10 ਮਿੰਟ ਤੱਕ ਭਾਰਤੀ ਹਵਾਈ ਖੇਤਰ ਵਿਚ ਘੁੰਮਿਆ ਪਾਕਿਸਤਾਨੀ ਜਹਾਜ਼, ਜਾਣੋ ਪੂਰਾ ਮਾਮਲਾ
Published : May 8, 2023, 8:50 am IST
Updated : May 8, 2023, 8:50 am IST
SHARE ARTICLE
photo
photo

ਭਾਰੀ ਮੀਂਹ ਤੇ ਕੁਝ ਦਿਖਾਈ ਨਾ ਦੇਣ ਤੇ ਉਹ ਰਾਹ ਭਟਕ ਗਿਆ

 

ਤਰਨਤਾਰਨ : ਪਾਕਿਸਤਾਨੀ ਜਹਾਜ਼ ਦੇ ਭਾਰਤੀ ਹਵਾਈ ਖੇਤਰ ਵਿੱਚ 10 ਮਿੰਟ ਤੱਕ ਉਡਾਣ ਭਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ, ਪਾਕਿਸਤਾਨ ਇੰਟਰਨੈਸ਼ਨਲ ਏਅਰਲਾਈਨਜ਼ (ਪੀਆਈਏ) ਦਾ ਇੱਕ ਜਹਾਜ਼ ਭਾਰੀ ਮੀਂਹ ਕਾਰਨ ਲਾਹੌਰ ਹਵਾਈ ਅੱਡੇ 'ਤੇ ਲੈਂਡ ਕਰਨ ਵਿਚ ਅਸਫਲ ਰਿਹਾ, ਜਿਸ ਕਾਰਨ ਉਹ ਲਗਭਗ 10 ਮਿੰਟ ਤੱਕ ਭਾਰਤੀ ਹਵਾਈ ਖੇਤਰ ਵਿੱਚ ਉਡਾਣ ਭਰਦਾ ਰਿਹਾ।

ਦਸਿਆ ਗਿਆ ਹੈ ਕਿ ਪੀਆਈਏ ਦੀ ਉਡਾਣ ਪੀਕੇ 248, ਜੋ ਕਿ 4 ਮਈ ਨੂੰ ਰਾਤ 8 ਵਜੇ ਮਸਕਟ ਤੋਂ ਵਾਪਸ ਆਈ ਸੀ, ਭਾਰੀ ਮੀਂਹ ਕਾਰਨ ਲਾਹੌਰ ਦੇ ਅੱਲਾਮਾ ਇਕਬਾਲ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਨ ‘ਚ ਅਸਫਲ ਰਹੀ। ਪਾਇਲਟ ਨੇ ਹਵਾਈ ਅੱਡੇ 'ਤੇ ਫਲਾਈਟ ਨੂੰ ਲੈਂਡ ਕਰਨ ਦੀ ਕੋਸ਼ਿਸ਼ ਕੀਤੀ ਪਰ ਬੋਇੰਗ 777 ਜਹਾਜ਼ ਅਸਥਿਰ ਹੋ ਗਿਆ ਅਤੇ ਲੈਂਡ ਨਹੀਂ ਕਰ ਸਕਿਆ।

ਰਿਪੋਰਟ 'ਚ ਕਿਹਾ ਗਿਆ ਹੈ ਕਿ ਏਅਰ ਟ੍ਰੈਫਿਕ ਕੰਟਰੋਲਰ ਦੇ ਨਿਰਦੇਸ਼ 'ਤੇ ਪਾਇਲਟ ਨੇ ਗੋ-ਅਰਾਉਂਡ ਅਪ੍ਰੋਚ ਸ਼ੁਰੂ ਕੀਤਾ, ਜਿਸ ਦੌਰਾਨ ਭਾਰੀ ਮੀਂਹ ਅਤੇ ਘੱਟ ਉਚਾਈ ਕਾਰਨ ਉਹ ਆਪਣਾ ਰਸਤਾ ਭੁੱਲ ਗਿਆ। 13,500 ਫੁੱਟ ਦੀ ਉਚਾਈ 'ਤੇ 292 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਉਡਾਣ ਭਰਦੇ ਹੋਏ, ਇਹ ਜਹਾਜ਼ ਬਧਾਨਾ ਪੁਲਿਸ ਸਟੇਸ਼ਨ ਤੋਂ ਭਾਰਤੀ ਹਵਾਈ ਖੇਤਰ ਵਿਚ ਦਾਖਲ ਹੋਇਆ। 

ਭਾਰੀ ਮੀਂਹ ਤੇ ਕੁਝ ਦਿਖਾਈ ਨਾ ਦੇਣ ਤੇ ਉਹ ਰਾਹ ਭਟਕ ਗਿਆ। ਜਹਾਜ਼ ਭਾਰਤ ਦੇ ਪੰਜਾਬ ਸੂਬੇ ਦੇ ਤਰਨਤਾਰਨ ਦੇ ਸ਼ਹਿਰ ਰਸੂਲਪੁਸ ਵਿਚ 40 ਕਿਲੋਮੀਟਰ ਦਾ ਸਫ਼ਰ ਤੈਂਅ ਕਰਨ ਮਗਰੋਂ ਨੌਸ਼ਹਿਰਾ ਪੰਨੂਆਂ ਤੋਂ ਵਾਪਸ ਪਰਤ ਗਿਆ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement