ਸਿਆਸਤਦਾਨਾਂ, ਸੰਤਾਂ ਤੇ ਹੋਰਨਾਂ ਨੂੰ ਦਿਤੀ ਸੁਰੱਖਿਆ ਵਾਪਸ ਲਈ ਜਾਵੇ : ਭਾਈ ਮੋਹਕਮ ਸਿੰਘ
Published : Apr 9, 2020, 12:48 pm IST
Updated : Apr 9, 2020, 12:48 pm IST
SHARE ARTICLE
File Photo
File Photo

ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੋਲੋ ਮੰਗ  ਕੀਤੀ ਕਿ ਕਰਫ਼ੀਊ ਕਾਰਨ ਘਰਾਂ ਵਿਚ ਦੜੇ ਵੀ.ਆਈ.ਪੀਜ਼ ਨੂੰ

ਅੰਮ੍ਰਿਤਸਰ   (ਸੁਖਵਿੰਦਰਜੀਤ ਸਿੰਘ ਬਹੋੜੂ) : ਯੂਨਾਈਟਿਡ ਅਕਾਲੀ ਦਲ ਦੇ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਪੰਜਾਬ ਦੇ ਮੁੱਖ ਮੰਤਰੀ ਕੋਲੋ ਮੰਗ  ਕੀਤੀ ਕਿ ਕਰਫ਼ੀਊ ਕਾਰਨ ਘਰਾਂ ਵਿਚ ਦੜੇ ਵੀ.ਆਈ.ਪੀਜ਼ ਨੂੰ ਦਿਤੀ ਪੁਲਿਸ ਸੁਰੱਖਿਆ ਤੁਰੰਤ ਵਾਪਸ ਲੈ ਕੇ ਜਨਤਕ ਤੌਰ 'ਤੇ ਲੋਕ ਸੇਵਾ ਵਿਚ ਤਾਇਨਾਤ ਕੀਤੀ ਜਾਵੇ।
ਬਿਆਨ ਰਾਹੀ ਪ੍ਰਧਾਨ ਭਾਈ ਮੋਹਕਮ ਸਿੰਘ ਨੇ ਕਿਹਾ ਕਿ ਅੱਜ ਜਦੋ ਦੇਸ਼ ਤੇ ਭੀੜ ਬਣੀ ਹੋਈ  ਹੈ ਤਾਂ ਘਰਾਂ ਵਿਚ ਬੈਠੇ ਵੱਖ ਵੱਖ ਪਾਰਟੀਆ ਦੇ ਆਗੂਆਂ, ਸਾਬਕਾ ਵਿਧਾਇਕਾਂ ਤੇ ਸਾਬਕਾ ਪਾਰਲੀਮੈਂਟ ਮੈਂਬਰਾਂ, ਤਖ਼ਤਾਂ ਦੇ ਜਥੇਦਾਰਾਂ ਨੂੰ ਦਿਤੀ ਗਈ ਸੁਰੱਖਿਆ ਬਿਨਾਂ ਕਿਸੇ ਦੇਰੀ ਤੋ ਵਾਪਸ ਲੈ ਕੇ ਜਨਤਕ ਕੰਮਾਂ ਤੇ ਤਾਇਨਾਤ ਕੀਤੀ ਜਾਵੇ।

File photoFile photo

ਜਿਹੜੇ ਵਿਧਾਇਕ, ਸਾਬਕਾ ਵਿਧਾਇਕ, ਸਾਬਕਾ ਮੰਤਰੀ, ਸਾਬਕਾ ਮੁੱਖ ਮੰਤਰੀ ਜਾਂ ਕੋਈ ਹੋਰ ਆਗੂ ਇਕ ਤੋ ਵੱਧ ਪੈਨਸ਼ਨਾਂ ਲੈ ਰਹੇ ਹਨ। ਉਨਾਂ ਦੀਆ ਇਕ ਨੂੰ ਛੱਡ ਕੇ ਬਾਕੀ ਸਾਰੀਆਂ ਪੈਨਸ਼ਨਾਂ ਬੰਦ ਕਰ ਕੇ ਉਹ ਰਾਸ਼ੀ ਵੀ ਕਰੋਨਾ ਰਾਹਤ ਫੰਡ ਲਈ ਵਰਤੀ ਜਾਵੇ। ਉਨਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਅਪੀਲ ਕੀਤੀ ਤੇ ਸਾਬਕਾ ਤਖ਼ਤਾਂ ਦੇ ਜਥੇਦਾਰ ਤੇ ਟੌਹਰ ਜਮਾਉਣ ਲਈ ਸਰਕਾਰੀ ਸੁਰੱਖਿਆ ਲਈ ਫਿਰਦੇ ਸਾਧ ਲਾਣੇ ਤੋ ਵੀ ਸੁਰੱਖਿਆ ਵਾਪਸ ਲਈ ਜਾਵੇ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਰਿਆਂ ਨਾਲ ਗੱਲਬਾਤ ਕਰ ਕੇ ਸੰਸਦ ਮੈਂਬਰਾਂ, ਰਾਸ਼ਟਰਪਤੀ, ਉਪ ਰਾਸ਼ਟਰਪਤੀ ਤੇ ਹੋਰ ਅਜਿਹੇ ਆਹੇਦੇਦਾਰਾਂ ਦੀ ਤਨਖ਼ਾਹ ਵਿਚ 30 ਫੀਸਦੀ ਕਟੌਤੀ ਕਰ ਕੇ ਰਾਹਤ ਫੰਡ ਵਿਚ ਜਮ੍ਹਾਂ ਕਰਨ ਦਾ ਫ਼ੈਸਲਾ ਲਿਆ ਹੈ। ਉਸੇ ਤਰਾਂ ਹੀ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਚਾਹੀਦਾ ਹੈ ਕਿ ਉਹ ਅਜਿਹਾ ਫ਼ੈਸਲਾ ਲੈ ਕੇ 50 ਫ਼ੀ ਸਦੀ ਕਟੌਤੀ ਕਰੇ ਤੇ ਇਹ ਫ਼ੈਸਲਾ ਸਾਬਕਾ ਵਿਧਾਇਕਾਂ ਤੇ ਸਾਬਕਾ ਮੰਤਰੀਆਂ ਤੇ ਮੁੱਖ ਮੰਤਰੀਆ ਦੀ ਪੈਨਸ਼ਨ ਤੇ ਵੀ ਲਾਗੂ ਕੀਤਾ ਜਾਵੇ।


 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement