ਮਰਹੂਮ ਵਿਨੋਦ ਖੰਨਾ ਦੀ ਪਤਨੀ ਨੇ ਗੁਰਦਾਸਪੁਰ ਹਲਕੇ ਤੋਂ ਲੋਕ ਸਭਾ ਟਿਕਟ ਦੀ ਦਾਅਵੇਦਾਰੀ ਠੋਕੀ
Published : Feb 10, 2019, 9:59 am IST
Updated : Feb 10, 2019, 9:59 am IST
SHARE ARTICLE
Kavita Khanna & Vinod Khanna
Kavita Khanna & Vinod Khanna

ਮਰਹੂਮ ਲੋਕ ਸਭਾ ਮੈਂਬਰ ਸ੍ਰੀ ਵਿਨੋਦ ਖੰਨਾ ਦੀ ਪਤਨੀ ਸ੍ਰੀਮਤੀ ਕਵਿਤਾ ਖੰਨਾ ਨੇ ਅੱਜ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਉਹ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ.....

ਗੁਰਦਾਸਪੁਰ : ਮਰਹੂਮ ਲੋਕ ਸਭਾ ਮੈਂਬਰ ਸ੍ਰੀ ਵਿਨੋਦ ਖੰਨਾ ਦੀ ਪਤਨੀ ਸ੍ਰੀਮਤੀ ਕਵਿਤਾ ਖੰਨਾ ਨੇ ਅੱਜ ਪ੍ਰੈਸ ਕਾਨਫ਼ਰੰਸ ਦੌਰਾਨ ਕਿਹਾ ਕਿ ਉਹ ਗੁਰਦਾਸਪੁਰ ਲੋਕ ਸਭਾ ਹਲਕੇ ਤੋਂ ਭਾਜਪਾ ਵਲੋਂ ਚੋਣ ਲੜੇਗੀ ਹੀ ਨਹੀਂ ਸਗੋਂ ਉਹ ਅਪਣੇ ਪਤੀ ਦੀ ਤਰ੍ਹਾਂ ਹੀ ਕਾਂਗਰਸੀ ਉਮੀਦਵਾਰ ਨੂੰ ਵੋਟਾਂ ਦੇ ਭਾਰੀ ਫ਼ਰਕ ਨਾਲ ਪਛਾੜ ਕੇ ਇਹ ਸੀਟ ਭਾਜਪਾ ਦੀ ਝੋਲੀ ਵਿਚ ਪਾਵੇਗੀ। ਜ਼ਿਕਰਯੋਗ ਹੈ ਕਿ ਸ੍ਰੀਮਤੀ ਖੰਨਾ ਕਰੀਬ 20 ਸਾਲਾਂ ਦੌਰਾਨ ਅਪਣੇ ਪਤੀ ਦੀ ਚੋਣ ਮੁਹਿੰਮ ਦੀ 5 ਲੋਕ ਸਭਾ ਚੋਣਾਂ ਦੌਰਾਨ ਕਮਾਂਡ ਸੰਭਾਲਦੀ ਰਹੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਤੀ ਦਾ ਇਸ ਲੋਕ ਸਭਾ ਹਲਕੇ ਦੇ ਲੋਕਾਂ ਦੇ ਮਨਾਂ ਅੰਦਰ ਵੱਡਾ ਮਾਨ ਸਤਿਕਾਰ ਅਜੇ ਵੀ ਮੌਜੂਦ ਹੈ।

ਇਸ ਤੋਂ ਇਲਾਵਾ ਸ੍ਰੀ ਖੰਨਾ ਵਲੋਂ ਹਲਕੇ ਅੰਦਰ ਪੈਂਦੇ ਦਰਿਆ ਰਾਵੀ ਅਤੇ ਬਿਆਸ ਉਪਰ ਬਣਵਾਏ ਦੋ ਵੱਡੇ ਪੁਲਾਂ ਦੀ ਉਸਾਰੀ ਕਾਰਨ ਲੋਕ ਅਜੇ ਵੀ ਮਰਹੂਮ ਸ੍ਰੀ ਖੰਨਾ ਨੂੰ ਯਾਦ ਕਰਦੇ ਹਨ। ਅੰਤ ਵਿਚ ਸ੍ਰੀਮਤੀ ਖੰਨਾ ਨੇ ਕਿਹਾ ਕਿ ਸ੍ਰੀ ਖੰਨਾ ਵਲੋਂ ਅਪਣੇ ਕਾਰਜਕਾਲ ਦੌਰਾਨ ਪਠਾਨਕੋਟ ਦੀ ਸੱਭ ਤੋਂ ਵੱਡੀ ਸਮੱਸਿਆ ਨੈਰੋਗੇਜ਼ ਰੇਲਵੇ ਲਾਈਨ ਨਾਲ ਲੱਗਣ ਵਾਲੇ ਟ੍ਰੈਫ਼ਿਕ ਜਾਮ ਦਾ ਹੱਲ ਕੀਤਾ ਗਿਆ ਸੀ ਜੋ ਕਿ ਉਨ੍ਹਾਂ ਦੇ ਪਤੀ ਦੀ ਮੌਤ ਕਾਰਨ ਪੂਰਾ ਨਹੀਂ ਹੋ ਸਕਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement