ਖੇਡ-ਖੇਡ ’ਚ ਕਰੰਟ ਲੱਗਣ ਨਾਲ ਮਾਸੂਮ ਦੀ ਹੋਈ ਮੌਤ, 3 ਭੈਣਾਂ ਦਾ ਸੀ ਇਕਲੌਤਾ ਭਰਾ
Published : Oct 9, 2022, 12:15 pm IST
Updated : Oct 9, 2022, 12:15 pm IST
SHARE ARTICLE
 Innocent died due to electrocution in sports
Innocent died due to electrocution in sports

ਕੋਰੋਨਾ ਦੌਰਾਨ ਗੁਰਨੂਰ ਦੇ ਪਿਤਾ ਦੀ ਮੌਤ ਹੋ ਗਈ ਸੀ, ਸਾਰੀ ਜ਼ਿੰਮੇਵਾਰੀ ਮਨਦੀਪ 'ਤੇ ਆ ਗਈ ਸੀ।

 

ਲੁਧਿਆਣਾ: ਸ਼ੇਰਪੁਰ ਖੁਰਦ ਪਿੰਡ ਤੋਂ ਦਿਲ ਦਹਿਲਾਉਣ ਵਾਲੀ ਖ਼ਬਰ ਸਾਹਮਣੇ ਆਈ ਹੈ। ਜਿਥੇ ਫਰਿੱਜ ਤੋਂ ਕਰੰਟ ਲੱਗਣ ਨਾਲ ਮਾਸੂਮ ਦੀ ਦਰਦਨਾਕ ਮੌਤ ਹੋ ਗਈ, ਜਿਸ ਵਜੋਂ ਧਾਂਹਾ ਮਾਰਦੇ ਪਰਿਵਾਰ ਦਾ ਹਾਲ ਦੇਖਿਆ ਨਹੀਂ ਜਾਂਦਾ ਹੈ। ਦਰਅਮਲ ਗੁਰਨੂਰ (9) ਆਪਣੀਆਂ 3 ਭੈਣਾਂ ਦਾ ਇਕਲੌਤਾ ਭਰਾ ਸੀ। ਆਂਢ-ਗੁਆਂਢ ਦੇ ਬੱਚਿਆਂ ਤੇ ਭੈਣਾਂ ਨਾਲ ਗੁਰਨੂਰ ਖੇਡ ਰਿਹਾ ਸੀ, ਇਸ ਦੌਰਾਨ ਉਹ ਖੇਡਦੇ ਹੋਏ ਕਮਰੇ ਅੰਦਰ ਰੱਖੇ ਫਰਿੱਜ ਪਿੱਛੇ ਲੁੱਕ ਗਿਆ। ਫਰਿੱਜ ਨਾਲ ਲੱਗਦਿਆਂ ਸਾਰ ਹੀ ਉਸ ਨੂੰ ਕਰੰਟ ਲੱਗਾ ਅਤੇ ਉਹ ਉੱਥੇ ਹੀ ਡਿੱਗ ਗਿਆ। ਕਾਫ਼ੀ ਦੇਰ ਤੱਕ ਜਦੋਂ ਗੁਰਨੂਰ ਲੱਭਿਆ ਨਹੀਂ ਤਾਂ ਭੈਣਾਂ ਤੇ ਮਿੱਤਰਾਂ ਨੇ ਉਸ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਜਦੋਂ ਲੱਭਦੇ ਹੋਏ ਉਨ੍ਹਾਂ ਦੀ ਨਜ਼ਰ ਫਰਿੱਜ ਪਿੱਛੇ ਪਈ ਤਾਂ ਗੁਰਨੂਰ ਨੂੰ ਡਿੱਗਿਆ ਦੇਖ ਉਨ੍ਹਾਂ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।

ਰੌਲਾ ਸੁਣ ਕੇ ਬਾਹਰ ਬੈਠੇ ਲੋਕ ਤੇ ਦੁਕਾਨਦਾਰ ਦੌੜੇ ਆਏ। ਉਨ੍ਹਾਂ ਗੁਰਨੂਰ ਨੂੰ ਚੁੱਕਿਆ ਤੇ ਨੇੜੇ ਦੇ ਹਸਪਤਾਲ ਲੈ ਗਏ, ਜਿੱਥੇ ਡਾਕਟਰਾਂ ਨੇ ਚੈੱਕ ਕਰਨ ਮਗਰੋਂ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਗੁਰਨੂਰ ਦੀ ਮਾਂ ਮਨਦੀਪ ਕੌਰ ਕਿਧਰੇ ਨੌਕਰੀ ’ਤੇ ਗਈ ਹੋਈ ਸੀ, ਜਿਵੇਂ ਹੀ ਉਸ ਨੂੰ ਹਾਦਸੇ ਦਾ ਪਤਾ ਲਗਾ ਉਹ ਘਰ ਵੱਲ ਦੌੜੀ। ਜਿਵੇਂ ਹੀ ਉਹ ਘਰ ਪੁੱਜੀ ਤੇ ਆਪਣੇ ਲਾਲ ਦੀ ਲਾਸ਼ ਦੇਖੀ ਤਾਂ ਭੁੱਬਾਂ ਮਾਰ ਕੇ ਲਾਸ਼ ਨੂੰ ਗਲ ਲਾ ਕੇ ਰੋਣ ਲੱਗ ਪਈ। ਉਨ੍ਹਾਂ ਕਿਹਾ ਕਿ ਗੁਰਨੂਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਮਾਂ ਨੇ ਪਤਾ ਨਹੀਂ ਕਿੱਥੇ-ਕਿੱਥੇ ਨੱਕ ਰਗੜ ਕੇ ਮੰਨਤਾਂ ਮੰਗ ਕੇ ਉਸ ਨੂੰ ਪਾਇਆ ਸੀ। ਕੋਰੋਨਾ ਦੌਰਾਨ ਗੁਰਨੂਰ ਦੇ ਪਿਤਾ ਦੀ ਮੌਤ ਹੋ ਗਈ ਸੀ, ਘਰ ਦੀ ਸਾਰੀ ਜ਼ਿੰਮੇਵਾਰੀ ਇਕੱਲੀ ਮਨਦੀਪ 'ਤੇ ਆ ਗਈ ਸੀ।
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement