ਪੰਜਾਬ ਸਰਕਾਰ ਵੱਲੋਂ ਪਾਸ ਕੀਤਾ ਗਿਆ ਸਾਲਾਨਾ ਬਜਟ ਇੱਕ ਝੂਠ ਦੀ ਪੰਡ: ਜਤਿੰਦਰ ਸਿੰਘ ਅਠਵਾਲ 
Published : Mar 10, 2021, 9:30 pm IST
Updated : Mar 10, 2021, 9:30 pm IST
SHARE ARTICLE
Jatinder Singh Athwal
Jatinder Singh Athwal

ਜ਼ਿਲ੍ਹਾ ਰੂਪਨਗਰ ਦੇ ਭਾਜਪਾ ਦੇ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਵੱਲੋਂ ਅੱਜ...

ਰੋਪੜ: ਜ਼ਿਲ੍ਹਾ ਰੂਪਨਗਰ ਦੇ ਭਾਜਪਾ ਦੇ ਪ੍ਰਧਾਨ ਜਤਿੰਦਰ ਸਿੰਘ ਅਠਵਾਲ ਵੱਲੋਂ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਇਕ ਪੱਤਰਕਾਰ ਵਾਰਤਾ ਦੇ ਦੌਰਾਨ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਸਾਲਾਨਾ ਬਜਟ ਨੂੰ ਝੂਠ ਦੀ ਪੰਡ ਐਲਾਨਿਆ ਗਿਆ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਚਾਰ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਵੱਲੋਂ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ  ਤੇ ਝੂਠੇ ਵਾਅਦੇ ਕਰਕੇ ਹੋਂਦ ਵਿੱਚ ਆਈ ਸੀ।

 ਪ੍ਰੰਤੂ ਉਹ ਝੂਠ ਅਜੇ ਨਿਰੰਤਰ ਜਾਰੀ ਹੈ ਤੇ ਹੁਣ ਚੌਥੇ ਸਾਲ ਦੇ ਵਿੱਚ ਜੋ ਸਰਕਾਰ ਵੱਲੋਂ ਬਜਟ ਪਾਸ ਕੀਤਾ ਗਿਆ ਹੈ  ਉਹ ਵੀ ਝੂਠ ਦੀ ਵੱਡੀ ਪੰਡ ਹੈ। ਜਤਿੰਦਰ ਸਿੰਘ ਅਠਵਾਲ ਨੇ ਕਿਹਾ ਕਿ ਨੌਜਵਾਨਾਂ ਨਾਲ, ਕਿਸਾਨਾਂ ਨਾਲ, ਵਪਾਰੀਆਂ ਨਾਲ ਵਿਦਿਆਰਥੀਆਂ ਨਾਲ ਹਰ ਵਰਗ ਦੇ ਨਾਲ  ਪੰਜਾਬ ਸਰਕਾਰ ਵੱਲੋਂ ਧੋਖਾ ਕੀਤਾ ਗਿਆ ਹੈ ਕਿਉਂਕਿ ਜੋ ਤਜਵੀਜ਼ਾਂ ਪੰਜਾਬ ਸਰਕਾਰ ਵੱਲੋਂ ਇਸ ਬਜਟ ਦੇ ਵਿਚ ਰੱਖੀਆਂ ਗਈਆਂ ਹਨ।

ਉਹ ਅਸਲ ਦੇ ਵਿਚ ਲਾਗੂ ਨਹੀਂ ਹੋਣਗੀਆਂ ਕਿਉਂਕਿ ਭਾਵੇਂ ਛੇਵੇਂ ਪੇ ਕਮਿਸ਼ਨ ਦੀ ਗੱਲ ਹੋਵੇ ਜਾਂ ਹੋਰ ਮੱਦਾਂ ਦੀ ਗੱਲ ਹੋਵੇ ਉਹ  ਜਿਸ ਸਮੇਂ ਲੱਗ ਹੋਣਗੀਆਂ ਉਸ ਸਮੇਂ ਤੱਕ ਕੋਡ ਆਫ ਕੰਡਕਟ ਲੱਗ ਜਾਵੇਗਾ ਤੇ ਫੇਰ ਇੱਕ ਵਾਰ ਪੰਜਾਬ ਦੇ ਲੋਕਾਂ ਨਾਲ ਹੋਇਆ ਧੋਖਾ ਸਾਹਮਣੇ ਆਵੇਗਾ ਜਦੋਂ ਜਤਿੰਦਰ ਸਿੰਘ ਅਟਵਾਲ ਨੂੰ ਪੁੱਛਿਆ ਗਿਆ ਕਿ ਭਾਰਤੀ ਜਨਤਾ ਪਾਰਟੀ ਵੱਲੋਂ ਕਿਸਾਨੀ ਮੁੱਦੇ ਦਾ ਕੋਈ ਹੱਲ ਨਹੀਂ ਕੀਤਾ ਜਾ ਰਿਹਾ ਹੈ।

ਅਤੇ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਲਗਾਤਾਰ ਬੈਠੇ ਹੋਏ ਨੇ ਤਾਂ ਉਨ੍ਹਾਂ ਕਿਹਾ ਕਿ  ਕਿਸਾਨੀ ਮੁੱਦੇ ਤੇ ਕੁਝ ਲੋਕ ਸਿਆਸਤ ਕਰ ਰਹੇ ਹਨ ਅਤੇ ਸਭ ਤੋਂ ਵੱਡੀ ਸਿਆਸਤ ਕਾਂਗਰਸ ਪਾਰਟੀ ਵੱਲੋਂ ਕੀਤੀ ਜਾ ਰਹੀ ਹੈ ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਬੈਠੇ ਕਿਸਾਨਾਂ ਦੇ ਮਸਲੇ ਜਲਦ ਹੱਲ ਕਰ ਲਏ ਜਾਣਗੇ  ਅਤੇ ਭਾਰਤੀ ਜਨਤਾ ਪਾਰਟੀ ਕਿਸਾਨਾਂ ਦੀ ਸਭ ਤੋਂ ਵੱਡੀ ਹਿਤੈਸ਼ੀ ਪਾਰਟੀ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement