ਦੁਨੀਆਂ ਦੀ 5ਵੀਂ ਸੱਭ ਤੋਂ ਵੱਡੀ ਅਰਥ ਵਿਵਸਥਾ ਬਣਨਾ ਕੋਈ ਸਾਧਾਰਨ ਪ੍ਰਾਪਤੀ ਨਹੀਂ : ਮੋਦੀ
Published : Sep 9, 2022, 12:31 am IST
Updated : Sep 9, 2022, 12:31 am IST
SHARE ARTICLE
image
image

ਦੁਨੀਆਂ ਦੀ 5ਵੀਂ ਸੱਭ ਤੋਂ ਵੱਡੀ ਅਰਥ ਵਿਵਸਥਾ ਬਣਨਾ ਕੋਈ ਸਾਧਾਰਨ ਪ੍ਰਾਪਤੀ ਨਹੀਂ : ਮੋਦੀ

ਨਵੀਂ ਦਿੱਲੀ, 8 ਸਤੰਬਰ : ਭਾਰਤ ਦੁਨੀਆ ਦੀ ਪੰਜਵੀ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ, ਇਹ ਕੋਈ ਸਾਧਾਰਨ ਪ੍ਰਾਪਤੀ ਨਹੀਂ ਹੈ | ਇਹ ਗੱਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗੁਜਰਾਤ ਦੇ ਸੂਰਤ ਵਿਚ ਓਲਪਾਡ ਇਲਾਕੇ ਵਿਚ ਲੱਗੇ ਇਕ ਮੈਡੀਕਲ ਕੈਂਪ ਵਿਚ ਆਖੀ |  ਇਸ ਮੌਕੇ ਵੱਖ-ਵੱਖ ਸਰਕਾਰੀ ਸਕੀਮਾਂ ਦੇ ਲਾਭਪਾਤਰੀ ਵੀ ਹਾਜ਼ਰ ਸਨ |
ਪੀਐਮ ਮੋਦੀ ਨੇ ਕਿਹਾ, ''ਸਾਨੂੰ ਇਸ ਜੋਸ ਨੂੰ  ਬਰਕਰਾਰ ਰੱਖਣ ਦੀ ਲੋੜ ਹੈ | ਹਾਲ ਹੀ ਵਿਚ ਭਾਰਤ ਦੁਨੀਆਂ ਦੀ ਪੰਜਵੀਂ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ | ਇਸ ਪ੍ਰਾਪਤੀ ਨੇ ਸਾਨੂੰ ਅਜੋਕੇ ਅੰਮਿ੍ਤ ਕਾਲ ਵਿਚ ਹੋਰ ਸਖ਼ਤ ਮਿਹਨਤ ਕਰਨ ਅਤੇ ਵੱਡੇ ਟੀਚਿਆਂ ਨੂੰ  ਪ੍ਰਾਪਤ ਕਰਨ ਦਾ ਭਰੋਸਾ ਦਿਤਾ ਹੈ | ਇਹ ਪ੍ਰਾਪਤੀ ਆਮ ਨਹੀਂ ਹੈ | ਹਰ ਭਾਰਤੀ ਇਸ 'ਤੇ ਮਾਣ ਮਹਿਸੂਸ ਕਰ ਰਿਹਾ ਹੈ | ਸਾਨੂੰ ਇਸ ਜੋਸ਼ ਨੂੰ  ਬਰਕਰਾਰ ਰੱਖਣ ਦੀ ਲੋੜ ਹੈ |U ਇਸ ਦੌਰਾਨ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਜ਼ਿਕਰ ਕਰਦੇ ਹੋਏ ਮੋਦੀ ਨੇ ਕਿਹਾ, ''ਪਿਛਲੇ ਅੱਠ ਸਾਲਾਂ ਦੌਰਾਨ ਸਰਕਾਰ ਨੇ ਗ਼ਰੀਬਾਂ ਲਈ ਤਿੰਨ ਕਰੋੜ ਘਰ ਬਣਾਏ ਹਨ | ਇਨ੍ਹਾਂ ਵਿਚੋਂ ਗੁਜਰਾਤ ਵਿਚ ਕਰੀਬ 10 ਲੱਖ ਘਰ ਬਣਾਏ ਗਏ ਹਨ |U
ਹਾਲ ਹੀ 'ਚ ਬਲੂਮਬਰਗ ਦੀ ਇਕ ਰਿਪੋਰਟ ਵਿਚ ਦਸਿਆ ਗਿਆ ਸੀ ਕਿ ਭਾਰਤ ਬਿ੍ਟੇਨ ਨੂੰ  ਪਿੱਛੇ ਛੱਡ ਕੇ ਦੁਨੀਆਂ ਦੀ 5ਵੀਂ ਸੱਭ ਤੋਂ ਵੱਡੀ ਅਰਥਵਿਵਸਥਾ ਬਣ ਗਿਆ ਹੈ | ਇਸ ਨਾਲ ਬਿ੍ਟੇਨ 6ਵੇਂ ਸਥਾਨ 'ਤੇ ਖਿਸਕ ਗਿਆ ਹੈ | ਇਕ ਦਹਾਕਾ ਪਹਿਲਾਂ, ਭਾਰਤ ਸੱਭ ਤੋਂ ਵੱਡੀ ਅਰਥਵਿਵਸਥਾਵਾਂ ਵਿਚ 11ਵੇਂ ਨੰਬਰ 'ਤੇ ਸੀ, ਜਦੋਂ ਕਿ ਬਿ੍ਟੇਨ ਪੰਜਵੇਂ ਨੰਬਰ 'ਤੇ ਸੀ |     (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement