ਐਂਡਵੈਂਚਰ ਕੈਂਪ ਦੌਰਾਨ ਨੌਜਵਾਨ ਨੇ ਹਿਮਾਚਲ ਵਿਚ 11 ਹਜ਼ਾਰ ਫ਼ੁੱਟ ’ਤੇ ਲਹਿਰਾਇਆ ਕਿਸਾਨੀ ਝੰਡਾ
Published : Feb 9, 2021, 8:01 am IST
Updated : Feb 9, 2021, 9:47 am IST
SHARE ARTICLE
Yadwinder Singh
Yadwinder Singh

ਨੌਜਵਾਨ ਯਾਦਵਿੰਦਰ ਸਿੰਘ ਨੇ ਡਲਹੌਜ਼ੀ ਨੇੜੇ ਜੋਤ ਦੱਰੇ ’ਤੇ ਲਹਿਰਾਇਆ ਝੰਡਾ

ਰਾਏਕੋਟ (ਜਸਵੰਤ ਸਿੰਘ ਸਿੱਧੂ): ਕੇਂਦਰ ਸਰਕਾਰ ਦੇ ਖੇਤੀ ਸੰਬੰਧੀ ਕਾਲੇ ਕਾਨੂੰਨਾਂ ਵਿਰੁਧ ਚੱਲ ਰਿਹਾ ਸੰਘਰਸ਼ ਇਸ ਸਮੇਂ ਪੂਰੇ ਸਿਖ਼ਰ ’ਤੇ ਹੈ। ਦੇਸ਼-ਵਿਦੇਸ਼ ਵਿਚ ਇਸ ਦੇ ਹੱਕ ’ਚ ਉੱਠ ਰਹੀਆਂ ਅਵਾਜ਼ਾਂ ਇਕ ਲੋਕ ਲਹਿਰ ਬਣ ਚੁੱਕੀ ਹੈ।

Farmers ProtestFarmers Protest

ਇਸੇ ਲਹਿਰ ਵਿਚ ਯੋਗਦਾਨ ਪਾਉਂਦਿਆਂ ਜ਼ਿਲ੍ਹਾ ਲੁਧਿਆਣਾ ਦੇ ਪਿੰਡ ਸਹੌਲੀ ਦੇ ਨੌਜਵਾਨ ਯਾਦਵਿੰਦਰ ਸਿੰਘ ਨੇ ਕਿਸਾਨੀ ਅੰਦੋਲਨ ਦੇ ਸਮਰਥਨ ਵਿਚ ਹਿਮਾਚਲ ਪ੍ਰਦੇਸ਼ ਦੀ 11 ਹਜ਼ਾਰ ਫ਼ੁੱਟ ਉੱਚੀ ਚੋਟੀ, ਡਲਹੌਜ਼ੀ ਨੇੜੇ ਜੋਤ ਦੱਰੇ ’ਤੇ ਝੰਡਾ ਲਹਿਰਾਇਆ ਅਤੇ ਸਾਥੀਆਂ ਸਮੇਤ ਸੰਘਰਸ਼ ਦੇ ਹੱਕ ਵਿਚ ਅਵਾਜ਼ ਬੁਲੰਦ ਕੀਤੀ। 

Farmers ProtestFarmers Protest

ਯਾਦਵਿੰਦਰ ਸਿੰਘ ਜੋ ਕਿ ਖ਼ੁਰਾਕ ਸਪਲਾਈ ਵਿਭਾਗ ਵਿਚ ਇੰਸਪੈਕਟਰ ਹੈ ਅਨੁਸਾਰ ਇਨ੍ਹਾਂ ਕਾਨੂੰਨਾਂ ਦਾ ਵਿਰੋਧ ਸਾਡੀ ਜੀਵਨ-ਜਾਂਚ ਦਾ ਹਿੱਸਾ ਬਣ ਕੇ ਰੋਜ਼ਾਨਾ ਜ਼ਿੰਦਗੀ  ਵਿਚ ਸ਼ਾਮਲ ਹੋ ਚੁੱਕਾ ਹੈ। ਉਨ੍ਹਾਂ ਦਸਿਆ ਕਿ ਉਹ ਪਹਿਲਾਂ ਦਿੱਲੀ ਜਾ ਕੇ ਵੀ ਸੰਘਰਸ਼ ਵਿਚ ਹਿੱਸਾ ਪਾ ਚੁੱਕੇ ਹਨ ਅਤੇ ਹੁਣ ਉਹ ਭਾਵੇਂ ਐਡਵੈਂਚਰ ਕੈਂਪ ਲਈ ਡਲਹੌਜ਼ੀ ਗਏ ਸਨ।

Farmers ProtestFarmers Protest

ਉਨ੍ਹਾਂ ਦੱਸਿਆ ਕਿ ਕਿਸਾਨ ਏਕਤਾ ਦਾ ਨਾਹਰਾ ਅਤੇ ਝੰਡਾ ਇਸ ਕੈਂਪ ਦਾ ਵੀ ਮੁੱਖ ਹਿੱਸਾ ਰਿਹਾ ਅਤੇ ਜਦੋਂ ਉਹ ਸਿਖਰਲੀ ਚੋਟੀ ’ਤੇ ਪਹੁੰਚੇ ਤਾਂ ਅਪਣੇ ਜਜ਼ਬਿਆਂ ਨੂੰ ਜ਼ਾਹਰ ਕਰਦੇ ਹੋਏ ਅੰਦੋਲਨ ਦੇ ਹੱਕ ਵਿਚ ਨਾਹਰੇ ਲਾਏ ਅਤੇ ਝੰਡਾ ਲਹਿਰਾਇਆ।   

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement