ਸਿਹਤ ਮੰਤਰੀ ਨੇ ਪੰਜਾਬ ਨੂੰ 'ਕੌਰਨੀਅਲ ਜੋਤਹੀਣ ਮੁਕਤ ਰਾਜ' ਐਲਾਨਿਆ
Published : Jun 9, 2018, 12:07 am IST
Updated : Jun 9, 2018, 12:07 am IST
SHARE ARTICLE
Brahm Mahindera
Brahm Mahindera

ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੇ ਕੌਰਨੀਅਲ ਅੰਨਾਪਣ ਦੇ ਬੈਕਲਾਗ ਨੂੰ ਖਤਮ ਕਰਕੇ ਸੂਬੇ ਨੂੰ ਕੌਰਨੀਅਲ ਜੋਤਹੀਣ ਮੁਕਤ ਰਾਜ ਕਰ ਦਿੱਤਾ ਹੈ।ਇਕ....

ਚੰਡੀਗੜ੍ਹ : ਸਿਹਤ ਤੇ ਪਰਿਵਾਰ ਭਲਾਈ ਵਿਭਾਗ, ਪੰਜਾਬ ਨੇ ਕੌਰਨੀਅਲ ਅੰਨਾਪਣ ਦੇ ਬੈਕਲਾਗ ਨੂੰ ਖਤਮ ਕਰਕੇ ਸੂਬੇ ਨੂੰ ਕੌਰਨੀਅਲ ਜੋਤਹੀਣ ਮੁਕਤ ਰਾਜ ਕਰ ਦਿੱਤਾ ਹੈ।ਇਕ ਪ੍ਰੈਸ ਬਿਆਨ ਰਾਹੀਂ ਮੰਤਰੀ ਨੇ ਆਪਣੀ ਸੰਤੁਸ਼ਟੀ ਜਾਹਿਰ ਕਰਦੇ ਹੋਏ ਕਿਹਾ ਕਿ ਨੈਸ਼ਨਲ ਪ੍ਰੋਗਰਾਮ ਫਾਰ ਕੰਟਰੋਲ ਆਫ ਬਲਾਇੰਡਨੈਸ ਅਧੀਨ ਸੂਬੇ ਵਿੱਚ ਕੌਰਨੀਅਲ ਜੋਤਹੀਣ ਤੋਂ ਪੀੜ੍ਹਤ ਮਰੀਜ਼ਾਂ ਦਾ ਵਿਆਪਕ ਪੱਧਰ ਤੇ ਇਲਾਜ ਕਰਕੇ ਇੱਕ ਵੱਡੀ ਸਫਲਤਾ ਹਾਸਲ ਕੀਤੀ ਹੈ।

ਉਨ੍ਹਾਂ ਕਿਹਾ ਕਿ ਸਿਹਤ ਵਿਭਾਗ ਦੇ ਰਿਕਾਰਡ ਅਨੁਸਾਰ ਹੁਣ ਸੂਬੇ ਵਿੱਚ ਇੱਕ ਵੀ ਕੌਰਨੀਅਲ ਅੰਨੇਪਣ ਦਾ ਪੁਰਾਣਾ ਮਾਮਲਾ ਬਕਾਇਆ ਨਹੀਂ ਹੈ।ਇਸ ਬਾਰੇ ਘੋਸ਼ਣਾ ਕਰਦੇ ਹੋਏ ਸਿਹਤ ਮੰਤਰੀ ਨੇ ਦੱਸਿਆ ਕਿ ਸੱਤਾ ਸੰਭਾਲਣ ਤੋਂ ਬਾਅਦ ਮਿੱਥੇ ਸਮੇਂ ਵਿੱਚ ਸੂਬੇ ਨੂੰ ਕੌਰਨੀਅਲ ਜੋਤਹੀਣ ਮੁਕਤ ਰਾਜ ਬਣਾ ਦਿੱਤਾ ਗਿਆ ਹੈ।  
ਸਿਹਤ ਮੰਤਰੀ ਨੇ ਕਿਹਾ ਕਿ ਦੇਸ਼ ਦੇ ਕੁੱਲ ਅੰਨੇਪਣ ਦੇ ਮਾਮਲਿਆਂ ਵਿੱਚ 0.90 ਪ੍ਰਤੀਸ਼ਤ ਮਾਮਲੇ ਕੌਰਨੀਅਲ ਅੰਨੇਪਣ ਦੇ ਹਨ ਅਤੇ ਸਿਹਤ ਵਿਭਾਗ ਪੰਜਾਬ ਨੇ

ਉਪਰਾਲਾ ਕਰਦੇ ਹੋਏ ਸੂਬੇ ਨੂੰ ਕੌਰਨੀਅਲ ਜੋਤਹੀਣ ਬੈਕਲਾਗ ਮੁਕਤ ਸੂਬਾ ਬਣਾਉਣ ਦੀ ਯੋਜਨਾ ਬਣਾਈ ਜਿਸ ਅਧੀਨ ਹੁਣ ਤੱਕ 1350 ਤੋਂ ਵੱਧ ਕੌਰਨੀਅਲ ਅੰਨੇਪਣ ਤੋਂ ਪੀੜ੍ਹਤ ਮਰੀਜ਼ਾਂ ਦੀਆਂ ਪੁਤਲੀਆਂ ਬਦਲਣ ਦਾ ਅਪਰੇਸ਼ਨ (ਕੈਰਾਟੋਪਲਾਸਟੀਜ਼) ਕੀਤਾ ਗਿਆ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੂਬੇ ਦੇ ਕੈਰਾਟੋਪਲਾਸਟੀਜ਼ ਕੇਂਦਰਾਂ ਵਿੱਚ ਮਾਰਚ 2017 ਤੋ ਅਪ੍ਰੈਲ 2018 ਤੱਕ  ਲਏ ਗਏ 1119 ਕੌਰਨੀਅਜ਼ ਦੁਆਰਾ 735 ਕੌਰਨੀਅਲ  (ਬਾਕੀ ਸਫ਼ਾ 11 'ਤੇ)
ਟਰਾਂਸਪਲਾਂਟ ਅਪਰੇਸ਼ਨ ਕੀਤੇ ਗਏ।

ਉਨ੍ਹਾਂ ਅੱਗੇ ਕਿਹਾ ਇਹ ਇੱਕ ਮੁਸ਼ਕਿਲ ਭਰਿਆ ਟੀਚਾ ਸੀ ਕਿ ਸੂਬੇ ਵਿੱਚ ਵੱਖ-ਵੱਖ ਭਾਈਵਾਲਾਂ ਨਾਲ ਤਾਲਮੇਲ ਕਰਕੇ ਪੰਜਾਬ ਨੂੰ ਕੌਰਨੀਅਲ ਜੋਤਹੀਣ ਮੁਕਤ ਰਾਜ ਬਣਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਭਾਈਵਾਲਾਂ, ਗੈਰ-ਸਰਕਾਰੀ ਸੰਸਥਾਵਾਂ ਅਤੇ ਸਮਾਜਿਕ ਸੰਸਥਾਵਾਂ ਦੁਆਰਾ ਆਪਣੀਆਂ ਜਿੰਮੇਵਾਰੀਆਂ ਨੂੰ ਮਿੱਥੇ ਸਮੇਂ ਵਿੱਚ ਨਿਭਾਇਆ ਗਿਆ ਜਿਸ ਸਦਕਾ ਪੰਜਾਬ ਨੂੰ ਇਹ ਮੁਕਾਮ ਹਾਸਲ ਹੋਇਆ ਹੈ।

ਡਾ. ਅਰੀਤ ਕੌਰ ਸਟੇਟ ਨੋਡਲ ਅਫਸਰ ਜੋਤਹੀਣ ਕੰਟਰੋਲ ਪ੍ਰੋਗਰਾਮ ਨੇ ਗੈਰ-ਸਰਕਾਰੀ ਸੰਸਥਾਵਾਂ ਵਿਸ਼ੇਸ਼ ਤੌਰ 'ਤੇ 'ਰੋਟਰੀ ਆਈ ਬੈਂਕ' ਅਤੇ ਆਈ ਡੋਨੇਸ਼ਨ ਐਸੋਸੀਏਸ਼ਨ, ਹੁਸ਼ਿਆਰਪੁਰ ਦਾ ਮਿਆਰੀ ਤੇ ਵਧੀਆ ਸੇਵਾਵਾਂ ਮੁਹੱਈਆ ਕਰਵਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਅੱਗੇ ਅੰਮ੍ਰਿਤਸਰ ਦੇ ਡਾ. ਸ਼ਕੀਨ ਸਿੰਘ ਆਈ ਸਰਜ਼ਨ ਵੱਲੋਂ ਸਾਲ 2017 ਵਿੱਚ 219 ਮੁਫਤ ਕੈਰਾਟੋਪਲਾਸਟੀਜ਼ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਅੱਖਾਂ ਦਾਨ ਕਰਨ ਲਈ ਸੂਬਾ ਪੱਧਰੀ ਮੁਹਿੰਮ ਨੂੰ ਹੋਰ ਵਿਆਪਕ ਪੱਧਰ 'ਤੇ ਚਲਾਇਆ ਜਾਵੇਗਾ ਤਾਂ ਜੋ ਪੰਜਾਬ ਵਿੱਚ ਕੌਰਨੀਅਲ ਜੋਤਹੀਣ ਤੋਂ ਪੀੜ੍ਹਤ ਮਰੀਜ਼ਾਂ ਨੂੰ ਆਪਣੇ ਇਲਾਜ ਲਈ ਉਡੀਕ ਨਾ ਕਰਨੀ ਪਵੇ।

ਡਾ. ਰਾਧੀਕਾ ਟੰਡਨ ਪ੍ਰੋਫੈਸਰ ਓਪਥਾਮੋਲੋਜੀ, ਆਰ.ਪੀ.ਸੈਂਟਰ, ਏਮਜ਼ ਨਵੀਂ ਦਿੱਲੀ ਤ ਕੋ-ਚੇਅਰਪਰਸਨ ਨੈਸ਼ਨਲ ਆਈ ਬੈਂਕ ਨੇ ਕਿਹਾ ਕਿ ਪੰਜਾਬ ਵਿੱਚ ਹੁਣ ਇੱਕ ਵੀ ਕੈਰਾਟੋਪਲਾਸਟੀਜ਼ ਦੇ ਲਈ ਪੁਰਾਣਾ ਮਾਮਲਾ ਬਕਾਇਆ ਨਹੀਂ ਹੈ। ਹੁਣ ਕੇਵਲ 178 ਮਰੀਜ਼ਾਂ ਦੇ ਨਵੇਂ ਮਾਮਲੇ ਸਰਜ਼ਰੀ ਲਈ ਬਕਾਇਆ ਹਨ। ਉਨ੍ਹਾਂ ਸਿਹਤ ਵਿਭਾਗ ਪੰਜਾਬ ਦੀ ਅਣਥੱਕ ਮਿਹਨਤ ਅਤੇ ਜਜ਼ਬੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਪ੍ਰਾਪਤੀ ਲਈ ਪੰਜਾਬ ਰਾਜ ਦੇਸ਼ ਦੇ ਹੋਰ ਸੂਬਿਆਂ ਲਈ ਮਿਸਾਲ ਸਾਬਿਤ ਹੋਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement