ਰਖਿਆ ਮੰਤਰੀ ਰਾਜਨਾਥ ਸਿੰਘ ਨੇ ਅਪਣੇ ਜਾਪਾਨੀ ਹਮਰੁਤਬਾ ਯਾਸੁਕਾਜੂ ਹਮਾਦਾ ਨਾਲ ਕੀਤੀ ਮੁਲਾਕਾਤ
Published : Sep 9, 2022, 12:35 am IST
Updated : Sep 9, 2022, 12:35 am IST
SHARE ARTICLE
image
image

ਰਖਿਆ ਮੰਤਰੀ ਰਾਜਨਾਥ ਸਿੰਘ ਨੇ ਅਪਣੇ ਜਾਪਾਨੀ ਹਮਰੁਤਬਾ ਯਾਸੁਕਾਜੂ ਹਮਾਦਾ ਨਾਲ ਕੀਤੀ ਮੁਲਾਕਾਤ

ਟੋਕੀਓ, 8 ਸਤੰਬਰ : ਰਖਿਆ ਮੰਤਰੀ ਰਾਜਨਾਥ ਸਿੰਘ ਨੇ ਵੀਰਵਾਰ ਨੂੰ  ਅਪਣੇ ਜਾਪਾਨੀ ਹਮਰੁਤਬਾ ਯਾਸੁਕਾਜੂ ਹਮਾਦਾ ਨਾਲ ਮੁਲਾਕਾਤ ਕੀਤੀ | ਸਿੰਘ ਨੇ ਕਿਹਾ ਕਿ ਦੋਵਾਂ ਦੇਸ਼ਾਂ ਦਰਮਿਆਨ ਵਿਸ਼ੇਸ਼ ਦੁਵਲੀ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਇਕ ਆਜ਼ਾਦ, ਖੁਲ੍ਹੇ ਅਤੇ ਕਾਨੂੰਨ ਅਧਾਰਤ ਇੰਡੋ-ਪੈਸੀਫਿਕ ਖੇਤਰ ਨੂੰ  ਯਕੀਨੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ | ਰਾਜਨਾਥ ਸਿੰਘ ਮੰਗੋਲੀਆ ਅਤੇ ਜਾਪਾਨ ਦੇ ਅਪਣੇ ਪੰਜ ਦਿਨਾਂ ਦੌਰੇ ਦੇ ਆਖ਼ਰੀ ਪੜਾਅ 'ਤੇ ਟੋਕੀਓ ਪਹੁੰਚੇ ਹਨ |
ਸਿੰਘ ਨੇ ਹਮਦਾ ਨਾਲ ਮੁਲਾਕਾਤ ਤੋਂ ਬਾਅਦ ਟਵੀਟ ਕੀਤਾ, 'ਜਾਪਾਨ ਦੇ ਰਖਿਆ ਮੰਤਰੀ ਯਾਸੁਕਾਜੂ ਹਮਦਾ ਨਾਲ ਦੁਵਲੀ ਗੱਲਬਾਤ ਵਿਚ ਰਖਿਆ ਸਹਿਯੋਗ ਅਤੇ ਖੇਤਰੀ ਮਾਮਲਿਆਂ ਦੇ ਵੱਖ-ਵੱਖ ਪਹਿਲੂਆਂ ਦੀ ਸਮੀਖਿਆ ਕੀਤੀ | ਇਸ ਸਾਲ ਦੋਵੇਂ ਦੇਸ਼ ਅਪਣੇ ਕੂਟਨੀਤਕ ਸਬੰਧਾਂ ਦੀ 70ਵੀਂ ਵਰ੍ਹੇਗੰਢ ਦਾ ਜਸ਼ਨ ਮਨਾ ਰਹੇ ਹਨ |' 
ਉਨ੍ਹਾਂ ਕਿਹਾ, 'ਭਾਰਤ ਅਤੇ ਜਾਪਾਨ ਵਿਸ਼ੇਸ਼ ਰਣਨੀਤਕ ਅਤੇ ਗਲੋਬਲ ਸਾਂਝੇਦਾਰੀ ਨੂੰ  ਅੱਗੇ ਵਧਾ ਰਹੇ ਹਨ | ਜਾਪਾਨ ਦੇ ਨਾਲ ਭਾਰਤ ਦੀ ਰਖਿਆ ਭਾਈਵਾਲੀ ਇਕ ਮੁਕਤ, ਖੁਲ੍ਹੇ ਅਤੇ ਕਾਨੂੰਨ ਆਧਾਰਿਤ ਇੰਡੋ-ਪੈਸੀਫਿਕ ਖੇਤਰ ਨੂੰ  ਯਕੀਨੀ ਬਣਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ |'     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement