ਜ਼ਿਲ੍ਹਾ ਗੁਰਦਾਸਪੁਰ 'ਚ ਵੱਡੀ ਵਾਰਦਾਤ, ਘਰ ’ਚ ਬੈਠੇ ਵਿਅਕਤੀ ਨੂੰ ਸ਼ਰੇਆਮ ਗੋਲੀਆਂ ਨਾਲ ਭੁੰਨਿਆ, ਮੌਤ

By : GAGANDEEP

Published : Jun 8, 2023, 3:29 pm IST
Updated : Jun 8, 2023, 3:29 pm IST
SHARE ARTICLE
photo
photo

ਘਟਨਾ CCTV 'ਚ ਹੋਈ ਕੈਦ

 

ਗੁਰਦਾਸਪੁਰ: ਜ਼ਿਲ੍ਹਾ ਗੁਰਦਾਸਪੁਰ ਦੇ ਕਸਬਾ ਘੁਮਾਣ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਇਥੇ ਨਜ਼ਦੀਕ ਪਿੰਡ ਚੋਣੇ ਵਿਖੇ ਸਨਸਨੀਖੇਜ ਘਟਨਾ ਸਾਹਮਣੇ ਆਈ ਹੈ। ਇਥੇ ਬੀਤੀ ਦੇਰ ਰਾਤ ਪਿੰਡ ਅੰਦਰ 8 ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ ਇਕ ਘਰ 'ਤੇ ਗੋਲੀਆਂ ਚਲਾ ਦਿਤੀਆਂ।

ਇਹ ਵੀ ਪੜ੍ਹੋ: ਜੈਪੁਰ ਹਵਾਈ ਅੱਡੇ 'ਤੇ ਕਸਟਮ ਅਧਿਕਾਰੀਆਂ ਨੇ 43 ਲੱਖ ਦੇ ਸੋਨੇ ਸਮੇਤ ਦੋ ਔਰਤਾਂ ਨੂੰ ਕੀਤਾ ਕਾਬੂ

ਕੁਝ ਗੋਲੀਆਂ ਗੇਟ ਤੋਂ ਆਰ ਪਾਰ ਹੁੰਦੀਆਂ ਹੋਈਆ ਵਿਹੜੇ ਵਿਚ ਬੈਠੇ ਮਾਲਕ ਦੇ ਵੱਜੀਆਂ। ਇਸ ਨਾਲ ਵਿਅਕਤੀ ਦੀ ਮੌਕੇ 'ਤੇ ਹੀ ਮੌਤ ਹੋ ਗਈ। ਵਿਅਕਤੀ ਦੀ ਪਹਿਚਾਣ ਹਰਭਜਨ ਸਿੰਘ ਵਜੋਂ ਹੋਈ ਹੈ। ਫਿਲਹਾਲ ਪੁਲਿਸ ਵਲੋਂ ਘਟਨਾ ਵਾਲੀ ਜਗ੍ਹਾ 'ਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ: ਖ਼ਾਲਸਾ ਰਾਜ ਦੀ ਬਾਤ ਪਾਉਂਦਾ ਇਹ ਸਰਪੰਚ, ਮਹਾਰਾਜਾ ਰਣਜੀਤ ਸਿੰਘ ਦੀ ਸਰਕਾਰ ਵਾਂਗ ਚਲਾਉਂਦਾ ਹੈ ਅਪਣਾ ਪਿੰਡ

ਮ੍ਰਿਤਕ ਦੇ ਭਰਾ ਰਤਨ ਸਿੰਘ ਤੇ ਪਤਨੀ ਭਜਨ ਕੌਰ ਨੇ ਦਸਿਆ ਕਿ ਦੇਰ ਰਾਤ ਜਦੋਂ ਹਰਭਜਨ ਸਿੰਘ ਘਰ ਦੇ ਵਿਹੜੇ ਵਿਚ ਬੈਠੇ ਹੋਏ ਸੀ ਤਦ ਅਚਾਨਕ ਗੋਲੀਆਂ ਚੱਲਣ ਦੀ ਆਵਾਜ਼ ਆਈ।  ਗੋਲੀਆਂ ਗੇਟ ਦੇ ਆਰ ਪਾਰ ਹੁੰਦੀਆਂ ਹੋਈਆਂ ਹਰਭਜਨ ਸਿੰਘ ਦੀ ਛਾਤੀ ਵਿਚ ਵੱਜੀਆਂ, ਜਿਸ ਨਾਲ ਉਸਦੀ ਮੌਕੇ ਤੇ ਹੀ ਮੌਤ ਹੋ ਗਈ।

ਉਨ੍ਹਾਂ ਦਸਿਆ ਕੇ ਅਣਪਛਾਤੇ 8 ਹਮਲਾਵਰ ਮੋਟਰਸਾਈਕਲਾਂ 'ਤੇ ਸਵਾਰ ਹੋ ਕੇ ਆਏ ਸਨ। ਜਿਹੜੇ ਪਿੰਡ 'ਚ ਲੱਗੇ ਸੀਸੀਟੀਵੀ ਵਿੱਚ ਕੈਦ ਹੋ ਗਏ। ਪਰਿਵਾਰਕ ਮੈਂਬਰ ਇਨਸਾਫ਼ ਦੀ ਮੰਗ ਕਰ ਰਹੇ ਹਨ

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement