ਅੱਧਾ ਘੰਟਾ ਲੇਟ ਆਉਣ ‘ਤੇ ਕੁੜੀ ਵਾਲਿਆਂ ਨੇ ਪੂਰੀ ਬਾਰਾਤ ‘ਤੇ ਚਾੜ੍ਹਿਆ ਕੁਟਾਪਾ
Published : Apr 8, 2019, 10:50 am IST
Updated : Apr 8, 2019, 10:56 am IST
SHARE ARTICLE
Marriage
Marriage

ਖੰਨਾ ਦੇ ਅਧੀਨ ਪੈਂਦੇ ਨਵਾਂ ਪਿੰਡ ਵਿਚ ਵਿਆਹੁਣ ਆਏ ਬਾਰਾਤੀਆਂ ਨੂੰ ਵਿਚੋਲਿਆਂ ਅਤੇ ਕੁਝ ਪਿੰਡ ਵਾਲਿਆਂ ਨੇ ਕੁਟਾਪਾ ਚਾੜ੍ਹਿਆ...

ਖੰਨਾ : ਖੰਨਾ ਦੇ ਅਧੀਨ ਪੈਂਦੇ ਨਵਾਂ ਪਿੰਡ ਵਿਚ ਵਿਆਹੁਣ ਆਏ ਬਾਰਾਤੀਆਂ ਨੂੰ ਵਿਚੋਲਿਆਂ ਅਤੇ ਕੁਝ ਪਿੰਡ ਵਾਲਿਆਂ ਨੇ ਕੁਟਾਪਾ ਚਾੜ੍ਹਿਆ। ਕਦੇ ਹੁੰਦਾ ਸੀ ਕਿ ਜਦੋਂ ਕਿਸੇ ਪਿੰਡ ਵਿਚ ਬਾਰਾਤ ਆਉਂਦੀ ਸੀ ਤਾਂ ਪੂਰਾ ਪਿੰਡ ਬਾਰਾਤ ਦੀ ਆਉ-ਭਗਤ ਵਿਚ ਲੱਗ ਜਾਂਦਾ ਸੀ ਜਾਣਕਾਰੀ ਮੁਤਾਬਿਕ ਬਾਰਾਤ ਦਾ ਕਸੂਰ ਸਿਰਫ਼ ਐਨਾ ਸੀ ਕਿ ਉਹ ਸਮੇਂ ਤੋਂ ਅੱਧਾ ਕੁ ਘੰਟਾ ਲੇਟ ਹੋ ਗਈ।

Nawan Village Nawan Village

ਜਿਸ ਤੋਂ ਭੜਕੇ ਵਿਚੋਲਿਆਂ ਅਤੇ ਉਨ੍ਹਾਂ ਦੇ ਕੁਝ ਸਾਥੀਆਂ ਨੇ ਨਾ ਸਿਰਫ਼ ਬਾਰਾਤੀਆਂ ਨੂੰ ਗਾਲ੍ਹਾ ਕੱਢੀਆਂ ਸਗੋਂ ਇੱਟਾਂ-ਰੋੜਿਆਂ ਅਤੇ ਡਾਂਗਾਂ ਨਾਲ ਹਮਲਾ ਕਰ ਦਿੱਤਾ। ਮੁੰਡੇ ਦੇ ਮਾਮੇ ਸਣੇ ਜ਼ਖ਼ਮੀ ਹੋਏ ਬਾਰਾਤੀਆਂ ਨੇ ਪੁਲਿਸ ਨੂੰ ਇਸਦੀ ਲਿਖਤੀ ਸ਼ਿਕਾਇਤ ਦਿੱਤੀ ਹੈ।

Marriage Marriage

ਇਸ ਸਬੰਧੀ ਪੁਲਿਸ ਨੇ ਬਾਰਾਤੀਆਂ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਰੌਲੇ-ਰੱਪੇ ਦੇ ਬਾਵਜੂਦ ਕੁੜੀ ਦੀ ਵਿਦਾਈ ਹੋ ਗਈ ਪਰ ਇਸ ਘਟਨਾ ਨੂੰ ਲੈ ਕੇ ਪੂਰੇ ਇਲਾਕੇ ਵਿਚ ਚਰਚਾ ਛਿੜੀ ਹੋਈ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement