ਕਿਸਾਨੀ ਬਿਲਾਂ ਦੇ ਵਿਰੋਧ 'ਚ 'ਨਿਊਜ਼ੀਲੈਂਡ ਸਿੱਖ ਗੇਮਜ਼' ਕਮੇਟੀ ਨੇ ਦਿਤਾ ਮੰਗ ਪੱਤਰ
Published : Dec 9, 2020, 12:42 am IST
Updated : Dec 9, 2020, 12:42 am IST
SHARE ARTICLE
image
image

ਕਿਸਾਨੀ ਬਿਲਾਂ ਦੇ ਵਿਰੋਧ 'ਚ 'ਨਿਊਜ਼ੀਲੈਂਡ ਸਿੱਖ ਗੇਮਜ਼' ਕਮੇਟੀ ਨੇ ਦਿਤਾ ਮੰਗ ਪੱਤਰ

ਆਕਲੈਂਡ, 8 ਦਸੰਬਰ (ਹਰਜਿੰਦਰ ਸਿੰਘ ਬਸਿਆਲਾ): ਭਾਰਤ ਵਿਚ ਲਾਗੂ ਕੀਤੇ ਗਏ ਨਵੇਂ ਕਿਸਾਨੀ ਬਿਲਾਂ ਦੇ ਵਿਰੋਧ ਵਿਚ ਜਿਥੇ ਭਾਰਤ ਦੀ ਰਾਜਧਾਨੀ ਦਿੱਲੀ ਨੂੰ ਕਿਸਾਨਾਂ ਨੇ ਇਕ ਤਰ੍ਹਾਂ ਨਾਲ ਘੇਰਾ ਪਾ ਰੱਖਿਆ ਹੈ ਉਥੇ ਇਨ੍ਹਾਂ ਬਿਲਾਂ ਦੇ ਵਿਰੋਧ ਵਿਚ ਦੇਸ਼-ਵਿਦੇਸ਼ ਮੁਜ਼ਾਹਰੇ ਅਤੇ ਭਾਰਤੀ ਸਫ਼ਾਰਤਖ਼ਾਨਿਆਂ ਵਿਚ ਮੰਗ ਪੱਤਰ ਦਿਤੇ ਜਾ ਰਹੇ ਹਨ। ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿਚ ਜਿਥੇ ਮੁਜ਼ਾਹਰੇ ਜਾਰੀ ਹਨ ਉਥੇ ਅੱਜ 'ਨਿਊਜ਼ੀਲੈਂਡ ਸਿੱਖ ਗੇਮਜ਼' ਸੰਸਥਾ ਵਲੋਂ ਭਾਰਤੀ ਹਾਈ ਕਮਿਸ਼ਨ ਦੇ ਨਾਂਅ ਲਿਖਿਆ ਇਕ ਮੰਗ ਪੱਤਰ ਆਕਲੈਂਡ ਵਿਖੇ ਨਿਯੁਕਤ ਕੀਤੇ ਗਏ ਆਨਰੇਰੀ ਕੌਂਸਲ ਸ. ਭਵਦੀਪ ਸਿੰਘ ਢਿੱਲੋਂ ਦੇ ਦਫ਼ਤਰ ਦਿਤਾ ਗਿਆ।
ਮੰਗ ਪੱਤਰ ਵਿਚ ਭਾਰਤ ਵਿਚ ਲਾਗੂ ਕੀਤੇ ਗਏ ਤਿੰਨ ਕਿਸਾਨੀ ਬਿਲਾਂ ਦੇ ਸਬੰਧ ਵਿਚ ਭਾਰਤੀ ਕਿਸਾਨਾਂ ਨੂੰ ਆਉਣ ਵਾਲੀਆਂ ਸੰਭਾਵਤ ਮੁਸ਼ਕਲਾਂ ਦੇ ਸਬੰਧ ਵਿਚ ਲਿਖਿਆ ਗਿਆ ਹੈ। ਮੰਗ ਪੱਤਰ ਦੇਣ ਲਈ ਨਿਊਜ਼ੀਲੈਂਡ ਸਿੱਖ ਗੇਮਜ਼ ਕਮੇਟੀ ਦੇ ਚੇਅਰਮੈਨ ਸ. ਤਾਰਾ ਸਿੰਘ ਬੈਂਸ, ਪ੍ਰਧਾਨ ਸ. ਦਲਜੀਤ ਸਿੰਘ ਸਿੱਧੂ, ਸਕੱਤਰ ਸ. ਗੁਰਵਿੰਦਰ ਸਿੰਘ ਔਲਖ, ਖ਼ਜ਼ਾਨਚੀ ਸ. ਸੁਰਿੰਦਰ ਸਿੰਘ ਢੀਂਡਸਾ ਅਤੇ ਟੀਮ ਮੈਂਬਰ ਸ. ਗੁਰਜਿੰਦਰ ਸਿੰਘ ਘੁੰਮਣ ਹੋਰੀਂ ਪਹੁੰਚੇ। ਆਨਰੇਰੀ ਕੌਂਸਲ ਸ. ਭਵਦੀਪ ਸਿੰਘ ਕੁੱਝ ਦਿਨਾਂ ਲਈ ਬਾਹਰ ਗਏ ਹੋਣ ਕਰ ਕੇ ਇਹ ਮੰਗ ਪੱਤਰ ਉਨ੍ਹਾਂ ਦੇ ਸਟਾਫ਼ ਮੈਡਮ ਯੈਸ਼ਮਿਨ ਚਾਂਦ ਨੂੰ ਦਿਤਾ ਗਿਆ। ਇਸ ਮੰਗ ਪੱਤਰ ਦੀ ਈਮੇਲ ਕਾਪੀ ਵੀ ਆਨਰੇਰੀ ਕੌਂਸਲ ਨੂੰ ਭੇਜੀ ਜਾਵੇਗੀ। ਕੱਲ੍ਹ ਦੇਸ਼ ਦੀ ਰਾਜਧਾਨੀ ਵਲਿੰਗਟਨ ਵਿਖੇ ਭਾਰਤੀ ਕਿਸਾਨ ਬਿਲਾਂ ਨੂੰ ਲੈ ਕੇ ਰੋਸ ਮੁਜ਼ਾਹਰਾ ਅਤੇ ਇਕ ਮੰਗ ਪੱਤਰ ਭਾਰਤੀ ਦੂਤਾਵਾਸ ਦੇ ਦਫ਼ਤਰ ਦਿਤਾ ਜਾ ਰਿਹਾ ਹੈ। ਇਸ ਸਬੰਧੀ ਬਣਾਏ ਗਏ ਪ੍ਰੋਗਰਾਮ ਅਨੁਸਾਰ ਸੰਗਤ ਪਹਿਲਾਂ ਗੁਰਦੁਆਰਾ ਸਾਹਿਬ ਵਲਿੰਗਟਨ ਵਿਖੇ ਇਕੱਤਰ ਹੋਵੇਗੀ ਅਤੇ ਫਿਰ ਉਥੋਂ ਪਾਰਲੀਮੈਂਟ ਦੇ ਵਿਹੜੇ ਜਾਵੇਗੀ ਅਤੇ ਫਿਰ ਭਾਰਤੀ ਦੂਤਾਵਾਸ ਦੇ ਦਫ਼ਤਰ ਜਾਵੇਗੀ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement