ਐਕਟੀਵਾ ਦੀ ਡਿੱਗੀ 'ਚ ਫਟੇ ਬੰਬ ਹੋਇਆ ਜਬਰਦਸਤ ਧਮਾਕਾ, ਤਿੰਨ ਜਖ਼ਮੀ
Published : Nov 9, 2018, 5:46 pm IST
Updated : Nov 9, 2018, 5:47 pm IST
SHARE ARTICLE
Activa
Activa

ਬੁੱਧਵਾਰ ਰਾਤ ਲੁਧਿਆਣਾ ਦੇ ਫ਼ੀਲਡ ਗੰਜ ਇਲਾਕੇ ਦੇ ਇਨਾਇਤ ਕੂਚਾ ਵਿਚ ਅਚਾਨਕ ਐਕਟਿਵਾ ਦੀ ਡਿੱਗੀ ਵਿਚ ਪਏ ਫੂਕੀ ਬੰਬ...

ਲੁਧਿਆਣਾ (ਪੀਟੀਆਈ) : ਬੁੱਧਵਾਰ ਰਾਤ ਲੁਧਿਆਣਾ ਦੇ ਫ਼ੀਲਡ ਗੰਜ ਇਲਾਕੇ ਦੇ ਇਨਾਇਤ ਕੂਚਾ ਵਿਚ ਅਚਾਨਕ ਐਕਟਿਵਾ ਦੀ ਡਿੱਗੀ ਵਿਚ ਪਏ ਫੂਕੀ ਬੰਬ ਫੱਟ ਗਏ। ਬਲਾਸਟ ਹੋਣ ਦੇ ਕਰਨ ਐਕਟਿਵਾ ਦੇ ਚਿੱਥੜੇ ਉੱਡ ਗਏ। ਧਮਾਕੇ ਦੇ ਨਾਲ ਕੋਲ ਖੜੇ ਤਿੰਨ ਲੋਕ ਬੁਰੀ ਤਰ੍ਹਾਂ ਜ਼ਖਮੀ ਹੋ ਗਏ। ਧਮਾਕਾ ਇੰਨਾ ਜ਼ਿਆਦਾ ਜਬਰਦਸਤ ਸੀ ਕਿ ਆਸ-ਪਾਸ ਦੇ ਘਰਾਂ ਦੇ ਸ਼ੀਸ਼ੇ ਤੱਕ ਟੁੱਟ ਗਏ। ਮਨਪ੍ਰੀਤ ਸਿੰਘ, ਹਰਸਿਮਰਨ ਸਿੰਘ, ਸੰਤੋਸ਼ ਦੀ ਪਹਿਚਾਣ ਜ਼ਖਮੀਆਂ ਦੇ ਰੂਪ ਵਿਚ ਕੀਤੀ ਗਈ ਹੈ। ਤਿੰਨੋ ਜ਼ਖਮੀਆਂ ਨੂੰ ਮੌਕੇ ਤੇ ਹੀ ਸੀ.ਐਮ.ਸੀ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

PatakePatake

ਜਿਥੇ ਕੁਝ ਇਲਾਜ਼ ਤੋਂ ਬਾਅਦ ਦੇਰ ਰਾਤ ਨੂੰ ਉਨ੍ਹਾਂ ਨੂੰ ਛੁੱਟੀ ਦੇ ਦਿੱਤੀ ਗਈ. ਇਸ ਤੋਂ ਇਲਾਵਾ ਜ਼ਖਮੀ ਹਰਸਿਮਰਨ ਦੀ ਅੱਖ ਅਤੇ ਸੰਤੋਸ਼ ਦੇ ਚੇਹਰੇ ਤੇ ਡੂੰਘੀਆਂ ਸੱਟਾਂ ਲੱਗੀਆਂ ਹਨ। ਜਿੱਥੇ ਇਹ ਦੱਸਿਆ ਗਿਆ ਹੈ ਕਿ ਹਰਸਿਮਰਨ ਦੀ ਅੱਖ ਦਾ ਆਪ੍ਰੇਸ਼ਨ ਸ਼ੁਕਰਵਾਰ ਨੂੰ ਕੀਤਾ ਜਾਵੇਗਾ.ਜਦੋਂ ਹੀ ਪੁਲਿਸ ਨੂੰ ਇਸ ਘਟਨਾ ਦਾ ਪਤਾ ਲੱਗਿਆ ਤਾਂ ਪੁਲਿਸ ਦੇ ਵੱਡੇ ਅਫ਼ਸਰ ਤੇ ਪੁਲਿਸ ਮੌਕੇ ਤੇ ਪਹੁੰਚ ਗਈ। ਇਸ ਮਾਮਲੇ ਵਿੱਚ ਕਿਸੇ ਦੀ ਕੋਈ ਵੀ ਗ਼ਲਤੀ ਨਾ ਹੋਣ ਕਰ ਕੇ ਪੁਲਿਸ ਵੱਲੋਂ ਕਿਸੇ ਵੀ ਤਰ੍ਹਾਂ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ। ਦੀਵਾਲੀ ਦੀ ਰਾਤ ਨੂੰ ਹਰਸਿਮਰਨ ਤੇ ਸੰਤੋਸ਼ ਚਲਾਉਣ ਲਈ ਫੂਕੀ ਬੰਬ ਦੀ ਪੇਟੀ ਲੈ ਕੇ ਆਏ ਸੀ।

PatakePatake

ਜਦੋਂ ਹੀ ਉਹ ਘਰ ਦੇ ਬਾਹਰ ਪਹੁੰਚੇ ਤਾਂ ਅਚਾਨਕ ਪੇਟੀ ਨੀਚੇ ਡਿੱਗ ਪਈ ਤੇ ਫੱਟ ਗਈ। ਪੇਟੀ ਫੱਟਣ ਕਰ ਕੇ ਸਾਰੇ ਬੰਬ ਗਲੀ ਦੇ ਵਿੱਚ ਖਿਲਰ ਗਏ। ਗਲੀ ਵਿੱਚ ਬੰਬ ਖਿਲਰ ਜਾਣ ਕਰ ਕੇ ਉਨ੍ਹਾਂ ਨੇ ਸਾਰੇ ਬੰਬ ਫਟਾਫਟ ਇਕੱਠੇ ਕਰ ਕੇ ਐਕਟਿਵਾ ਦੀ ਡਿੱਗੀ ਵਿੱਚ ਸੁੱਟ ਲਏ, ਜਿਸ ਨਾਲ ਐਕਟਿਵਾ ਦੀ ਡਿੱਗੀ ਮੂੰਹ ਤੱਕ ਭਰ ਗਈ। ਜਿਵੇ ਹੀ ਉਨ੍ਹਾਂ ਵੱਲੋਂ ਐਕਟਿਵਾ ਦੀ ਸੀਟ ਨੂੰ ਦੱਬ ਕੇ ਬੰਦ ਕੀਤਾ ਗਿਆ ਤਾਂ ਇੱਕਦਮਬਲਾਸਟ ਹੋ ਗਿਆ ਤੇ ਐਕਟਿਵਾ ਦੇ ਚਿੱਥੜੇ ਉੱਡ ਗਏ।ਮਨਪ੍ਰੀਤ ਤੇ ਹਰਸਿਮਰਨ ਐਕਟਿਵਾ ਦੇ ਬਿਲਕੁਲ ਨੇੜੇ ਖੜੇ ਸੀ ਜਦਕਿ ਸੰਤੋਸ਼ ਮਨਪ੍ਰੀਤ ਦੇ ਘਰ ਦੇ ਗੇਟ ਕੋਲ ਖੜਾ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement