ਘਰੋਂ ਭੱਜ ਭੈਣ ਨੇ ਕਰਵਾਇਆ ਸੀ ਵਿਆਹ 6 ਸਾਲ ਬਾਅਦ ਭਰਾ ਨੇ ਲਿਆ ਅਜਿਹਾ ਬਦਲਾ...
Published : Apr 4, 2019, 4:50 pm IST
Updated : Apr 4, 2019, 5:45 pm IST
SHARE ARTICLE
Murder Case
Murder Case

ਕਹਿੰਦੇ ਹਨ ਕਿ ਬਦਲੇ ਦੀ ਭਾਵਨਾ ਅੱਗੇ ਹਰ ਰਿਸ਼ਤਾ ਫਿੱਕਾ ਪੈ ਜਾਂਦਾ ਹੈ...

ਲੁਧਿਆਣਾ : ਕਹਿੰਦੇ ਹਨ ਕਿ ਬਦਲੇ ਦੀ ਭਾਵਨਾ ਅੱਗੇ ਹਰ ਰਿਸ਼ਤਾ ਫਿੱਕਾ ਪੈ ਜਾਂਦਾ ਹੈ, ਫਿਰ ਭਾਂਵੇ ਸਕੀ ਭੈਣ ਨਾਲ ਹੀ ਬਦਲਾ ਕਿਉਂ ਨਾ ਹੋਵੇ। ਕੁਝ ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ, ਜਿੱਥੇ ਇਕ ਭਰਾ ਨੇ ਅਪਣੀ ਭੈਣ ਦੇ ਪ੍ਰੇਮ ਵਿਆਹ ਦਾ ਬਦਲਾ ਲੈਣ ਲਈ ਜੀਜੇ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਅਤੇ ਭੈਣ ਦਾ ਸੁਹਾਗ ਉਜਾੜਨ ਲੱਗਿਆ ਇਕ ਵਾਰ ਵੀ ਉਸ ਦੇ ਹੱਥ ਨਹੀਂ ਕੰਬੇ।

Murder Case Murder Case

ਜਾਣਕਾਰੀ ਮੁਤਾਬਿਕ ਮ੍ਰਿਤਕ ਰਾਜ ਕੁਮਾਰ ਦਾ ਵਿਆਹ ਦੋਸ਼ੀ ਦੀ ਭੈਣ ਦੀਪਾ ਨਾਲ ਸਾਲ 2013 ਚ ਹੋਇਆ ਸੀ। ਦੋਹਾਂ ਨੇ ਘਰੋਂ ਭੱਜ ਕੇ ਇੱਕ-ਦੂਜੇ ਨਾਲ ਵਿਆਹ ਕੀਤਾ ਸੀ ਅਤੇ ਲੁਧਿਆਣਾ ਆ ਕੇ ਰਹਿਣ ਲੱਗ ਗਏ ਸਨ। ਇਹੀ ਗੱਲ ਦੀਪਾ ਦੇ ਭਰਾ ਦੋਸ਼ੀ ਅੰਕਿਤ ਨੂੰ ਪਚ ਨਹੀਂ ਰਹੀ ਸੀ ਕਿਉਂਕਿ ਦੀਪਾ ਨੇ ਘਰ ਵਾਲਿਆਂ ਦੇ ਵਿਰੁੱਧ ਜਾ ਕੇ ਅਪਣੇ ਤੋਂ ਹੇਠਲੀ ਜਾਤ ਦੇ ਮੁੰਡੇ ਨਾਲ ਵਿਆਹ ਕਰਵਾਇਆ ਸੀ। ਇਸੇ ਲਈ ਅੰਕਿਤ ਨੇ ਅਪਣੀ ਰੰਜਿਸ਼ ਨੂੰ 6 ਸਾਲਾ ਬਾਅਦ ਕੱਢਿਆ।

Murder Case Murder Case

ਉਹ ਪਹਿਲਾਂ ਮੱਧ ਪ੍ਰਦੇਸ਼ ਤੋਂ ਲੁਧਿਆਣਾ ਆਇਆ ਅਤੇ ਅਪਣੇ ਜੀਜੇ ਨੂੰ ਬਹਾਨੇ ਨਾਲ ਘੰਟਾ ਘਰ ਇਲਾਕੇ ‘ਚ ਬੁਲਾ ਲਿਆ। ਇਸ ਤੋਂ ਬਾਅਦ ਦੋਸ਼ੀ ਨੇ ਅਪਣੇ ਇਕ ਦੋਸਤ ਨਾਲ ਮਿਲ ਕੇ ਜੀਜੇ ਦਾ ਗਲਾ ਵੱਢ ਕੇ ਉਸ ਦਾ ਕਤਲ ਕਰ ਦਿੱਤਾ। ਇਸ ਮਾਮਲੇ ਸਬੰਧੀ ਪੁਲਿਸ ਦਾ ਕਹਿਣਾ ਹੈ ਕਿ ਅੰਕਿਤ ਅਤੇ ਉਸ ਦੇ ਦੋਸਤ ਭੁਪਿੰਦਰ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ ਤੇ ਦੋਨਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜੀ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement