Punjab News: ਲੁਧਿਆਣਾ ਨਗਰ ਨਿਗਮ ਦੇ 2 ਮੁਲਾਜ਼ਮਾਂ ਨੂੰ 5-5 ਸਾਲ ਦੀ ਕੈਦ ਅਤੇ 10-10 ਹਜ਼ਾਰ ਜੁਰਮਾਨਾ
Published : Dec 8, 2023, 8:23 am IST
Updated : Dec 8, 2023, 12:43 pm IST
SHARE ARTICLE
2 employees of Ludhiana Municipal Corporation 5 years in prison
2 employees of Ludhiana Municipal Corporation 5 years in prison

ਵਿਜੀਲੈਂਸ ਨੇ ਅਵਤਾਰ ਸਿੰਘ ਟੈਕਨੀਸ਼ੀਅਨ ਅਤੇ ਚਰਨਜੀਤ ਸਿੰਘ ਪੰਪ ਆਪਰੇਟਰ ਨੂੰ 2018 ਵਿਚ ਕੀਤਾ ਸੀ ਗ੍ਰਿਫ਼ਤਾਰ

Punjab News: ਲੁਧਿਆਣਾ ਵਿਚ ਵੀਰਵਾਰ ਨੂੰ ਅਦਾਲਤ ਨੇ ਨਗਰ ਨਿਗਮ ਦੇ ਦੋ ਸਾਬਕਾ ਮੁਲਾਜ਼ਮਾਂ ਨੂੰ ਰਿਸ਼ਵਤ ਲੈਣ ਦੇ ਦੋਸ਼ ਵਿਚ 5-5 ਸਾਲ ਦੀ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਵਿਜੀਲੈਂਸ ਨੇ ਉਕਤ ਦੋਸ਼ੀਆਂ ਨੂੰ 2-2 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਸੀ।

ਸਰਕਾਰੀ ਵਕੀਲ ਏ.ਐਸ.ਅਦੀਵਾਲ ਨੇ ਦਸਿਆ ਕਿ ਵਿਜੀਲੈਂਸ ਨੇ ਦੋਸ਼ੀ ਅਵਤਾਰ ਸਿੰਘ ਟੈਕਨੀਸ਼ੀਅਨ ਅਤੇ ਚਰਨਜੀਤ ਸਿੰਘ ਪੰਪ ਆਪਰੇਟਰ ਨੂੰ 2018 ਵਿਚ ਗ੍ਰਿਫ਼ਤਾਰ ਕੀਤਾ ਸੀ। ਦੋਵੇਂ ਦੋਸ਼ੀ ਜ਼ੋਨ-ਡੀ 'ਚ ਕੰਮ ਕਰਦੇ ਸਨ। ਦੋਸ਼ੀ ਨੂੰ 11 ਜਨਵਰੀ 2018 ਨੂੰ 2,000 ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤਾ ਗਿਆ।

ਸ਼ਿਕਾਇਤਕਰਤਾ ਲਾਲੀ ਕੁਮਾਰ ਨੇ ਦੋਸ਼ੀਆਂ ਵਿਰੁਧ ਵਿਜੀਲੈਂਸ ਨੂੰ ਸ਼ਿਕਾਇਤ ਦਿਤੀ ਸੀ। ਉਸ ਨੇ ਦਸਿਆ ਸੀ ਕਿ ਦੋਸ਼ੀਆਂ ਨੇ ਬਿਜਲੀ ਬਿੱਲ ਮੁਆਫ਼ ਕਰਵਾਉਣ ਬਦਲੇ 4 ਹਜ਼ਾਰ ਰੁਪਏ ਰਿਸ਼ਵਤ ਮੰਗੀ ਸੀ ਪਰ ਸੌਦਾ 2 ਹਜ਼ਾਰ ਰੁਪਏ 'ਚ ਤੈਅ ਹੋ ਗਿਆ ਸੀ।

ਦੋਸ਼ੀਆਂ ਨੇ ਲਾਲੀ ਨੂੰ ਟਿਊਬਵੈੱਲ ਗਰੀਨ ਪਾਰਕ ਨੇੜੇ ਪੈਸੇ ਦੇਣ ਲਈ ਬੁਲਾਇਆ ਸੀ। ਉਸੇ ਥਾਂ 'ਤੇ ਵਿਜੀਲੈਂਸ ਟੀਮ ਨੇ ਜਾਲ ਵਿਛਾ ਕੇ ਦੋਸ਼ੀਆਂ ਨੂੰ ਫੜ ਲਿਆ ਸੀ, ਜਿਸ ਮਗਰੋਂ ਦੋਵਾਂ ਦੋਸ਼ੀਆਂ ਨੂੰ ਜੇਲ੍ਹ ਭੇਜ ਦਿਤਾ।

(For more news apart from 2 employees of Ludhiana Municipal Corporation 5 years in prison, stay tuned to Rozana Spokesman)

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement