ਨਵਾਂ ਸ਼ਹਿਰ 'ਚ ਦੋ ਭੈਣਾਂ ਦੇ ਇਕਲੌਤੇ ਭਰਾ ਦਾ ਬੇਰਹਿਮੀ ਨਾਲ ਕਤਲ

By : GAGANDEEP

Published : Apr 8, 2023, 8:39 am IST
Updated : Apr 8, 2023, 11:09 am IST
SHARE ARTICLE
PHOTO
PHOTO

ਪਿਤਾ ਦੀ ਤਕਰੀਬਨ 20 ਸਾਲ ਪਹਿਲਾਂ ਹੋ ਚੁੱਕੀ ਹੈ ਮੌਤ

 

ਬਲਾਚੌਰ:  ਨਵਾਂ ਸ਼ਹਿਰ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਕਸਬਾ ਬੀਣੇਵਾਲ ਨਜ਼ਦੀਕ ਪਿੰਡ ਡੱਲੇਵਾਲ ਵਿਖੇ ਇਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ।  ਮ੍ਰਿਤਕ ਦੀ ਪਹਿਚਾਣ ਰਜਿੰਦਰ ਕੁਮਾਰ ਉਰਫ ਰਵੀ (23) ਪੁੱਤਰ ਨਸੀਬ ਚੰਦ ਵਜੋਂ ਹੋਈ ਹੈ। ਮ੍ਰਿਤਕ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅਤੇ ਮ੍ਰਿਤਕ ਦੇ ਪਿਤਾ ਦੀ ਵੀ ਤਕਰੀਬਨ 20 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।

ਇਹ ਵੀ ਪੜ੍ਹੋ: ਚੰਡੀਗੜ੍ਹ 'ਚ 40 ਇਲੈਕਟ੍ਰਿਕ ਬੱਸਾਂ ਦਾ ਨਤੀਜਾ, 6 ਕਰੋੜ ਰੁਪਏ ਦੇ ਡੀਜ਼ਲ ਦੀ ਹੋਈ ਬਚਤ 

ਜਾਣਕਾਰੀ ਦਿੰਦੇ ਪਿੰਡ ਵਾਸੀਆਂ ਨੇ ਦੱਸਿਆ ਕਿ  6 ਅਪ੍ਰੈਲ ਨੂੰ ਦੁਪਹਿਰ ਕਰੀਬ 12 ਵਜੇ ਰਜਿੰਦਰ ਆਪਣੇ ਭਰਾ ਦਾ ਪਲੈਟਿਨਾ ਮੋਟਰਸਾਈਕਲ ਲੈ ਕੇ ਦੋਸਤਾਂ ਨਾਲ ਘਰੋਂ ਬਾਹਰ ਗਿਆ ਸੀ। ਉਸ ਤੋਂ ਇਕ ਘੰਟੇ ਬਾਅਦ ਹੀ ਰਵੀ ਦਾ ਮੋਬਾਈਲ ਫੋਨ ਅਤੇ ਉਸ ਨਾਲ ਗਏ ਨੌਜਵਾਨਾਂ ਦੇ ਫੋਨ ਬੰਦ ਆਉਣ ਲੱਗ ਪਏ। ਫਿਰ ਪਰਿਵਾਰ ਵਾਲੇ ਸਾਰੀ ਰਾਤ ਉਨ੍ਹਾਂ ਦੀ ਭਾਲ ਕਰਦੇ ਰਹੇ ਅਤੇ ਪੁਲਿਸ ਚੌਕੀ ਬੀਣੇਵਾਲ ਵੀ ਇਤਲਾਹ ਦਿੱਤੀ ਪਰ ਉਨ੍ਹਾਂ ਦਾ ਕੋਈ ਥਹੁ ਪਤਾ ਨਹੀ ਲੱਗਿਆ।

ਇਹ ਵੀ ਪੜ੍ਹੋ: UP 'ਚ ਤਿਰੰਗੇ ਦਾ ਅਪਮਾਨ, ਵਿਅਕਤੀ ਨੇ ਤਰਬੂਜ ਨੂੰ ਝੰਡੇ ਨਾਲ ਕੀਤਾ ਸਾਫ

ਸਵੇਰੇ ਕਰੀਬ 6 ਵਜੇ ਜਦ ਪਿੰਡ ਦੇ ਵੱਡੀ ਗਿਣਤੀ ਵਿਚ ਲੋਕ ਇਕੱਠੇ ਹੋ ਕੇ ਭਾਲ ਕਰ ਰਹੇ ਸਨ ਤਾਂ ਮੈਹਿੰਦਵਾਣੀ ਪਿੰਡ ਤੋਂ ਕਰੈਸ਼ਰ ਨੂੰ ਜਾਂਦੇ ਰਸਤੇ ਵਿਚ ਹਿਮਾਚਲ ਪ੍ਰਦੇਸ਼ ਦੇ ਪਿੰਡ ਗੋਂਦਪੁਰ ਜੈ ਚੰਦ ਦੀ ਹੱਦ ’ਚ ਜੰਗਲ ਵਿਚ ਰਵੀ ਦਾ ਮੋਟਰਸਾਈਕਲ ਕੱਚੇ ਰਸਤੇ ’ਤੇ ਖੜ੍ਹਾ ਮਿਲਿਆ ਜਦ ਆਲੇ ਦੁਆਲੇ ਭਾਲ ਕੀਤੀ ਤਾਂ ਮੋਟਰਸਾਈਕਲ ਤੋਂ ਕਰੀਬ ਕੁਝ ਦੂਰ ਝਾੜੀਆਂ ਵਿੱਚ ਪਈ ਰਵੀ ਦੀ ਲਾਸ਼ ਮਿਲੀ। ਪੁਲਿਸ ਨੇ ਲਾਸ਼ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement