ਮੋਗਾ ਦੇ ਗੁਰੂ ਨਾਨਕ ਕਾਲਜ 'ਚ ਚੱਲੀ ਗੋਲੀ, ਇਕ ਵਿਦਿਆਰਥੀ ਜ਼ਖ਼ਮੀ
Published : May 10, 2018, 10:30 am IST
Updated : May 10, 2018, 10:30 am IST
SHARE ARTICLE
Guru Nanak College Moga
Guru Nanak College Moga

ਬੁੱਧਵਾਰ ਨੂੰ ਦੁਪਹਿਰ ਮੋਗਾ ਸ਼ਹਿਰ ਦੇ ਵਿਚਕਾਰ ਸਥਿਤ ਗੁਰੂ ਨਾਨਕ ਕਾਲਜ ਕੁਝ ਵਿਦਿਆਰਥੀਆਂ ਵਲੋਂ ਗੋਲੀ ਚਲਾਈ ਗਈ। ਬੀ.ਏ. ਭਾਗ ਪਹਿਲਾ ਦੇ ਪੇਪਰ ਤੋਂ ....

ਮੋਗਾ,  ਬੁੱਧਵਾਰ ਨੂੰ ਦੁਪਹਿਰ ਮੋਗਾ ਸ਼ਹਿਰ ਦੇ ਵਿਚਕਾਰ ਸਥਿਤ ਗੁਰੂ ਨਾਨਕ ਕਾਲਜ ਕੁਝ ਵਿਦਿਆਰਥੀਆਂ ਵਲੋਂ ਗੋਲੀ ਚਲਾਈ ਗਈ। ਬੀ.ਏ. ਭਾਗ ਪਹਿਲਾ ਦੇ ਪੇਪਰ ਤੋਂ ਬਾਅਦ ਬਾਹਰੋਂ ਆਏ ਕੁੱਝ ਨੌਜਵਾਨਾਂ ਨੇ ਕਾਲਜ ਦੇ ਅੰਦਰ ਇਕ ਵਿਦਿਆਰਥੀ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿਤਾ। ਜ਼ਖ਼ਮੀ ਵਿਦਿਆਰਥੀ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।  ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਵਿਦਿਆਰਥੀ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸ ਦੇ ਬਚਾਅ ਲਈ ਉਸ ਨੂੰ ਦੂਜੇ ਹਸਪਤਾਲ ਵਿਚ ਰੈਫ਼ਰ ਕਰ ਦਿਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਸਾਰਾ ਮਾਮਲਾ ਪੇਪਰ ਦੌਰਾਨ ਨਕਲ ਮਾਰਨ ਨੂੰ ਲੈ ਕੇ ਹੋਇਆ ਸੀ। ਹਾਲਾਂਕਿ ਕਾਲਜ ਦੇ ਅੰਦਰ ਸੀਸੀਟੀਵੀ ਵੀ ਲੱਗੇ ਹੋਏ ਹਨ ਪਰ ਸੀਸੀਟੀਵੀ ਬੰਦ ਹੋਣ ਕਾਰਨ ਘਟਨਾ ਰੀਕਾਰਡ ਨਹੀਂ ਹੋ ਸਕੀ।

Guru Nanak College MogaGuru Nanak College Moga

ਜਾਣਕਾਰੀ ਅਨੁਸਾਰ ਬਾਹਰ ਤੋਂ ਆਏ ਨੌਜਵਾਨ ਨੇ ਅੰਦਰ ਪੇਪਰ ਦੇ ਰਹੇ ਵਿਦਿਆਰਥੀ ਨੂੰ ਇਕ ਪਰਚੀ ਸੁੱਟੀ ਸੀ ਜੋ ਕਿ ਹਰਜੀਤ ਨਾਂਅ ਦੇ ਵਿਦਿਆਰਥੀ ਕੋਲ ਡਿੱਗ ਗਈ। ਹਰਜੀਤ ਨੇ ਉਹ ਪਰਚੀ ਅੱਗੇ ਨਹੀਂ ਦਿਤੀ ਜਿਸ ਕਾਰਨ ਵਿਵਾਦ ਖੜਾ ਹੋ ਗਿਆ। ਇਸ ਗੱਲ ਤੋਂ ਬਾਹਰ ਖੜੇ ਨੌਜਵਾਨ ਭੜਕ ਗਏ ਅਤੇ ਪੇਪਰ ਖ਼ਤਮ ਹੋਣ ਤੋਂ ਬਾਅਦ ਹਰਜੀਤ ਨਾਲ ਪਹਿਲਾਂ ਤਾਂ ਕੁੱਟਮਾਰ ਕੀਤੀ ਅਤੇ ਬਾਅਦ 'ਚ ਉਸ ਨੂੰ ਗੋਲੀ ਮਾਰ ਕੇ ਜ਼ਖ਼ਮੀ ਕਰ ਦਿਤਾ।ਸੂਚਨਾ ਮਿਲਣ 'ਤੇ ਵਾਰਦਾਤ ਦੀ ਜਗ੍ਹਾ 'ਤੇ ਪਹੁੰਚੀ ਪੁਲਿਸ ਨੇ ਜ਼ਖ਼ਮੀ ਵਿਦਿਆਰਥੀ ਦੇ ਬਿਆਨ ਦਰਜ ਕਰ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕਰ ਰਹੀ ਹੈ।

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement