Gurdaspur Border Explosion News: ਗੁਰਦਾਸਪੁਰ 'ਚ ਸਰਹੱਦ ਨੇੜੇ ਹੋਇਆ ਧਮਾਕਾ, ਸਰਹੱਦ 'ਤੇ ਵਾੜ ਨੇੜੇ ਲਕੋਇਆ ਹੋਇਆ ਸੀ IED
Published : Apr 9, 2025, 1:20 pm IST
Updated : Apr 9, 2025, 1:20 pm IST
SHARE ARTICLE
 Gurdaspur Border Explosion News in punjabi
Gurdaspur Border Explosion News in punjabi

Gurdaspur Border Explosion News: ਧਮਾਕੇ ਵਿਚ BSF ਦੇ ਤਿੰਨ ਜਵਾਨ ਜ਼ਖ਼ਮੀ, ਹਸਪਤਾਲ 'ਚ ਕਰਵਾਏ ਦਾਖ਼ਲ

ਪਾਕਿਸਤਾਨ ਵਲੋਂ ਆਏ ਦਿਨ ਘਟੀਆਂ ਹਰਕਤਾਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਤਾਂ ਕਿ ਪੂਰਬੀ ਪੰਜਾਬ ਨੂੰ ਅਸਥਿਰ ਕੀਤਾ ਜਾ ਸਕੇ। ਪਾਕਿਸਤਾਨ ਦੀ ਖ਼ੁਫ਼ੀਆਂ ਏਜੰਸੀ ਆਈਐਸਆਈ ਰੋਜ਼ ਅਜਿਹੇ ਹੱਥਕੰਡੇ ਅਪਣਾਉਂਦੀ ਰਹਿੰਦੀ ਹੈ ਜਿਸ ਨਾਲ ਇਧਰਲੇ ਪੰਜਾਬ ਵਿਚ ਦਹਿਸ਼ਤ ਦਾ ਮਾਹੌਲ ਬਣਾਇਆ ਜਾ ਸਕੇ।

ਇਸੇ ਲੜੀ ਵਿਚ ਗੁਰਦਾਸਪੁਰ ਅਧੀਨ ਆਉਂਦੀ ਬੀਐਸਐਫ਼ ਦੀ ਬੀਓਪੀ ਚੌਂਤਰਾ 'ਤੇ ਇਕ ਵੱਡਾ ਧਮਾਕਾ ਹੋਇਆ ਹੈ। ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਬੀਐਸਐਫ਼ ਦੇ ਜਵਾਨ ਕੰਡਿਆਲੀ ਤਾਰ ਨੇੜੇ ਗਸ਼ਤ ਕਰ ਰਹੇ ਸਨ।  ਇਹ ਆਈਈਡੀ ਸਰਹੱਦ ਨੇੜੇ ਵਾੜ ਕੋਲ ਲਕੋਇਆ ਹੋਇਆ ਸੀ।

ਜਿਵੇਂ ਹੀ ਬੀਐਸਐਫ਼ ਦੇ ਜਵਾਨ ਇਥੇ ਪਹੁੰਚਦੇ ਹਨ ਤਾਂ ਆਈਈਡੀ ਵਿਚ ਧਮਾਕਾ ਹੋ ਜਾਂਦਾ ਹੈ ਜਿਸ ਕਾਰਨ ਸਰਹੱਦ 'ਤੇ ਤਾਇਨਾਤ ਬੀਐਸਐਫ਼ ਦੇ ਤਿੰਨ ਜਵਾਨ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ।

 ਉਨ੍ਹਾਂ ਵਿਚੋਂ ਇਕ ਜਵਾਨ ਦਾ ਪੈਰ ਧਮਾਕੇ ਨਾਲ ਬਿਲਕੁਲ ਖ਼ਤਮ ਹੋ ਗਿਆ ਅਤੇ 2 ਹੋਰ ਜਵਾਨ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਏ। ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਬੀਐਸਐਫ਼ ਦੇ ਉੱਚ ਅਧਿਕਾਰੀ ਅਤੇ ਹੋਰ ਪੁਲਿਸ ਕਰਮਚਾਰੀਆਂ ਵਲੋਂ ਮੌਕੇ 'ਤੇ ਪਹੁੰਚ ਕੇ ਬਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ। ਜ਼ਖ਼ਮੀ ਹੋਏ ਜਵਾਨਾਂ ਨੂੰ ਇਲਾਜ ਲਈ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement