ਚੋਣਾਂ ਦੇ ਐਲਾਨ ਬਾਅਦ ਬੋਲੇ ਮੁੱਖ ਮੰਤਰੀ ਚੰਨੀ 'ਮੈਂ 1100 ਦਿਨਾਦੇ ਕੰਮ111 ਦਿਨਾਂਵਿਚ ਕਰ ਕੇਦਿਖਾਏ'
Published : Jan 9, 2022, 1:25 am IST
Updated : Jan 10, 2022, 1:49 pm IST
SHARE ARTICLE
image
image

ਚੋਣਾਂ ਦੇ ਐਲਾਨ ਬਾਅਦ ਬੋਲੇ ਮੁੱਖ ਮੰਤਰੀ ਚੰਨੀ 'ਮੈਂ 1100 ਦਿਨਾਦੇ ਕੰਮ111 ਦਿਨਾਂਵਿਚ ਕਰ ਕੇਦਿਖਾਏ'


ਕਿਹਾ, ਮੁੱਖ ਮੰਤਰੀ ਚੇਹਰੇ ਦਾ ਫ਼ੈਸਲਾ ਪਾਰਟੀ ਲੋਕਾਂ ਦੀ ਰਾਏ ਦੇ ਆਧਾਰ 'ਤੇ ਕਰੇਗੀ

ਚੰਡੀਗੜ੍ਹ, 8 ਜਨਵਰੀ (ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਚੋਣਾਂ ਦੇ ਐਲਾਨ ਹੋ ਜਾਣ ਤੋਂ ਬਾਅਦ ਇਸ ਦਾ ਸਵਾਗਤ ਕਰਦਿਆਂ ਅਪਣੇ ਕਾਰਜਕਾਲ ਦੌਰਾਨ ਹੋਏ ਕੰਮਾਂ ਅਤੇ ਲੋਕਾਂ ਤੋਂ ਮਿਲੇ ਸਹਿਯੋਗ ਬਾਰੇ ਤਸੱਲੀ ਪ੍ਰਗਟ ਕੀਤੀ ਹੈ | ਚੰਨੀ ਨੇ ਦਾਅਵਾ ਕਰਦਿਆਂ ਕਿਹਾ ਕਿ ਉਨ੍ਹਾਂ ਦੇ 1100 ਦਿਨਾਂ ਦਾ ਕੰਮ 111 ਦਿਨ ਵਿਚ ਕਰ ਦਿਖਾਇਆ ਹੈ | ਹਰ ਵਰਗ ਨੂੰ  ਰਾਹਤ ਦਿਤੀ ਗਈ ਹੈ | ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ ਦੀ ਖ਼ੁਸ਼ੀ ਹੈ ਕਿ ਅਪਣੀ ਡਿਊਟੀ ਚੰਗੀ ਤਰ੍ਹਾਂ ਨਿਭਾਅ ਸਕਿਆ | ਲੋਕਾਂ ਦੇ ਨਾਲ ਅਫ਼ਸਰਾਂ ਦਾ ਵੀ ਬਹੁਤ ਸਹਿਯੋਗ ਮਿਲਿਆ, ਜੋ ਮੇਰੇ ਨਾਲ ਦੇਰ ਰਾਤ ਤਕ ਕੰਮ ਕਰਦੇ ਰਹੇ | ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜਦ ਪੰਜਾਬ ਨੂੰ  ਬਦਨਾਮ ਕਰਨ ਦੀ ਕੋਸ਼ਿਸ਼ ਹੋਈ ਤਾਂ ਮੈਂ ਡੱਟ ਕੇ ਪੰਜਾਬ ਨਾਲ ਖੜਾ ਹੋਇਆ ਅਤੇ ਕਿਸਾਨਾਂ ਦਾ ਵੀ ਪੂਰਾ ਸਾਥ ਦਿਤਾ | ਮੁੱਖ ਮੰਤਰੀ ਚਿਹਰੇ ਬਾਰੇ ਚੰਨੀ ਦਾ ਕਹਿਣਾ ਹੈ ਕਿ ਇਹ ਫ਼ੈਸਲਾ ਪਾਰਟੀ ਨੇ ਲੋਕਾਂ ਦੀ ਫ਼ੀਡ ਬੈਕ ਦੇ ਆਧਾਰ 'ਤੇ ਕਰਨਾ ਹੈ | ਉਨ੍ਹਾਂ ਇਹ ਵੀ ਕਿਹਾ ਕਿ ਜਦ ਮੈਂ ਮੁੱਖ ਮੰਤਰੀ ਬਣਿਆ ਸੀ ਤਾਂ ਵਿਰੋਧੀ ਕਹਿੰਦੇ ਸਨ ਕਿ ਇਹ ਕੀ ਕਰੇਗਾ ਪਰ ਹੁਣ ਇਹ ਗੱਲਾਂ ਹੁੰਦੀਆਂ ਹਨ ਕਿ ਇਸ ਦਾ ਕੀ ਕਰੀਏ?

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement