ਅੱਜ ਹੋਵੇਗੀ ਭਗਵੰਤ ਮਾਨ ਅਤੇ ਨਵਜੋਤ ਸਿੱਧੂ ਦੀ ਮੁਲਾਕਾਤ
Published : May 9, 2022, 6:49 am IST
Updated : May 9, 2022, 6:49 am IST
SHARE ARTICLE
image
image

ਅੱਜ ਹੋਵੇਗੀ ਭਗਵੰਤ ਮਾਨ ਅਤੇ ਨਵਜੋਤ ਸਿੱਧੂ ਦੀ ਮੁਲਾਕਾਤ


ਆਰਥਕ ਮਾਮਲਿਆਂ ਬਾਰੇ ਸਲਾਹ ਲੈਣ ਲਈ ਭਗਵੰਤ ਮਾਨ ਨੇ ਸਿੱਧੂ ਨੂੰ  ਗੱਲਬਾਤ ਲਈ ਹੈ ਸੱਦਿਆ

ਚੰਡੀਗੜ੍ਹ, 8 ਮਈ (ਗੁਰਉਪਦੇਸ਼ ਭੁੱਲਰ): ਵਿਰੋਧੀ ਪਾਰਟੀਆਂ ਵਲੋਂ ਵੱਖ ਵੱਖ ਮੁੱਦੇ ਉਠਾ ਕੇ ਪੰਜਾਬ ਦੀ 'ਆਪ' ਸਰਕਾਰ ਦੀ ਹਰ ਦਿਨ ਕੀਤੀ ਜਾ ਰਹੀ ਘੇਰਾਬੰਦੀ ਦੇ ਚਲਦੇ ਪੰਜਾਬ ਕਾਂਗਰਸ ਵਿਚ ਅਪਣੀ ਵਖਰੀ ਹੀ ਮੁਹਿੰਮ ਚਲਾ ਰਹੇ ਸੂਬਾ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ  ਮੁੱਖ ਮੰਤਰੀ ਭਗਵੰਤ ਮਾਨ ਨੇ ਗੱਲਬਾਤ ਲਈ ਸੱਦ ਲਿਆ ਹੈ |
ਸਿਆਸੀ ਹਲਕਿਆਂ ਵਿਚ ਇਸ ਗੱਲ ਨੂੰ  ਲੈ ਕੇ ਚਰਚਾ ਛਿੜ ਗਈ ਹੈ ਕਿ ਮੁੱਖ ਮੰਤਰੀ ਨਵਜੋਤ ਸਿੱਧੂ ਨੂੰ  ਕਿਸ ਹੈਸੀਅਤ ਵਿਚ ਬੁਲਾ ਰਹੇ ਹਨ ਜਦਕਿ ਉਹ ਨਾ ਹੀ ਤਾਂ ਵਿਧਾਇਕ ਹਨ ਅਤੇ ਨਾ ਹੀ ਇਸ ਸਮੇਂ ਉੁਨ੍ਹਾਂ ਕੋਲ ਪਾਰਟੀ ਵਿਚ ਕੋਈ ਅਹੁਦਾ ਹੈ | ਸਿੱਧੂ 'ਆਪ' ਮੁਖੀ ਅਰਵਿੰਦ ਕੇਜਰੀਵਾਲ ਬਾਰੇ ਵੀ ਸੂਬੇ ਦੀ ਹਾਲਤ ਨੂੰ  ਲੈ ਕੇ ਲਗਾਤਾਰ ਤਿਖੀਆਂ ਟਿਪਣੀਆਂ ਵੀ ਕਰ ਰਹੇ ਹਨ | ਇਸ ਸਥਿਤੀ ਦੇ ਚਲਦੇ ਭਗਵੰਤ ਮਾਨ ਤੇ ਨਵਜੋਤ ਸਿੱਧੂ ਦੀ ਮੁਲਾਕਾਤ ਨਾਲ ਸਿਆਸੀ ਸਮੀਕਰਨ ਬਦਲ ਸਕਦੇ ਹਨ | ਮੁੱਖ ਮੰਤਰੀ ਵਲੋਂ 9 ਮਈ ਸ਼ਾਮ 5.15 ਵਜੇ ਮੀਟਿੰਗ ਲਈ ਸੱਦੇ ਜਾਣ ਦੀ ਨਵਜੋਤ ਸਿੱਧੂ ਨੇ ਖ਼ੁਦ ਅੱਜ ਟਵੀਟ ਕਰ ਕੇ ਜਾਣਕਾਰੀ ਦਿਤੀ ਹੈ | ਉਨ੍ਹਾਂ ਇਹ ਵੀ ਲਿਖਿਆ ਹੈ ਕਿ ਇਹ ਮੁਲਾਕਾਤ ਸੂਬੇ ਦੀ ਆਰਥਕ ਸਥਿਤੀ ਨੂੰ  ਲੈ ਕੇ ਹੋ ਰਹੀ ਹੈ | ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਨੂੰ  ਆਰਥਕ ਪੱਖੋਂ ਮੁੜ ਪੈਰਾਂ ਉਪਰ ਖੜੇ ਕਰਨ ਲਈ ਇਮਾਨਦਾਰੀ ਨਾਲ ਸਮੂਹਕ ਯਤਨਾਂ ਦੀ ਲੋੜ ਹੈ |
ਜ਼ਿਕਰਯੋਗ ਹੈ ਕਿ ਸਿੱਧੂ ਅਪਣੇ ਪੰਜਾਬ ਏਜੰਡੇ ਵਿਚ ਸੂਬੇ ਦੀ ਵਿੱਤੀ ਹਾਲਤ ਨੂੰ  ਮਜ਼ਬੂਤ ਕਰਨ ਲਈ ਆਮਦਨ ਦੇ ਸਾਧਨ ਪੈਦਾ ਕਰਨ 'ਤੇ ਜ਼ੋਰ ਦਿੰਦੇ ਹਨ ਅਤੇ ਅੱਜ ਵੀ ਉਹ ਅਪਣੀ ਮੁਹਿੰਮ ਵਿਚ ਆਮਦਨ ਵਧਾਉਣ 'ਤੇ ਹੀ ਜ਼ੋਰ ਦਿੰਦੇ ਹਨ | ਮਾਈਨਿੰਗ, ਸ਼ਰਾਬ, ਕੇਬਲ ਨੈੱਟਵਰਕ, ਟਰਾਂਸਪੋਰਟ ਆਦਿ ਤੋਂ ਆਮਦਨ ਵਧਾਉਣ ਲਈ ਵੀ ਸਿੱਧੂ ਨੇ ਵਾਰ ਵਾਰ ਸੁਝਾਅ ਅਪਣੀ ਸਰਕਾਰ ਸਮੇਂ ਵੀ ਦਿਤੇ | ਇਸ ਕਾਰਨ ਹੁਣ ਭਗਵੰਤ ਮਾਨ ਤੇ ਨਵਜੋਤ ਸਿੱਧੂ ਦੀ ਮੁਲਾਕਾਤ ਅਹਿਮ ਹੋ ਗਈ ਹੈ ਅਤੇ ਸੱਭ ਦੀ ਨਜ਼ਰ ਰਹੇਗੀ ਕਿ ਸਿੱਧੂ 'ਆਪ' ਸਰਕਾਰ ਨੂੰ  ਆਮਦਨ ਵਧਾਉਣ ਤੇ ਕਰਜ਼ਾ ਘਟਾਉਣ ਲਈ ਕੀ ਸੁਝਾਅ ਦਿੰਦੇ ਹਨ | ਇਸ ਸਮੇਂ 'ਆਪ' ਸਰਕਾਰ ਸਾਹਮਣੇ ਵੀ ਗਰੰਟੀਆਂ ਲਾਗੂ ਕਰਨ ਵਿਚ ਵਿੱਤੀ ਹਾਲਤ ਹੀ ਰੁਕਾਵਟ ਬਣ ਰਹੀ ਹੈ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement