Abohar News: ਪੰਜਾਬ ਰੋਡਵੇਜ਼ ਦੀ ਬੱਸ ਹੋਈ ਕੰਟਰੋਲ ਤੋਂ ਬਾਹਰ, ਡਿਵਾਈਡਰ ਨੂੰ ਤੋੜ ਦੇ ਹੋਏ ਦੂਜੇ ਪਾਸੇ ਪਹੁੰਚੀ ਬੱਸ
Published : Jun 9, 2024, 6:10 pm IST
Updated : Jun 9, 2024, 6:10 pm IST
SHARE ARTICLE
Punjab Roadways bus out of control Abohar News in punjabi
Punjab Roadways bus out of control Abohar News in punjabi

Abohar News: ਬੱਸ ਵਿਚ ਸਵਾਰੀਆਂ ਨੂੰ ਲੱਗੀਆਂ ਮਾਮੂਲੀ ਸੱਟਾਂ

Punjab Roadways bus out of control Abohar News in punjabi : ਸ੍ਰੀਗੰਗਾਨਗਰ ਤੋਂ ਅਬੋਹਰ ਹੁੰਦੇ ਹੋਏ ਫ਼ਿਰੋਜ਼ਪੁਰ  ਨੂੰ ਜਾਣ ਵਾਲੀ ਪੰਜਾਬ ਰੋਡਵੇਜ਼ ਦੀ ਬੱਸ ਅੱਜ ਦੁਪਹਿਰ ਅਬੋਹਰ ਦੇ ਹਨੂੰਮਾਨਗੜ੍ਹ ਰੋਡ ’ਤੇ ਸਤੀਜਾ ਜਿੰਮ ਦੇ ਸਾਹਮਣੇ ਤਕਨੀਕੀ ਖ਼ਰਾਬੀ ਕਾਰਨ ਬੇਕਾਬੂ ਹੋ ਕੇ ਡਿਵਾਈਡਰ ਨਾਲ ਟਕਰਾ ਗਈ।

ਇਹ ਵੀ ਪੜ੍ਹੋ: Kangana Ranaut Case: ਕੰਗਨਾ ਰਣੌਤ ਥੱਪੜ ਮਾਮਲੇ ਵਿਚ SIT ਦਾ ਕੀਤਾ ਗਿਆ ਗਠਨ, SIT 'ਚ ਇੱਕ ਮਹਿਲਾ ਨੂੰ ਵੀ ਕੀਤਾ ਜਾਵੇਗਾ ਸ਼ਾਮਲ 

ਬੱਸ ਡਿਵਾਈਡਰ ’ਤੇ ਲੱਗੇ ਸਟਰੀਟ ਲਾਈਟ ਦੇ ਖੰਭੇ ਨੂੰ ਤੋੜ ਕੇ ਦੂਜੇ ਪਾਸੇ ਸੜਕ ਪਾਰ ਕਰ ਗਈ। ਘਟਨਾ 'ਚ ਕਿਸੇ ਦੇ ਜ਼ਖ਼ਮੀ ਹੋਣ ਦੀ ਸੂਚਨਾ ਨਹੀਂ ਹੈ ਪਰ ਬੱਸ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ। ਘਟਨਾ ਤੋਂ ਬਾਅਦ ਵੱਡੀ ਗਿਣਤੀ 'ਚ ਲੋਕ ਮੌਕੇ 'ਤੇ ਪਹੁੰਚੇ ਅਤੇ ਸਾਰੇ ਯਾਤਰੀਆਂ ਨੂੰ ਸੁਰੱਖਿਅਤ ਬਾਹਰ ਕੱਢਿਆ। ਜਾਣਕਾਰੀ ਦਿੰਦਿਆਂ ਬੱਸ ਚਾਲਕ ਨਿਸ਼ਾਨ ਸਿੰਘ ਨੇ ਦੱਸਿਆ ਕਿ ਉਹ ਪੰਜਾਬ ਰੋਡਵੇਜ਼ ਦੀ ਬੱਸ ਨੂੰ ਸ੍ਰੀਗੰਗਾਨਗਰ ਤੋਂ ਫ਼ਿਰੋਜ਼ਪੁਰ ਵਾਇਆ ਅਬੋਹਰ ਲੈ ਕੇ ਜਾ ਰਿਹਾ ਸੀ। ਜਿਵੇਂ ਹੀ ਉਹ ਕਾਲਜ ਰੋਡ ਦੇ ਸਾਹਮਣੇ ਸਤੀਜਾ ਬਿਲਡਿੰਗ ਨੇੜੇ ਪਹੁੰਚਿਆ ਤਾਂ ਅਚਾਨਕ ਬੱਸ ਦਾ ਕੁਝ ਹਿੱਸਾ ਟੁੱਟ ਗਿਆ। ਜਿਸ ਕਾਰਨ ਬੱਸ ਬੇਕਾਬੂ ਹੋ ਗਈ।

ਇਹ ਵੀ ਪੜ੍ਹੋ: Haryana News: ਬਾਈਕ ਸਵਾਰ ਸ਼ੂਟਰਾਂ ਨੇ ਬਿਊਟੀਸ਼ੀਅਨ ਨੂੰ ਮਾਰੀ ਗੋਲੀ, ਵਕੀਲ ਪ੍ਰੇਮੀ ਨੇ ਦਿੱਤੀ ਸੁਪਾਰੀ 

ਡਰਾਈਵਰ ਅਨੁਸਾਰ ਬੇਕਾਬੂ ਹੋਣ ਕਾਰਨ ਬੱਸ ਦੀ ਰਫ਼ਤਾਰ ਵੱਧ ਗਈ। ਇਸ ਗੱਲ ਦਾ ਪਤਾ ਲੱਗਦਿਆਂ ਹੀ ਉਸ ਨੇ ਡਿਵਾਈਡਰ ਨਾਲ ਰਗੜ ਕੇ ਬੱਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਜਿਸ 'ਤੇ ਬੱਸ ਡਿਵਾਈਡਰ ਅਤੇ ਸਟਰੀਟ ਲਾਈਟ ਦੇ ਖੰਭੇ ਨੂੰ ਤੋੜ ਕੇ ਸੜਕ ਦੇ ਦੂਜੇ ਪਾਸੇ ਜਾ ਵੜੀ। ਉਨ੍ਹਾਂ ਦੱਸਿਆ ਕਿ ਬੱਸ ਵਿੱਚ 25 ਦੇ ਕਰੀਬ ਸਵਾਰੀਆਂ ਮੌਜੂਦ ਸਨ, ਇੱਕ ਯਾਤਰੀ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ, ਬਾਕੀ ਸਾਰੀਆਂ ਸਵਾਰੀਆਂ ਸੁਰੱਖਿਅਤ ਹਨ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more Punjabi news apart from Punjab Roadways bus out of control Abohar News in punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement