ਅੰਮਿ੍ਤਸਰ ਦੀ ਕੇਂਦਰੀ ਜੇਲ 'ਚ 'ਗੈਂਗਵਾਰ', ਗੈਂਗਸਟਰ ਲਖਵਿੰਦਰ ਸਿੰਘ ਲੱਖਾ ਦਾ ਕਤਲ
Published : Jun 8, 2021, 7:00 am IST
Updated : Jun 8, 2021, 7:00 am IST
SHARE ARTICLE
image
image

ਅੰਮਿ੍ਤਸਰ ਦੀ ਕੇਂਦਰੀ ਜੇਲ 'ਚ 'ਗੈਂਗਵਾਰ', ਗੈਂਗਸਟਰ ਲਖਵਿੰਦਰ ਸਿੰਘ ਲੱਖਾ ਦਾ ਕਤਲ

ਅੰਮਿ੍ਤਸਰ, 7 ਜੂਨ (ਪਪ): ਅੰਮਿ੍ਤਸਰ ਜ਼ਿਲ੍ਹੇ ਦੀ ਕੇਂਦਰੀ ਜੇਲ 'ਚ ਬੀਤੀ ਦੇਰ ਰਾਤ ਗੈਂਗਵਾਰ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ | ਇਸ ਗੈਂਗਵਾਰ 'ਚ ਖ਼ਤਰਨਾਕ ਗੈਂਗਸਟਰ ਲਖਵਿੰਦਰ ਸਿੰਘ ਉਰਫ਼ ਲੱਖਾ ਬਾਬਾ ਦਾ ਕਤਲ ਕਰ ਦਿਤਾ ਗਿਆ | ਕਤਲ ਦੀ ਘਟਨਾ ਦੀ ਸੂਚਨਾ ਮਿਲਣ 'ਤੇ ਥਾਣਾ ਇਸਲਾਮਾਬਾਦ ਦੀ ਪੁਲਸ ਨੇ ਜੇਲ 'ਚ ਬੰਦ ਕੈਦੀ ਅਵਤਾਰ ਸਿੰਘ ਤਾਰੀ, ਕੈਦੀ ਸਤਨਾਮ ਸਿੰਘ, ਕੈਦੀ ਗੁਰਜੰਟ ਸਿੰਘ ਅਤੇ ਕੈਦੀ ਹਰਪ੍ਰੀਤ ਸਿੰਘ ਹੈਪੀ ਵਿਰੁਧ ਮਾਮਲਾ ਦਰਜ ਕਰ ਦਿਤਾ | ਮਿਲੀ ਜਾਣਕਾਰੀ ਅਨੁਸਾਰ ਜੇਲ 'ਚ ਵਾਪਰੀ ਗੈਂਗਵਾਰ 'ਚ ਲੱਖਾ ਬਾਬਾ ਦੇ 2 ਸਾਥੀ ਵੀ ਜ਼ਖ਼ਮੀ ਹੋਏ ਹਨ | ਵਧੀਕ ਜੇਲ ਸੁਪਰਡੈਂਟ ਭਗਵੰਤ ਸਿੰਘ ਅਨੁਸਾਰ ਜੇਲ 'ਚ ਬੰਦ ਕੈਦੀ ਮੁਲਜ਼ਮਾਂ ਦੀ ਲੱਖਾ ਬਾਬੇ ਨਾਲ ਪੁਰਾਣੀ ਦੁਸ਼ਮਣੀ ਸੀ | ਬੀਤੀ ਦੇਰ ਰਾਤ ਬੈਰਕ ਨੰਬਰ 5 ਦੇ ਕਮਰੇ ਨੰਬਰ 6 ਦੀਆਂ 2 ਧਿਰਾਂ ਦੀ ਆਪਸ 'ਚ ਲੜਾਈ ਹੋ ਗਈ, ਜਿਸ ਦੌਰਾਨ ਲੱਖਾ ਬਾਬਾ ਦਾ ਕਤਲ ਕਰ ਦਿਤਾ ਗਿਆ | ਪੁਲਿਸ ਜਦੋਂ ਉਸ ਨੂੰ  ਹਸਪਤਾਲ ਲੈ ਕੇ ਗਈ ਤਾਂ ਡਾਕਟਰਾਂ ਨੇ ਉਸ ਨੂੰ  ਮਿ੍ਤਕ ਐਲਾਨ ਦਿਤਾ | ਇਸ ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਗੈਂਗਸਟਰ ਲੱਖਾ ਬਾਬੇ ਦੀ ਲਾਸ਼ ਨੂੰ  ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਭੇਜ ਦਿਤਾ ਅਤੇ ਇਸ ਕਤਲ 'ਚ ਸ਼ਾਮਲ ਕੈਦੀਆਂ ਨੂੰ  ਪ੍ਰੋਡਕਸ਼ਨ ਵਾਰੰਟ 'ਤੇ ਲਿਆਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement