ਪੰਜਾਬ ਕਾਂਗਰਸ ਵਲੋਂ ਸੋਸ਼ਲ ਮੀਡੀਆ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ
Published : Nov 8, 2021, 8:38 am IST
Updated : Nov 8, 2021, 9:07 am IST
SHARE ARTICLE
punjab congress
punjab congress

ਪੰਜਾਬ ਕਾਂਗਰਸ ਵਲੋਂ ਆਪਣੇ ਸੋਸ਼ਲ ਮੀਡੀਆ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ।

ਚੰਡੀਗੜ੍ਹ : ਪੰਜਾਬ ਕਾਂਗਰਸ ਵਲੋਂ ਆਪਣੇ ਸੋਸ਼ਲ ਮੀਡੀਆ ਦੇ ਜ਼ਿਲ੍ਹਾ ਪ੍ਰਧਾਨਾਂ ਦੀ ਨਿਯੁਕਤੀ ਕੀਤੀ ਗਈ ਹੈ। ਦੱਸ ਦੇਈਏ ਕਿ ਵੱਖ ਵੱਖ ਜ਼ਿਲ੍ਹਿਆਂ ਲਈ 26 ਪ੍ਰਧਾਨ ਨਿਯੁਕਤ ਕੀਤੇ ਗਏ ਹਨ। ਇਸ ਸਬੰਧੀ ਸੋਸ਼ਲ ਮੀਡੀਆ ਵਿੰਗ ਦੇ ਸਟੇਟ ਕੁਆਰਡੀਨਅਰ ਸਮਰਤ ਢੀਂਗਰਾ ਨੇ ਸੂਚੀ ਜਾਰੀ ਕੀਤੀ ਹੈ, ਜਿਸ ਮੁਤਾਬਿਕ ਸੂਬੇ ਦੇ ਹਰ ਇੱਕ ਜ਼ਿਲ੍ਹੇ ਲਈ ਸੋਸ਼ਲ ਮੀਡੀਆ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਲਗਾਏ ਗਏ ਹਨ।social incharge congresssocial incharge congress

ਢੀਂਗਰਾ ਵਲੋਂ ਜਾਰੀ ਸੂਚੀ ਅਨੁਸਾਰ ਵਿਵੇਕ ਖੁਰਾਣਾ ਨੂੰ ਅੰਮ੍ਰਿਤਸਰ ਸ਼ਹਿਰੀ, ਪਰਦੀਪ ਰੰਧਾਵਾ ਨੂੰ ਅੰਮ੍ਰਿਤਸਰ ਦਿਹਾਤੀ, ਰਾਜ ਕਰਨ ਨੂੰ ਤਰਨ ਤਾਰਨ, ਗੁਰਦਾਸਪੁਰ ਲਈ ਸਰਵਪ੍ਰੀਤ ਕਾਹਲੋਂ, ਪਠਾਨਕੋਟ 'ਚ ਵਰੁਣ ਠਾਕੁਰ, ਜਲੰਧਰ ਸ਼ਹਿਰੀ ’ਚ ਨਿਸ਼ਾਂਤ ਘਈ, ਜਲੰਧਰ ਦਿਹਾਤੀ ’ਚ ਸੰਦੀਪ ਨਿੱਜਰ, ਕਪੂਰਥਲਾ ਦਾ ਸੌਰਵ ਸ਼ਰਮਾ, ਨਵਾਂ ਸ਼ਹਿਰ ਦਾ ਗੁਰਮਿੰਦਰ ਸਿੰਘ, ਫਤਹਿਗੜ੍ਹ ਸਾਹਿਬ ਦਾ ਪਰਮਵੀਰ ਸਿੰਘ ਟਿਵਾਣਾ, ਲੁਧਿਆਣਾ ਸ਼ਹਿਰੀ ਦਾ ਜੱਸੀ ਸੇਖੋਂ ਅਤੇ ਲੁਧਿਆਣਾ ਦਿਹਾਤੀ ਦਾ ਰਮਨਦੀਪ ਚੌਧਰੀ ਨੂੰ ਸੋਸ਼ਲ ਮੀਡੀਆ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਲਾਇਆ ਗਿਆ ਹੈ।

ਇਸੇ ਤਰ੍ਹਾਂ ਹੀ ਰੂਪਨਗਰ 'ਚ ਹਰਜੋਤ ਸਿੰਘ ਨੂੰ, ਮੁਹਾਲੀ ’ਚ ਰਮਨਦੀਪ ਸਿੰਘ ਨਰੂਲਾ, ਖੰਨਾ ’ਚ ਅਮਨ ਕਟਾਰੀਆ, ਫਰੀਦਕੋਟ ’ਚ ਕਰਨ ਬਾਂਸਲ, ਫਿਰੋਜ਼ਪੁਰ ’ਚ ਗੁਰਸੇਵਕ ਸਿੰਘ, ਮੋਗਾ ’ਚ ਪਵਨਜੀਤ ਸਿੰਘ, ਪਟਿਆਲਾ ’ਚ ਵਿਨੀਤ ਜਿੰਦਲ (ਸ਼ੰਕਰ), ਸੰਗਰੂਰ ’ਚ ਗੁਰਸੇਵਕ ਸਿੰਘ ਵਿੱਕੀ, ਬਰਨਾਲਾ ’ਚ ਵਰੁਣ ਗੋਇਲ, ਬਠਿੰਡਾ ਸ਼ਹਿਰੀ ’ਚ ਸ਼ੌਣਕ ਜੋਸ਼ੀ, ਬਠਿੰਡਾ ਦਿਹਾਤੀ ’ਚ ਪਰਮੀਤ ਭੁੱਲਰ, ਮਾਨਸਾ ’ਚ ਭਗਵੰਤ ਚਾਹਲ, ਸ੍ਰੀ ਮੁਕਤਸਰ ਸਾਹਿਬ ’ਚ ਜਗਦੀਪ ਸਿੰਘ ਅਤੇ ਫਾਜ਼ਿਲਕਾ ’ਚ ਬਾਂਸੀ ਲਾਲ ਸਾਮਾ ਨੂੰ ਸੋਸ਼ਲ ਮੀਡੀਆ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement