ਮੋਗਾ ਦੇ ਗੁਰੂ ਨਾਨਕ ਕਾਲਜ 'ਚ ਚੱਲੀ ਗੋਲੀ, ਇਕ ਵਿਦਿਆਰਥੀ ਜ਼ਖਮੀ 
Published : May 9, 2018, 6:08 pm IST
Updated : May 9, 2018, 6:08 pm IST
SHARE ARTICLE
moga
moga

ਬੀ.ਏ ਭਾਗ ਪਹਿਲਾ ਦੇ ਪੇਪਰ ਤੋਂ ਬਾਅਦ ਬਾਹਰੋਂ ਆਏ ਕੁੱਝ ਨੌਜਵਾਨਾਂ ਨੇ ਕਾਲਜ ਦੇ ਅੰਦਰ ਇੱਕ ਵਿਦਿਆਰਥੀ ਨਾਲ ਕੁੱਟਮਾਰ ਕੀਤੀ

ਮੋਗਾ, 9 ਮਈ : ਬੁੱਧਵਾਰ ਨੂੰ ਦੁਪਹਿਰ ਮੋਗਾ ਸ਼ਹਿਰ ਦੇ ਵਿਚਕਾਰ ਸਥਿਤ ਗੁੁਰੂ ਨਾਨਕ ਕਾਲਜ ਕੁਝ ਵਿਦਿਆਰਥੀਆਂ ਵਲੋਂ ਗੋਲੀ ਚਲਾਈ ਗਈ | ਬੀ.ਏ ਭਾਗ ਪਹਿਲਾ ਦੇ ਪੇਪਰ ਤੋਂ ਬਾਅਦ ਬਾਹਰੋਂ ਆਏ ਕੁੱਝ ਨੌਜਵਾਨਾਂ ਨੇ ਕਾਲਜ ਦੇ ਅੰਦਰ ਇੱਕ ਵਿਦਿਆਰਥੀ ਨਾਲ ਕੁੱਟਮਾਰ ਕੀਤੀ ਅਤੇ ਫਿਰ ਉਸ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿਤਾ। ਜ਼ਖਮੀ ਵਿਦਿਆਰਥੀ ਨੂੰ ਸਿਵਲ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ |  

mogamoga

ਗੋਲੀ ਲੱਗਣ ਨਾਲ ਜ਼ਖਮੀ ਹੋਏ ਵਿਦਿਆਰਥੀ ਦੀ ਹਾਲਤ ਕਾਫ਼ੀ ਗੰਭੀਰ ਦੱਸੀ ਜਾ ਰਹੀ ਹੈ ਅਤੇ ਉਸਦੇ ਬਚਾਅ ਲਈ ਉਸਨੂੰ ਦੂਜੇ ਹਸਪਤਾਲ ਵਿਚ ਰੈਫਰ ਕਰ ਦਿਤਾ ਗਿਆ ਹੈ|  ਤੁਹਾਨੂੰ ਦੱਸ ਦੇਈਏ ਕਿ ਇਸ ਸਾਰਾ ਮਾਮਲਾ ਪੇਪਰ ਦੌਰਾਨ ਨਕਲ ਮਾਰਨ ਨੂੰ ਲੈ ਕੇ ਹੋਇਆ ਸੀ | ਹਾਲਾਂਕਿ ਕਾਲਜ ਦੇ ਅੰਦਰ ਸੀਸੀਟੀਵੀ ਵੀ ਲੱਗੇ ਹੋਏ ਹਨ ਪਰ ਸੀਸੀਟੀਵੀ ਬੰਦ ਹੋਣ ਕਾਰਨ ਘਟਨਾ ਰਿਕਾਰਡ ਨਹੀਂ ਹੋ ਸਕੀ |

mogamoga

 ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਬਾਹਰ ਤੋਂ ਆਏ ਨੌਜਵਾਨ ਨੇ ਅੰਦਰ ਪੇਪਰ ਦੇ ਰਹੇ ਵਿਦਿਆਰਥੀ ਨੂੰ ਇੱਕ ਪਰਚੀ ਸੁੱਟੀ ਸੀ ਜੋ ਕਿ ਹਰਜੀਤ ਨਾਂਅ ਦੇ ਵਿਦਿਆਰਥੀ ਕੋਲ ਡਿੱਗ ਗਈ। ਹਰਜੀਤ ਨੇ ਉਹ ਪਰਚੀ ਅੱਗੇ ਨਹੀਂ ਦਿੱਤੀ ਜਿਸ ਕਾਰਨ ਵਿਵਾਦ ਖੜਾ ਹੋ ਗਿਆ | ਇਸ ਗੱਲ ਤੋਂ ਬਾਹਰ ਖੜੇ ਨੌਜਵਾਨ ਭੜਕ ਗਏ ਅਤੇ ਪੇਪਰ ਖਤਮ ਹੋਣ ਤੋਂ ਬਾਅਦ ਹਰਜੀਤ ਨਾਲ ਪਹਿਲਾਂ ਤਾਂ ਕੁੱਟਮਾਰ ਕੀਤੀ ਅਤੇ ਬਾਅਦ ‘ਚ ਉਸ ਨੁੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ।

mogamoga

ਸੂਚਨਾ ਮਿਲਣ 'ਤੇ ਵਾਰਦਾਤ ਦੀ ਜਗ੍ਹਾ 'ਤੇ ਪਹੁੰਚੀ ਪੁਲਿਸ ਨੇ ਜ਼ਖਮੀ ਵਿਦਿਆਰਥੀ ਦੇ ਬਿਆਨ ਦਰਜ ਕਰ ਕੇ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਰਵਾਈ ਕਰ ਰਹੀ ਹੈ |

Location: India, Punjab, Moga

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement