Abohar News : ਅਬੋਹਰ 'ਚ ਘਰੇਲੂ ਝਗੜੇ ਕਾਰਨ ਆਪਣੇ ਛੋਟੇ ਭਰਾ ਦਾ ਕਤਲ ਕਰਨ ਵਾਲੇ ਆਰੋਪੀ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Published : Jul 9, 2024, 4:39 pm IST
Updated : Jul 9, 2024, 4:39 pm IST
SHARE ARTICLE
brother killed
brother killed

ਬੀਤੇ ਦਿਨੀਂ ਘਰੇਲੂ ਝਗੜੇ ਕਾਰਨ ਛੋਟੇ ਭਰਾ ਦੀ ਛਾਤੀ 'ਚ ਪੇਚਕਸ ਮਾਰ ਕੇ ਕਰ ਦਿੱਤੀ ਸੀ ਹੱਤਿਆ

Abohar News : ਅਬੋਹਰ 'ਚ ਘਰੇਲੂ ਝਗੜੇ ਕਾਰਨ ਆਪਣੇ ਹੀ ਸਕੇ ਭਰਾ ਦਾ ਕਤਲ ਕਰਨ ਵਾਲੇ ਆਰੋਪੀ ਭਰਾ ਨੂੰ ਥਾਣਾ ਸਿਟੀ-2 ਦੀ ਪੁਲਿਸ ਨੇ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਲਿਆ ਹੈ। ਆਰੋਪੀ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਪੁਲੀਸ ਰਿਮਾਂਡ ’ਤੇ ਲਿਆ ਜਾਵੇਗਾ।

ਫਾਜ਼ਿਲਕਾ ਦੀ ਐੱਸਐੱਸਪੀ ਡਾ: ਪ੍ਰਗਿਆ ਜੈਨ (Dr. Pragya Jain) ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨ ਵਿੱਚ ਮ੍ਰਿਤਕ ਪੰਕਜ ਪਾਲ ਦੀ ਪਤਨੀ ਕੰਵਲਜੀਤ ਕੌਰ ਵਾਸੀ ਮੈਟਰੋ ਕਲੋਨੀ ਗਲੀ ਨੰਬਰ 4 ਨੇ ਦੱਸਿਆ ਕਿ ਉਸਦਾ ਪਤੀ ਬਠਿੰਡਾ ਵਿੱਚ ਬਾਗਬਾਨੀ ਵਿਭਾਗ ਵਿੱਚ ਨੌਕਰੀ ਕਰਦਾ ਸੀ, ਜਦੋਂ ਕਿ ਉਸਦਾ ਜੇਠ ਸੁਰਿੰਦਰਪਾਲ ਮਲੇਰਕੋਟਲਾ ਸਥਿਤ ਏਅਰਟੈੱਲ ਦੇ ਦਫ਼ਤਰ ਵਿੱਚ ਕੰਮ ਕਰਦਾ ਸੀ।

ਉਨ੍ਹਾਂ ਦੇ ਘਰ ਦੇ ਉਪਰ ਅਤੇ ਨੀਚੇ ਦੋ ਵੱਖ-ਵੱਖ ਪੋਰਸਨ ਬਣੇ ਹੋਏ ਹਨ। ਬੀਤੇ ਦਿਨੀਂ ਉਸ ਦਾ ਜੇਠ ਸੁਰਿੰਦਰਪਾਲ ਉਪਰਲੇ ਪੋਰਸਨ ਤੋਂ ਨੀਚੇ ਉਨ੍ਹਾਂ ਦੇ ਮਕਾਨ 'ਚ ਆਇਆ ਅਤੇ ਉਸ ਦੇ ਪਤੀ ਨਾਲ ਝਗੜਾ ਕਰਦਿਆਂ ਉਸ ਦੇ ਪਤੀ ਦੀ ਛਾਤੀ ਵਿੱਚ ਪੇਚਕਸ ਮਾਰ ਕੇ ਜ਼ਖ਼ਮੀ ਕਰ ਦਿੱਤਾ, ਜਿਸ ਕਾਰਨ ਉਸ ਦੇ ਪਤੀ ਦੀ ਮੌਤ ਹੋ ਗਈ। ਇੱਥੇ ਪੁਲੀਸ ਨੇ ਸੁਰਿੰਦਰਪਾਲ ਪੁੱਤਰ ਧਰਮਪਾਲ ਨੂੰ ਗ੍ਰਿਫ਼ਤਾਰ ਕਰਕੇ ਉਸ ਖ਼ਿਲਾਫ਼ ਬੀਐਨਐਸ ਦੀ ਧਾਰਾ 103 (1) ਤਹਿਤ ਕੇਸ ਦਰਜ ਕਰ ਲਿਆ ਹੈ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement