ਪੰਜਾਬ ਰਾਜ ਲਾਟਰੀ ਦੇ ਜੇਤੂਆਂ ਵੱਲੋਂ ਇਨਾਮੀ ਰਾਸ਼ੀ ਲਈ ਦਾਅਵੇ ਪੇਸ਼
Published : Jan 9, 2019, 4:30 pm IST
Updated : Jan 9, 2019, 4:30 pm IST
SHARE ARTICLE
punjab state lottery
punjab state lottery

ਪੰਜਾਬ ਸਰਕਾਰ ਦੀ ਮਹੀਨਾਵਰ ਤੇ ਹਫ਼ਤਾਵਰੀ ਲਾਟਰੀ ਯੋਜਨਾ ਨੇ ਅੰਮ੍ਰਿਤਸਰ ਦੇ ਪਿੰਡ ਬੁਤਾਲਾ ਦੇ ਗੁਰਪ੍ਰੀਤ ਸਿੰਘ ਅਤੇ ਲੁਧਿਆਣਾ ਦੀ ਸ੍ਰੀਮਤੀ ਆਸ਼ਾ ਦੇਵੀ ਨੂੰ ਲੱਖਪਤੀ....

ਚੰਡੀਗੜ੍ਹ (ਸ.ਸ.ਸ) : ਪੰਜਾਬ ਸਰਕਾਰ ਦੀ ਮਹੀਨਾਵਰ ਤੇ ਹਫ਼ਤਾਵਰੀ ਲਾਟਰੀ ਯੋਜਨਾ ਨੇ ਅੰਮ੍ਰਿਤਸਰ ਦੇ ਪਿੰਡ ਬੁਤਾਲਾ ਦੇ ਗੁਰਪ੍ਰੀਤ ਸਿੰਘ ਅਤੇ ਲੁਧਿਆਣਾ ਦੀ ਸ੍ਰੀਮਤੀ ਆਸ਼ਾ ਦੇਵੀ ਨੂੰ ਲੱਖਪਤੀ ਬਣਾ ਦਿੱਤਾ ਹੈ। ਪੰਜਾਬ ਦੇ ਲਾਟਰੀਜ਼ ਵਿਭਾਗ ਵੱਲੋਂ ਚਲਾਈ ਜਾ ਰਹੀ ਪੰਜਾਬ ਰਾਜ ਡੀਲਕਸ ਮਹੀਨਾਵਰ ਲਾਟਰੀ ਅਤੇ ਪੰਜਾਬ ਰਾਜ ਸ਼ੁਭ ਮੰਗਲ ਹਫ਼ਤਾਵਰੀ ਲਾਟਰੀ ਦੇ ਪਹਿਲਾ ਇਨਾਮ ਜੇਤੂ ਵਿਅਕਤੀਆਂ ਨੇ ਇਨਾਮੀ ਰਾਸ਼ੀ ਲਈ ਇਥੇ ਵਿਭਾਗ ਦੇ ਅਧਿਕਾਰੀਆਂ ਕੋਲ ਆਪਣੇ ਦਾਅਵੇ ਪੇਸ਼ ਕੀਤੇ ਹਨ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਪੰਜਾਬ ਸਟੇਟ ਡੀਲਕਸ ਮੰਥਲੀ ਲਾਟਰੀ ਸਕੀਮ ਦਾ ਡਰਾਅ 28 ਦਸੰਬਰ, 2018 ਨੂੰ ਕੱਢਿਆ ਗਿਆ ਸੀ

ਅਤੇ 20 ਲੱਖ ਰੁਪਏ ਦਾ ਪਹਿਲਾ ਇਨਾਮ ਜੇਤੂ ਸ੍ਰੀ ਗੁਰਪ੍ਰੀਤ ਸਿੰਘ ਵਾਸੀ ਪਿੰਡ ਬੁਤਾਲਾ (ਅੰਮ੍ਰਿਤਸਰ) ਨੇ ਆਪਣਾ ਦਾਅਵਾ ਪੇਸ਼ ਕੀਤਾ ਹੈ। ਬੁਲਾਰੇ ਨੇ ਦੱਸਿਆ ਕਿ ਪੰਜਾਬ ਸਟੇਟ ਸ਼ੁਭ ਮੰਗਲ ਵੀਕਲੀ ਲਾਟਰੀ, ਜਿਸ ਦਾ ਡਰਾਅ ਹਰੇਕ ਮੰਗਲਵਾਰ ਕੱਢਿਆ ਜਾਂਦਾ ਹੈ, ਦਾ ਡਰਾਅ 25 ਦਸੰਬਰ, 2018 ਨੂੰ ਕੱਢਿਆ ਗਿਆ ਸੀ। ਇਸ ਲਾਟਰੀ ਦਾ ਤਿੰਨ ਲੱਖ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੀ ਲੁਧਿਆਣਾ ਵਾਸੀ ਸ੍ਰੀਮਤੀ ਆਸ਼ਾ ਦੇਵੀ ਨੇ ਵੀ ਆਪਣਾ ਕਲੇਮ ਲਾਟਰੀਜ਼ ਵਿਭਾਗ 'ਚ ਜਮ੍ਹਾਂ ਕਰਾ ਦਿੱਤਾ ਹੈ।

ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਡਰਾਅ ਕੱਢਣ ਦੀ ਨਿਰਪੱਖ ਤੇ ਸੁਚੱਜੀ ਪ੍ਰਣਾਲੀ 'ਤੇ ਸੰਤੁਸ਼ਟੀ ਜ਼ਾਹਿਰ ਕਰਦਿਆਂ ਇਨ੍ਹਾਂ ਜੇਤੂਆਂ ਨੇ ਕਿਹਾ ਕਿ ਸਭ ਤੋਂ ਵੱਧ ਖੁਸ਼ੀ ਦੀ ਗੱਲ ਇਹ ਹੈ ਕਿ ਪੰਜਾਬ ਇਕ ਅਜਿਹਾ ਸੂਬਾ ਹੈ, ਜਿਸ ਵਿੱਚ ਸਾਰੀਆਂ ਲਾਟਰੀਆਂ ਦੇ ਵੱਡੇ ਇਨਾਮ ਗਾਰੰਟੀਸ਼ੁਦਾ ਜਨਤਾ ਵਿੱਚ ਹੀ ਦਿੱਤੇ ਜਾਂਦੇ ਹਨ। ਬੁਲਾਰੇ ਨੇ ਦੱਸਿਆ ਕਿ ਲਾਟਰੀਜ਼ ਵਿਭਾਗ ਵੱਲੋਂ 'ਪੰਜਾਬ ਸਟੇਟ ਨਿਊ ਯੀਅਰ ਲੋਹੜੀ ਬੰਪਰ-2019' ਯੋਜਨਾ ਚਲਾਈ ਜਾ ਰਹੀ ਹੈ, ਜਿਸ ਦਾ ਡਰਾਅ 16 ਜਨਵਰੀ, 2019 ਨੂੰ ਕੱਢਿਆ ਜਾਣਾ ਹੈ।

ਪੰਜਾਬ ਦੇ ਲੋਕਾਂ ਵਿੱਚ ਲਾਟਰੀਜ਼ ਪ੍ਰਤੀ ਭਾਰੀ ਉਤਸ਼ਾਹ ਨੂੰ ਦੇਖਦਿਆਂ ਪੰਜਾਬ ਰਾਜ ਲਾਟਰੀਜ਼ ਵਿਭਾਗ ਵੱਲੋਂ ਜਲਦੀ ਹੋਲੀ ਬੰਪਰ-2019 ਮਾਰਕੀਟ ਵਿੱਚ ਲਿਆਂਦਾ ਜਾ ਰਿਹਾ ਹੈ, ਜਿਸ ਨਾਲ ਆਮ ਲੋਕਾਂ ਨੂੰ ਕਰੋੜਾਂ ਰੁਪਏ ਦੇ ਇਨਾਮ ਜਿੱਤਣ ਦਾ ਮੌਕਾ ਮਿਲੇਗਾ। ਕੈਪਸ਼ਨ- ਪੰਜਾਬ ਰਾਜ ਲਾਟਰੀਜ਼ ਵਿਭਾਗ ਦੇ ਅਧਿਕਾਰੀਆਂ ਨੂੰ ਦਸਤਾਵੇਜ਼ ਸੌਂਪਦੇ ਹੋਏ ਪੰਜਾਬ ਰਾਜ ਡੀਲਕਸ ਮਹੀਨਾਵਰ ਲਾਟਰੀ ਦਾ ਪਹਿਲਾ ਇਨਾਮ ਜੇਤੂ ਗੁਰਪ੍ਰੀਤ ਸਿੰਘ।

Location: India, Punjab, Amritsar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement