Punjab News: ਵਿਧਾਨ ਸਭਾ ਸੈਸ਼ਨ ਦੇ ਪ੍ਰਸਾਰਨ ’ਚ ਵਿਰੋਧੀ ਧਿਰ ਦੀ ਬਰਾਬਰ ਦੀ ਕਵਰੇਜ ਲਈ ਪਟੀਸ਼ਨ ’ਤੇ ਨੋਟਿਸ ਜਾਰੀ
Published : Jan 9, 2024, 7:19 am IST
Updated : Jan 9, 2024, 7:19 am IST
SHARE ARTICLE
File Image
File Image

ਹਾਈ ਕੋਰਟ ਨੇ ਮੰਗੀ ਹੋਰ ਜਾਣਕਾਰੀ

Punjab News: ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਲੋਂ ਵਿਧਾਨ ਸਭਾ ਸੈਸ਼ਨ ਦੇ ਸਿੱਧੇ ਪ੍ਰਸਾਰਨ ਦੌਰਾਨ ਵਿਰੋਧੀ ਧਿਰ ਨੂੰ ਵੀ ਬਰਾਬਰ ਦੀ ਕਵਰੇਜ ਦੇਣ ਦੀ ਮੰਗ ਲਈ ਦਾਖ਼ਲ ਪਟੀਸ਼ਨ ਦੀ ਸੁਣਵਾਈ ਕਰਦਿਆਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਰਕਾਰ ਅਤੇ ਹੋਰਨਾਂ ਨੂੰ ਨੋਟਿਸ ਜਾਰੀ ਕਰ ਕੇ ਜਵਾਬ ਮੰਗ ਲਿਆ ਹੈ। ਮਾਮਲੇ ਦੀ ਸੁਣਵਾਈ ਐਕਟਿੰਗ ਚੀਫ਼ ਜਸਟਿਸ ਰਿਤੂ ਬਾਹਰੀ ਦੀ ਡਵੀਜ਼ਨ ਬੈਂਚ ਮੁਹਰੇ ਹੋਈ।

ਪਿਛਲੀ ਸੁਣਵਾਈ ’ਤੇ ਬੈਂਚ ਨੇ ਪਟੀਸ਼ਨਰ ਦੇ ਵਕੀਲ ਨੂੰ ਪੁਛਿਆ ਸੀ ਕਿ ਸੈਸ਼ਨ ਦੇ ਟੈਲੀਕਾਸਟ ਕਰਨ ਦਾ ਜਿੰਮਾ ਕਿਸ ਦਾ ਹੈ ਜਿਸ ਬਾਰੇ ਪਟੀਸ਼ਨਰ ਦੇ ਵਕੀਲ ਕੋਲ ਜਾਣਕਾਰੀ ਨਹੀਂ ਸੀ ਤੇ ਅੱਜ ਇਹ ਜਾਣਕਾਰੀ ਮੁਹਈਆ ਕਰਵਾਉਣ ਉਪਰੰਤ ਨੋਟਿਸ ਜਾਰੀ ਕਰ ਦਿਤਾ ਗਿਆ।

ਪਟੀਸ਼ਨ ਵਿਚ ਬਾਜਵਾ ਨੇ ਦੋਸ਼ ਲਗਾਇਆ ਸੀ ਕਿ ਪ੍ਰਸਾਰਨ ਦੌਰਾਨ ਵਿਰੋਧੀ ਧਿਰ ਨਾਲ ਵਿਤਕਰਾ ਕੀਤਾ ਜਾਂਦਾ ਹੈ ਤੇ ਸੱਤਾਧਿਰ ਦੇ ਵਿਧਾਇਕਾਂ ਤੇ ਮੁੱਖ ਮੰਤਰੀ ਨੂੰ ਸਪਸ਼ਟ ਤੌਰ ’ਤੇ ਨਾ ਸਿਰਫ਼ ਵਿਖਾਇਆ ਹੀ ਜਾਂਦਾ ਹੈ, ਜਦੋਂ ਉਹ ਬੋਲਦੇ ਹਨ, ਉਦੋਂ ਆਵਾਜ਼ ਵੀ ਵਧਾ ਦਿਤੀ ਜਾਂਦੀ ਹੈ ਤਾਕਿ ਸੱਤਾਧਿਰ ਦੀ ਗੱਲ ਸਪਸ਼ਟ ਤੌਰ ’ਤੇ ਜਾਵੇ।

ਕਿਹਾ ਸੀ ਕਿ ਇਸ ਦੇ ਉਲਟ ਜਦੋਂ ਵਿਰੋਧੀ ਧਿਰ ਦਾ ਕੋਈ ਵਿਧਾਇਕ ਬੋਲਦਾ ਹੈ ਤਾਂ ਉਸ ਨੂੰ ਵਿਖਾਇਆ ਹੀ ਨਹੀਂ ਜਾਂਦਾ ਤੇ ਇਸ ਵਿਤਕਰੇ ਨੂੰ ਲੈ ਕੇ ਦੋ ਵਾਰ ਸਪੀਕਰ ਕੋਲ ਲਿਖਤੀ ਮੁੱਦਾ ਚੁੱਕਿਆ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ, ਜਿਸ ’ਤੇ ਹਾਈ ਕੋਰਟ ਪਹੁੰਚ ਕਰਨੀ ਪਈ ਹੈ। ਪਟੀਸ਼ਨ ਰਾਹੀਂ ਬਾਜਵਾ ਨੇ ਮੰਗ ਕੀਤੀ ਹੈ ਕਿ ਵਿਧਾਨ ਸਭਾ ਸੈਸ਼ਨ ਦੇ ਸਿੱਧੇ ਪ੍ਰਸਾਰਨ ਦੌਰਾਨ ਵਿਰੋਧੀ ਧਿਰ ਨੂੰ ਵੀ ਬਰਾਬਰ ਦੀ ਕਵਰੇਜ ਦਿਤੇ ਜਾਣ ਦੀ ਹਦਾਇਤ ਕੀਤੀ ਜਾਵੇ।

 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement