ਕਿਸਾਨੀ ਸੰਘਰਸ਼ 'ਚ ਸ਼ਾਮਿਲ ਇਕ ਹੋਰ ਕਿਸਾਨ ਦੀ ਟਿਕਰੀ ਬਾਰਡਰ 'ਤੇ ਹੋਈ ਮੌਤ
Published : Feb 8, 2021, 4:29 pm IST
Updated : Feb 8, 2021, 4:29 pm IST
SHARE ARTICLE
farmer
farmer

ਮਨਮੋਹਣ ਸਿੰਘ ਲੰਮੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਨਾਲ ਜੁੜੇ ਹੋਏ ਸਨ। ਭਾਵੇਂ ਮਨਮੋਹਣ ਸਿੰਘ ਕੈਨੇਡਾ 'ਚ ਰਹਿੰਦੇ ਸਨ

ਰਾੜਾ ਸਾਹਿਬ: ਖੇਤੀ ਕਾਨੂੰਨਾਂ ਦੇ ਖਿਲ਼ਾਫ ਕਿਸਾਨਾਂ ਦਾ ਅੰਦੋਲਨ ਲਗਾਤਰ ਤੇਜ ਹੁੰਦਾ ਨਜ਼ਰ ਆ ਰਿਹਾ ਹੈ। ਦਿੱਲੀ ਦੀਆਂ ਬਰੂਹਾਂ ਤੇ ਕਿਸਾਨ ਪਿਛਲੇ ਢਾਈ ਮਹੀਨਿਆਂ ਤੋਂ ਬੈਠੇ ਹੋਏ ਹਨ। ਇਸ ਸੰਘਰਸ਼ ਦੌਰਾਨ ਹੁਣ ਤੱਕ 100 ਤੋਂ ਵੀ ਵੱਧ ਕਿਸਾਨਾਂ ਦੀ ਮੌਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਦੌਰਾਨ ਅੱਜ ਇਕ ਹੋਰ ਕਿਸਾਨ ਦੀ ਦਿੱਲੀ ਸੰਘਰਸ਼ ਦੌਰਾਨ ਦਿਲ ਦਾ ਦੌਰਾ ਪੈਣ ਨਾਲ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ।

farmerfarmer

ਮਿਲੀ ਜਾਣਕਾਰੀ ਮੁਤਾਬਕ ਜ਼ਿਲ੍ਹਾ ਖੰਨਾ ਦੇ ਪਿੰਡ ਘਲੋਟੀ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਸਰਗਰਮ ਵਰਕਰ ਕਿਸਾਨ ਮਨਮੋਹਣ ਸਿੰਘ ਘਲੋਟੀ ਦੀ ਟਿਕਰੀ ਬਾਰਡਰ ਦਿੱਲੀ ਵਿਖੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। 65 ਸਾਲਾ ਕਿਸਾਨ ਮਨਮੋਹਣ ਸਿੰਘ ਘਲੋਟੀ ਦੀ ਸੰਘਰਸ਼ ਦੌਰਾਨ ਮੌਤ ਹੋ ਗਈ ਹੈ।  ਨੌਜਵਾਨ ਕਿਸਾਨ ਆਗੂ ਪਰਮਵੀਰ ਸਿੰਘ ਘਲੋਟੀ ਨੇ ਦੱਸਿਆ ਕਿ ਮਨਮੋਹਣ ਸਿੰਘ ਲੰਮੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਨਾਲ ਜੁੜੇ ਹੋਏ ਸਨ। ਭਾਵੇਂ ਮਨਮੋਹਣ ਸਿੰਘ ਕੈਨੇਡਾ 'ਚ ਰਹਿੰਦੇ ਸਨ ਅਤੇ ਉਹ ਪਿਛਲੇ ਸਾਲ ਆਪਣੇ ਪਿੰਡ ਮਿਲਣ ਆਏ ਹੋਏ ਸਨ ਅਤੇ ਦੇਸ਼ 'ਚ ਕੋਰੋਨਾ ਮਹਾਂਮਾਰੀ ਕਾਰਨ ਲਾਕਡਾਊਨ ਕਰਕੇ ਮੁੜ ਕੇ ਵਾਪਸ ਕੈਨੇਡਾ ਜਾ ਨਹੀਂ ਸਕੇ। 

Farmers ProtestFarmers Protest

ਇੱਧਰ ਖੇਤੀਬਾੜੀ ਸਬੰਧੀ ਜਾਰੀ ਕੀਤੇ ਕਾਨੂੰਨਾਂ ਖਿਲਾਫ਼ ਧਰਨੇ ਸ਼ੂਰ ਹੋ ਗਏ। ਇਸ ਕਿਸਾਨੀ ਸੰਘਰਸ਼ 'ਚ ਉਹ ਲਗਾਤਾਰ ਅਹਿਮ ਯੋਗਦਾਨ ਪਾਉਂਦੇ ਆ ਰਹੇ ਸਨ ਤੇ ਬਹੁਤ ਹੀ ਜ਼ਿਆਦਾ ਤਨਦੇਹੀ ਦੇ ਨਾਲ ਕਿਸਾਨੀ ਘੋਲ 'ਚ ਬਹੁਤ ਸ਼ਿੱਦਤ ਅਤੇ ਇਮਾਨਦਾਰੀ ਨਾਲ ਜ਼ਿੰਮੇਵਾਰੀ ਨਿਭਾ ਰਹੇ ਸਨ। ਮਨਮੋਹਣ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਘਲੋਟੀ ਵਿਖੇ ਭਲਕੇ ਕੀਤਾ ਜਾਵੇਗਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement