ਪੰਜਾਬ ਸਿਰ ਅਕਾਲੀ-ਭਾਜਪਾ ਸਰਕਾਰ ਸਮੇਂ 31,000 ਕਰੋੜ ਦੇ ਕਰਜ਼ੇ ਦੀਦੇਣਦਾਰੀਕਬੂਲਣਬਾਰੇਬਹਿਸਹੋਵੇ:ਜਾਖੜ
Published : Mar 8, 2021, 12:58 am IST
Updated : Mar 8, 2021, 12:58 am IST
SHARE ARTICLE
image
image

ਪੰਜਾਬ ਸਿਰ ਅਕਾਲੀ-ਭਾਜਪਾ ਸਰਕਾਰ ਸਮੇਂ 31,000 ਕਰੋੜ ਦੇ ਕਰਜ਼ੇ ਦੀ ਦੇਣਦਾਰੀ ਕਬੂਲਣ ਬਾਰੇ ਬਹਿਸ ਹੋਵੇ: ਜਾਖੜ


ਅਕਾਲੀ-ਭਾਜਪਾ ਸਰਕਾਰ ਸਮੇਂ ਪੰਜਾਬ ਨੂੰ  ਆਰਥਕ ਪੱਖੋਂ ਤਬਾਹ ਕਰਨ ਦਾ ਲਾਇਆ ਦੋਸ਼

ਵਿਧਾਨ ਸਭਾ ਦੇ ਸਪੀਕਰ ਨੂੰ  ਲਿਖਿਆ ਪੱਤਰ
ਚੰਡੀਗੜ੍ਹ, 7 ਮਾਰਚ (ਗੁਰਉਪਦੇਸ਼ ਭੁੱਲਰ): ਪੰਜਾਬ ਪ੍ਰਦੇਸ਼ ਕਾਂਗਰਸ ਨੇ ਅਕਾਲੀ ਭਾਜਪਾ ਸਰਕਾਰ ਸਮੇਂ ਸੂਬੇ ਦੀ ਕੀਤੀ ਆਰਥਕ ਤਬਾਹੀ ਦਾ ਮੁੱਦਾ ਚੁਕਦਿਆਂ ਵਿਧਾਨ ਸਭਾ ਦੇ ਸਪੀਕਰ ਰਾਣਾ ਕੇ.ਪੀ. ਸਿੰਘ ਤੋਂ ਮੰਗ ਕੀਤੀ ਹੈ ਕਿ ਪੰਜਾਬ ਸਿਰ ਪਾਏ ਗਏ ਅਨਾਜ ਦੇ ਕਰਜ਼ੇ ਦੀ 31,000 ਕਰੋੜ ਰੁਪਏ ਦੀ ਰਾਸ਼ੀ ਬਾਰੇ ਸਦਨ ਵਿਚ ਚੱਲ ਰਹੇ ਸੈਸ਼ਨ ਦੌਰਾਨ ਬਹਿਸ ਕਰਵਾਈ ਜਾਏ | ਸਪੀਕਰ ਨੂੰ  ਅੱਜ ਇਕ ਪੱਤਰ ਲਿਖ ਕੇ ਕਿਹਾ ਕਿ ਮੈਂ ਆਪ ਦੇ ਧਿਆਨ ਵਿਚ ਇਕ ਅਹਿਮ ਵਿੱਤੀ ਮਾਮਲਾ ਲਿਆ ਰਿਹਾ ਹਾਂ | ਪਿਛਲੇ ਦਿਨੀਂ ਇਕ ਦਸਤਾਵੇਜ਼ ਸਾਹਮਣੇ ਆਇਆ ਹੈ ਕਿ ਕਿਸ ਤਰ੍ਹਾਂ ਜਾਣ ਬੁਝ ਕੇ ਪਿਛਲੀ ਸਰਕਾਰ ਨੇ ਸੂਬੇ ਦੀ ਆਰਥਕਤਾ ਦਾ ਘਾਣ ਕੀਤਾ | ਉਨ੍ਹਾਂ ਦਸਿਆ ਕਿ ਭਾਰਤ ਸਰਕਾਰ ਦਾ ਇਹ ਦਸਤਾਵੇਜ਼ 31,000 ਕਰੋੜ ਰੁਪਏ ਦੇ ਅਨਾਜ ਦੇ ਕਰਜ਼ੇ ਬਾਰੇ ਹੈ | ਇਸ ਵਿਚ ਪਤਾ ਲੱਗਾ ਹੈ ਕਿ ਉਸ ਸਮੇਂ ਦੀ ਸਰਕਾਰ ਨੇ ਕੇਂਦਰੀ ਵਿੱਤ ਮੰਤਰਾਲੇ ਦਾ ਪ੍ਰਸਤਾਵ ਨਹੀਂ ਮੰਨਿਆ ਜਿਸ ਵਿਚ ਪੰਜਾਬ ਸਿਰ 2017 ਵਿਚ ਅਨਾਜ ਕਰਜ਼ੇ ਦੀ ਦੇਣਦਾਰੀ ਸਿਰਫ਼ 13,000 ਕਰੋੜ ਰੁਪਏ ਸੀ ਜਦ ਕਿ ਉਸ ਸਮੇਂ ਅਕਾਲੀ-imageimageਭਾਜਪਾ ਸਰਕਾਰ ਨੇ ਸੂਬੇ ਸਿਰ ਅਨਾਜ ਕਰਜ਼ੇ ਦੀ 31,000 ਕਰੋੜ ਦੀ ਦੇਣਦਾਰੀ ਕਬੂਲ ਲਈ | ਇਸ ਤਰ੍ਹਾਂ ਅਜਿਹਾ ਕਰ ਕੇ ਉਸ ਸਮੇਂ ਦੀ ਸਰਕਾਰ ਨੇ ਵੱਡਾ ਵਿੱਤੀ ਅਪਰਾਧ ਕੀਤਾ ਸੀ | ਉਨ੍ਹਾਂ ਇਸ ਬਾਰੇ ਉਸ ਸਮੇਂ ਦੇ ਵਿੱਤ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਤੋਂ ਵੀ ਸਪੱਸ਼ਟੀਕਰਨ ਦੇਣ ਦੀ ਮੰਗ ਕੀਤੀ ਹੈ ਤਾਂ ਜੋ ਮਾਮਲੇ ਦੀ ਸਚਾਈ ਲੋਕਾਂ ਨੂੰ  ਪਤਾ ਲੱਗ ਸਕੇ | 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement