Tarn Taran News : ਤਰਨ ਤਾਰਨ 'ਚ ਬਦਮਾਸ਼ ਦੀ ਸੜਕ ਹਾਦਸੇ ’ਚ ਹੋਈ ਮੌਤ   

By : BALJINDERK

Published : Nov 8, 2024, 7:27 pm IST
Updated : Nov 8, 2024, 7:27 pm IST
SHARE ARTICLE
ਮ੍ਰਿਤਕ ਸਿਮਰਨਜੀਤ ਸਿੰਘ ਸਿਮਾ ਦੀ ਫਾਈਲ ਫੋਟੋ
ਮ੍ਰਿਤਕ ਸਿਮਰਨਜੀਤ ਸਿੰਘ ਸਿਮਾ ਦੀ ਫਾਈਲ ਫੋਟੋ

Tarn Taran News : ਮ੍ਰਿਤਕ ਪਾਸੋਂ 32 ਬੋਰ ਪਿਸਟਲ, 1 ਦਰਜਨ ਰੋਂਦ, 3 ਗ੍ਰਾਮ ਅਫੀਮ,  ਹੈਰੋਇਨ, 7 ਲਾਈਟਰ ਅਤੇ ਨਕਲੀ ਪਾਸਪੋਰਟ ਹੋਏ ਬਰਾਮਦ 

Tarn Taran News : ਤਰਨਤਾਰਨ ਦੇ ਪਿੰਡ ਢੋਟੀਆਂ ਨੇੜੇ ਬਦਮਾਸ਼ ਸਿਮਰਨਜੀਤ ਸਿੰਘ ਸਿਮਾ ਵਾਸੀ ਭੈਲ ਢਾਏ ਵਾਲਾ (ਤਰਨ ਤਾਰਨ) ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਤੇਜ਼ ਰਫ਼ਤਾਰ ਬੁਲਟ ਸਵਾਰ ਦੀ ਰੁੱਖ ਨਾਲ ਟੱਕਰ ਹੋਣ ਕਾਰਨ ਵਾਪਰਿਆ।  ਇਸ ਦੌਰਾਨ ਮ੍ਰਿਤਕ ਪਾਸੋਂ 32 ਬੋਰ ਪਿਸਟਲ, ਇੱਕ ਦਰਜਨ ਰੋਂਦ , ਤਿੰਨ ਗ੍ਰਾਮ ਅਫੀਮ ਇਕ ਗ੍ਰਾਮ ਹੈਰੋਇਨ, 7 ਲਾਈਟਰ ਅਤੇ ਨਕਲੀ ਪਾਸਪੋਰਟ ਬਰਾਮਦ ਹੋ ਹਨ। ਮ੍ਰਿਤਕ ਨਕਲੀ ਪਾਸਪੋਰਟ ਦੀ ਮਦਦ ਨਾਲ ਕਈ ਵਾਰ ਵਿਦੇਸ਼ ਜਾ ਚੁੱਕਾ ਹੈ। 

ਦੱਸ ਦੇਈਏ ਪੁਲਿਸ ਨੂੰ ਲੰਮੇ ਸਮੇਂ ਤੋਂ ਮੁਲਜ਼ਮ ਦੀ ਭਾਲ ਸੀ ਅਤੇ ਹਾਦਸੇ ਤੋਂ ਕੁਝ ਸਮਾਂ ਪਹਿਲਾਂ ਹੀ ਮੁਲਜ਼ਮ ਪਿੰਡ ਬਨਵਾਲੀਪੁਰ ਤੋਂ ਘਰ ਲਈ ਰਵਾਨਾ ਹੋਇਆ ਸੀ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਨੇ ਅੰਮ੍ਰਿਤਸਰ ਦਿਹਾਤੀ ਦੇ ਕੱਥੂ ਨੰਗਲ ਅਧੀਨ ਆਉਂਦੇ ਪਿੰਡ ਮੱਝ ਵਿੰਡ ਵਿਖੇ ਬੀਤੀ 18 ਸਤੰਬਰ ਨੂੰ ਬੈਂਕ ਡਕੈਤੀ ਨੂੰ ਅੰਜਾਮ ਦਿੱਤਾ ਸੀ। ਮੁਲਜ਼ਮ ਖ਼ਿਲਾਫ਼ ਜ਼ਿਲ੍ਹਾ ਤਰਨ ਤਾਰਨ ਵਿਖੇ ਅੱਧੀ ਦਰਜਨ ਦੇ ਕਰੀਬ ਮਾਮਲੇ ਦਰਜ ਹਨ।

ਪੁਲਿਸ  ਨੇ ਦੱਸਿਆ ਕਿ ਮ੍ਰਿਤਕ ਦਾ ਸ਼ਨੀਵਾਰ ਸਵੇਰੇ ਸਿਵਲ ਹਸਪਤਾਲ ਤਰਨ ਤਰਨ ਤੋਂ ਪੋਸਟਮਾਰਟਮ ਕਰਵਾਇਆ ਜਾਵੇਗਾ। ਥਾਣਾ ਸ੍ਰੀ ਗੋਇੰਦਵਾਲ ਸਾਹਿਬ ਦੀ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਮਾਮਲਾ ਦਰਜ ਕੀਤਾ ਹੈ।

(For more news apart from Badmash died in a road accident in Tarn Taran News in Punjabi, stay tuned to Rozana Spokesman)

Location: India, Punjab, Tarn Taran

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement