ਕਿਸਾਨਾਂ ਨੇ ਖ਼ਾਲੀ ਕੀਤੀਆਂ ਰੇਲ ਪਟੜੀਆਂ ਤੇ ਫਿਰ ਵੀ ਕੇਂਦਰ ਸਰਕਾਰ ਦਾ ਰੇਲਾਂ ਚਲਾਉਣ ਤੋਂ ਇਨਕਾਰ
Published : Nov 9, 2020, 1:07 pm IST
Updated : Nov 9, 2020, 1:07 pm IST
SHARE ARTICLE
rail track
rail track

ਉਹ 15 ਜ਼ਿਲ੍ਹਿਆਂ ’ਚ 22 ਥਾਵਾਂ ਉੱਤੇ ਰੇਲਵੇ ਸਟੇਸ਼ਨ ਤੋਂ 50 ਤੋਂ 500 ਮੀਟਰ ਦੀ ਦੂਰੀ ਉੱਤੇ ਧਰਨੇ ਦੇ ਕੇ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।

ਚੰਡੀਗੜ੍ਹ- ਪੰਜਾਬ 'ਚ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਵਲੋਂ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।  ਇਸ ਦੇ ਚਲਦੇ ਹੁਣ ਪੰਜਾਬ ’ਚ ਰੇਲ ਸੇਵਾ ਸ਼ੁਰੂ ਕਰ ਦਿੱਤੀ ਗਈ ਹੈ ਪਰ  ਮਾਲ ਗੱਡੀਆਂ ਚਲਾ ਨਹੀਂ ਰਹੇ।  ਪੰਜਾਬ ਸਰਕਾਰ ਲਗਾਤਾਰ ਦਾਅਵਾ ਕਰ ਰਹੀ ਹੈ ਕਿ ਸਾਰੀਆਂ ਰੇਲ ਪਟੜੀਆਂ ਖ਼ਾਲੀ ਹਨ ਪਰ ਰੇਲਵੇ ਦਾ ਕਹਿਣਾ ਹੈ ਕਿ 22 ਥਾਵਾਂ ਉੱਤੇ ਕਿਸਾਨ ਪਟੜੀਆਂ ਉੱਤੇ ਬੈਠੇ ਹਨ। 

Farmers Protest & Railway Track

ਪਰ ਹੁਣ ਕਿਸਾਨਾਂ ਨੇ ਖੁਦ ਪੁਸ਼ਟੀ ਕੀਤੀ ਹੈ ਕਿ ਉਹ ਪਟੜੀਆਂ ਤੋਂ ਹਟ ਚੁੱਕੇ ਹਨ ਪਰ ਉਹ ਉਨ੍ਹਾਂ ਦੇ ਨੇੜੇ ਹੀ ਧਰਨੇ ਦੇ ਰਹੇ ਹਨ। ਕਿਸਾਨ ਲੀਡਰਾਂ ਦਾ ਕਹਿਣਾ ਹੈ ਕਿ ਹੁਣ ਕਿਸੇ ਵੀ ਪਟੜੀ ਉੱਤੇ ਕਿਸਾਨ ਧਰਨੇ ਉੱਤੇ ਨਹੀਂ ਬੈਠੇ ਹਨ ਪਰ ਉਹ 15 ਜ਼ਿਲ੍ਹਿਆਂ ’ਚ 22 ਥਾਵਾਂ ਉੱਤੇ ਰੇਲਵੇ ਸਟੇਸ਼ਨ ਤੋਂ 50 ਤੋਂ 500 ਮੀਟਰ ਦੀ ਦੂਰੀ ਉੱਤੇ ਧਰਨੇ ਦੇ ਕੇ ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ। 

Farmer Protest

ਰੇਲਵੇ ਨੂੰ ਲੱਗਦਾ ਹੈ ਕਿ ਸਟੇਸ਼ਨ ਦੇ ਇੰਨੇ ਨੇੜੇ ਬੈਠੇ ਕਿਸਾਨ ਰੇਲ ਸੇਵਾ ਸ਼ੁਰੂ ਹੁੰਦਿਆਂ ਹੀ ਮੁੜ ਪਟੜੀਆਂ ’ਤੇ ਆ ਸਕਦੇ ਹਨ। ਇਸੇ ਲਈ ਕਿਸਾਨਾਂ ਨੂੰ ਪੂਰੀ ਤਰ੍ਹਾਂ ਹਟ ਜਾਣ ਤੇ ਸੁਰੱਖਿਆ ਦੀ ਗਰੰਟੀ ਤੋਂ ਬਾਅਦ ਹੀ ਮਾਲ ਗੱਡੀਆਂ ਸ਼ੁਰੂ ਕੀਤੀਆਂ ਜਾ ਸਕਦੀਆਂ ਹਨ। ਜਿਕਰਯੋਗ ਹੈ ਕਿ ਪੰਜਾਬ ’ਚ ਰੇਲ ਗੱਡੀਆਂ ਦੀ ਆਵਾਜਾਈ 24 ਸਤੰਬਰ ਤੋਂ ਬੰਦ ਹੈ। ਕਿਸਾਨ ਖੇਤੀ ਸੁਧਾਰ ਕਾਨੂੰਨ ਦਾ ਵਿਰੋਧ ਕਰ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਉਹ ਸਿਰਫ਼ ਮਾਲ ਗੱਡੀਆਂ ਹੀ ਚੱਲਣ ਦੇਣਗੇ, ਯਾਤਰੀ ਰੇਲ ਗੱਡੀਆਂ ਨਹੀਂ, ਜਦਕਿ ਰੇਲਵੇ ਚਾਹੁੰਦਾ ਹੈ ਕਿ ਦੋਵੇਂ ਸੇਵਾਵਾਂ ਨਾਲੋ-ਨਾਲ ਸ਼ੁਰੂ ਕੀਤੀਆਂ ਜਾਣ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement