਚਾਰੇ ਪਾਸਿਓਂ ਭਰਵਾਂ ਹੁੰਗਾਰਾ...

ਚੰਡੀਗੜ੍ਹ : ਆਮ ਆਦਮੀ ਪਾਰਟੀ ਅਤੇ ਇਸ ਦੀ ਲੋਕ ਸਭਾ ਹਲਕਾ ਉਮੀਦਵਾਰ ਭਗਵੰਤ ਮਾਨ ਨੂੰ ਅੱਜ ਉਸ ਸਮੇਂ ਵੱਡਾ ਝਟਕਾ ਲੱਗਿਆ, ਜਦੋਂ ਆਪ ਉਮੀਦਵਾਰ ਦੇ ਨੇੜਲੇ ਸਾਥੀ ਤੇ ਸੰਗਰੂਰ ਲੋਕ ਸਭਾ ਤੋਂ ਪ੍ਰਧਾਨ ਤੇ ਸੋਸ਼ਲ ਮੀਡੀਆ ਇੰਚਾਰਜ ਅਵਜਿੰਦਰ ਸੰਘਾ ਸੰਗਰੂਰ ਲੋਕ ਸਭਾ ਤੋਂ ਉਮੀਦਵਾਰ  ਕੇਵਲ ਸਿੰਘ ਢਿਲੋਂ  ਦੀ ਅਗਵਾਈ ਹੇਠ ਕਾਂਗਰਸ ਵਿਚ ਸ਼ਾਮਿਲ ਹੋ ਗਏ। ਰੇਤਗੜ੍ਹ ਪਿੰਡ ਵਿਖੇ ਇਕ ਸਮਾਗਮ ਦੋਰਾਨ ਅਵਜਿੰਦਰ ਸੰਘਾ ਕੇਵਲ ਸਿੰਘ ਢਿੱਲੋਂ  ਦੀ ਮੌਜੂਦਗੀ ਵਿਚ ਕਾਂਗਰਸ ਵਿਚ ਸ਼ਾਮਲ ਹੋਏ। Avjinder Sangha join congress partyAvjinder Sangha join congress party

ਇਸ ਮੌਕੇ ਉੱਪਰ ਬੋਲਦਿਆਂ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਲੋਕਾਂ ਦਾ ਆਪ ਤੋਂ ਪੂਰੀ ਤਰ੍ਹਾਂ ਮੋਹ ਭੰਗ ਹੋ ਚੁੱਕਿਆ ਹੈ। ਉਹਨਾਂ ਕਿਹਾ ਕਿ ਪਹਿਲਾਂ ਲੋਕ ਆਪ ਨੂੰ ਇਸ ਲਈ ਛੱਡ ਰਹੇ ਸਨ, ਕਿਉਂਕਿ ਇਹ ਆਪਣੀ ਵਿਚਾਰਧਾਰਾ ਤੋਂ ਦੂਰ ਹੋ ਗਈ ਸੀ ਪਰ ਹੁਣ ਤਾਂ ਆਪ ਉਮੀਦਵਾਰਾਂ ਦੇ ਨੇੜਲੇ ਰਿਸ਼ਤੇਦਾਰ ਵੀ ਇਸ ਪਾਰਟੀ ਨੂੰ ਛੱਡ ਰਹੇ ਹਨ। ਉਹਨਾਂ ਕਿਹਾ ਕਿ ਅਵਜਿੰਦਰ ਸੰਘਾ ਦੇ ਜਾਣ ਨਾਲ ਆਪ ਦੀ ਚੋਣ ਮੁਹਿੰਮ ਨੂੰ ਵੱਡਾ ਧੱਕਾ ਲੱਗਿਆ ਹੈ ਤੇ ਉਸ ਦੇ ਜਾਣ ਨਾਲ ਆਪ ਸੰਗਰੂਰ ਵਿਚ ਪੂਰੀ ਤਰ੍ਹਾਂ ਚੋਣ ਮੁਕਾਬਲੇ 'ਚੋਂ ਬਾਹਰ ਹੋ ਗਈ ਹੈ।

ਕੇਵਲ ਸਿੰਘ ਢਿੱਲੋਂ  ਨੇ ਕਿਹਾ ਕਿ ਪੰਜਾਬ ਸਰਕਾਰ ਦੀ ਲੋਕ ਭਲਾਈ ਨੀਤਿਆਂ ਤੋਂ ਪ੍ਰਭਾਵਿਤ ਹੋਕੇ ਵੱਡੇ ਪੱਧਰ ਤੇ ਆਗੂ ਕਾਂਗਰਸ ਪਾਰਟੀ ਵਿੱਚ ਸ਼ਾਮਿਲ ਹੋ ਰਹੇ ਹਨ। ਇਸ ਮੌਕੇ ਉੱਪਰ ਬੋਲਦਿਆਂ ਅਵਜਿੰਦਰ ਸੰਘਾ ਨੇ ਕਿਹਾ ਕਿ ਉਹ ਆਪ ਤੋਂ ਪੂਰੀ ਨਿਰਾਸ਼ ਹੋ ਗਏ ਸਨ, ਕਿਉਂਕਿ ਇਹ ਕਹਿੰਦੀ ਕੁੱਝ ਹੋਰ ਸੀ ਅਤੇ ਕਰਦੀ ਬਿਲਕੁੱਲ ਹੀ ਕੁੱਝ ਹੋਰ ਸੀ।

ਉਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਆਪਣੇ ਸਿਆਸੀ ਹਿੱਤਾਂ ਲਈ ਪੰਜਾਬ ਵਾਸੀਆਂ ਨੂੰ ਗੁਮਰਾਹ ਕੀਤਾ। ਉਹਨਾਂ ਕਿਹਾ ਕਿ ਮੈਨੂੰ ਬਾਕੀ ਹਜ਼ਾਰਾਂ ਵਲੰਟੀਅਰਾਂ ਵਾਂਗ ਪਾਰਟੀ ਵੱਲੋਂ ਗੁੰਮਰਾਹ ਕੀਤਾ ਗਿਆ ਸੀ। ਉਹਨਾਂ ਕਿਹਾ ਕਿ ਉਹ 19 ਮਈ ਨੂੰ  ਕਾਂਗਰਸ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੂੰ ਜਿਤਾਉਣ ਲਈ ਆਪਣੀ ਪੂਰੀ ਵਾਹ ਲਾ ਦੇਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement