ਅਰਦਾਸ ਕਰ ਕੇ ਘਰੋਂ ਤੁਰੇ ਸੀ ਕਿ, ਦਿੱਲੀ ਸੰਘਰਸ਼ ਜਿੱਤ ਕੇ ਹੀ ਆਵਾਂਗੇ
Published : Jan 9, 2021, 12:49 am IST
Updated : Jan 9, 2021, 12:49 am IST
SHARE ARTICLE
image
image

ਅਰਦਾਸ ਕਰ ਕੇ ਘਰੋਂ ਤੁਰੇ ਸੀ ਕਿ, ਦਿੱਲੀ ਸੰਘਰਸ਼ ਜਿੱਤ ਕੇ ਹੀ ਆਵਾਂਗੇ

ਨਵੀਂ ਦਿੱਲੀ, 8 ਜਨਵਰੀ (ਅਰਪਨ ਕੌਰ) : ਕੇਂਦਰ ਸਰਕਾਰ ਵਲੋਂ ਬਣਾਏ ਗਏ ਤਿੰਨ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨਾਂ  ਨੇ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਬਾਰਡਰ ’ਤੇ ਮੋਰਚਾ ਲਾਇਆ ਹੋਇਆ ਹੈ।  ਦੇਸ਼ ਦੇ ਹਰ ਵਰਗ ਦੇ ਲੋਕਾਂ ਦਾ ਸਹਿਯੋਗ ਮਿਲ ਰਿਹਾ ਲੋਕਾਂ ਵਲੋਂ ਸੇਵਾ ਵੀ ਵੱਧ ਚੜ੍ਹ ਕੇ ਕੀਤੀ ਜਾ ਰਹੀ ਹੈ। 
   ਸਪੋਕਸਮੈਨ ਦੀ ਪੱਤਰਕਾਰ ਵਲੋਂ ਤਰਨ ਤਾਰਨ ਸ਼ਹਿਰ ਦੇ ਲੋਕਾਂ ਨਾਲ ਗੱਲਬਾਤ ਕੀਤੀ ਗਈ ਜਿਨ੍ਹਾਂ ਵਲੋਂ ਦਿੱਲੀ ਮੋਰਚੇ ਵਿਚ ਬੈਠੇ ਲੋਕਾਂ ਲਈ ਤਿੰਨ ਕੁਵਿੰਟਲ ਅਲਸੀ ਦੀਆਂ ਪਿੰਨੀਆਂ ਦੀ ਸੇਵਾ ਕੀਤੀ ਗਈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਪਣੇ ਵੀਰਾਂ-ਭੈਣਾਂ ਲਈ ਇਹ ਸੇਵਾ ਕੀਤੀ ਹੈ ਕਿਉਂਕਿ ਉਹ ਇੰਨੀ ਠੰਢ ਵਿਚ ਬੈਠੇ ਹਨ। ਉਨ੍ਹਾਂ ਕਿਹਾ ਅਸੀਂ ਜਿੱਤ ਕੇ ਜਾਣਾ ਹੈ ਸਾਡੇ ਵੀਰ ਭੈਣ ਇਸ ਤਰ੍ਹਾਂ ਹੀ ਮੋਰਚੇ ਵਿਚ ਡਟੇ ਰਹਿਣ। ਉਨ੍ਹਾਂ ਕਿਹਾ ਕਿ ਇਥੇ ਮੇਲੇ ਵਾਂਗੂ ਲੱਗ ਰਿਹਾ ਹੈ। ਕਿਸਾਨ ਇੰਨੀ ਠੰਢ ਵਿਚ ਡਟੇ ਹਨ ਮੀਂਹ ਵਿਚ ਬੈਠੇ ਹਨ ਪਰ ਸਰਕਾਰ ਕੋਈ ਫ਼ੈਸਲਾ ਨਹੀਂ ਲੈ ਰਹੀ। 
   ਸੁਰਜੀਤ ਕੌਰ ਨੇ ਗੱਲਬਾਤ ਦੌਰਾਨ ਦਸਿਆ ਕਿ ਅਸੀਂ ਅਰਦਾਸ ਕਰ ਕੇ ਤੁਰੇ ਹਾਂ ਕਿ ਸੱਚੇ ਪਾਤਸ਼ਾਹ ਅਸੀਂ ਇਹ ਮੋਰਚਾ ਜਿੱਤ ਕੇ ਆਈਏ। ਉਨ੍ਹਾਂ ਕਿਹਾ ਕਿ ਸਾਡੇ ਐਨਆਰਆਈ ਵੀਰਾਂ ਨੇ ਕਿਹਾ ਕਿ ਤੁਸੀਂ ਜਾਉ ਅਸੀਂ ਤਾਂ ਜਾ ਨਹੀਂ ਸਕਦੇ ਪਰ ਤੁਸੀਂ ਜਾਉ, ਸਾਡੇ ਐਨਆਰਆਈ ਵੀਰਾਂ ਨੇ ਸਾਡੀ ਬਹੁਤ ਮਦਦ ਕੀਤੀ। ਉਨ੍ਹਾਂ ਕਿਹਾ ਕਿ ਲੋਕਾਂ ਦਾ ਜ਼ੋਸ ਵੇਖ ਕੇ ਸਾਡੇ ਵਿਚ ਹੋਰ ਜ਼ਿਆਦਾ ਜ਼ੋਸ ਭਰ ਗਿਆ, ਸਾਡਾ ਸਟੇਜ ’ਤੇ ਵੀ ਬੋਲਣ ਨੂੰ ਦਿਲ ਕਰਦਾ ਹੈ ਕਿ ਸਾਰੇ ਜਾਣੇ ਰਲ ਕੇ ਕੰਮ ਕਰੋ, ਝੂਠ ਨਾ ਬੋਲੋ। ਸਿੱਖ ਕੌਮ ਦਾ ਸੋਚੋ। 
   ਉਨ੍ਹਾਂ ਕਿਹਾ ਕਿ ਇਥੇ ਸਾਰੇ ਧਰਮਾਂ ਦੇ ਲੋਕ ਇਕੱਠੇ ਹਨ ਵੇਖ ਕੇ ਖ਼ੁਸ਼ੀ ਹੋਈ ਕਿ ਕੁਦਰਤ ਦੇ ਬੰਦੇ ਸਾਰੇ ਰਲ ਕੇ ਰਹਿ ਰਹੇ ਹਨ ਤੇ ਰਲ ਕੇ ਹੀ ਰਹਿਣ ਕਿਸੇ ਨੇ ਕੁੱਝ ਵੀ ਨਾਲ ਲੈ ਕੇ ਨਹੀਂ ਜਾਣਾ ਸਭ ਖ਼ਾਲੀ ਹੱਥ ਚਲੇ ਜਾਂਦੇ ਹਨ ਤੇ ਜੇ ਕੁੱਝ ਲੈ ਕੇ ਜਾਣਾ ਹੈ ਤਾਂ ਉਹ ਹੈ  ਜਿੱਤ ਹਾਸਲ ਕਰ ਕੇ ਜਾਣੀ ਹੈ। 


 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement