ਪੰਜਾਬ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਸਬੰਧੀ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੂੰ ਸਿੱਧੇ ਸਵਾਲ
Published : Mar 8, 2021, 10:53 pm IST
Updated : Mar 8, 2021, 10:53 pm IST
SHARE ARTICLE
Manpreet Singh Badal
Manpreet Singh Badal

ਕਿਹਾ, ਪੰਜਾਬ ਉਸ ਵਿੱਤੀ ਕਮਜ਼ੋਰੀ ਦੀ ਦਲ ਦਲ ਵਿਚੋਂ ਨਿਕਲ ਚੁੱਕੈ, ਜਿਸ ਵਿਚ ਪਿਛਲੀ ਸਰਕਾਰ ਛੱਡ ਕੇ ਗਈ ਸੀ

ਚੰਡੀਗੜ੍ਹ (ਹਰਦੀਪ ਸਿੰਘ ਭੋਗਲ): ਕੋਰੋਨਾ ਕਾਲ ਤੋਂ ਬਾਅਦ ਚਾਰੇ ਪਾਸੇ ਛਾਈ ਮੰਦੀ ਦਰਮਿਆਨ ਪੰਜਾਬ ਸਰਕਾਰ ਵੱਲੋਂ ਪਾਸ ਕੀਤੇ ਗਏ ਬਜਟ ਤੋਂ ਪੰਜਾਬ ਵਾਸੀਆਂ ਨੂੰ ਢੇਰ ਸਾਰੀਆਂ ਉਮੀਦਾਂ ਸਨ। ਇਹ ਬਜਟ ਲੋਕਾਂ ਦੀਆਂ ਉਮੀਦਾਂ 'ਤੇ ਕਿੰਨਾ ਕੁ ਪੂਰਾ ਉਤਰੇਗਾ, ਸਬੰਧੀ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨਾਲ ਸਪੋਕਸਮੈਨ ਟੀਵੀ ਵੱਲੋਂ ਵਿਸ਼ੇਸ਼ ਗੱਲਬਾਤ ਕੀਤੀ ਗਈ। ਬਜਟ ਵਿਚ ਲੋਕਾਂ ਲਈ ਕੀ-ਕੁੱਝ ਹੈ, ਇਸ ਸਬੰਧ ਪੁਛੇ ਸਵਾਲ ਦੇ ਜਵਾਲ ਵਿਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਕੋਰੋਨਾ ਕਾਲ ਦਾ ਪੂਰੀ ਦੁਨੀਆ ਨੂੰ ਘਾਟਾ ਪਿਆ ਹੈ, ਜਿਸ ਤੋਂ ਪੰਜਾਬ ਵੀ ਅਛੂਤਾ ਨਹੀਂ ਹੈ। ਸਾਡੀ ਲਈ ਔਖ ਇਹ ਰਹੀ ਕਿ ਸਾਨੂੰ ਕਰਜ਼ੇ ਦੀ ਪੰਡ ਵਿਰਾਸਤ ਵਿਚ ਮਿਲੀ ਸੀ।

manpreet Singh Badalmanpreet Singh Badal

ਉਨ੍ਹਾਂ ਕਿਹਾ ਕਿ 31 ਹਜ਼ਾਰ ਕਰੋੜ ਰੁਪਏ ਸੀਸੀਐਲ ਲਿਮਟ ਦਾ ਕਰਜ਼ਾ ਸਰਕਾਰ ਕੇ ਖਾਤੇ ਵਿਚ ਪੈ ਗਿਆ। 8 ਹਜ਼ਾਰ ਕਰੋੜ ਦਾ ਦੇਣਦਾਰੀਆਂ ਜੋ ਅਕਾਲੀ ਦਲ ਨੇ ਖਰਚੇ ਕੀਤੇ ਸਨ, ਉਹ ਅਗਲੀ ਸਰਕਾਰ ਲਈ ਛੱਡ ਦਿੱਤੇ ਗਏ ਸਨ। ਸੋ ਜਿਹੜੀ ਸਰਕਾਰ ਲੋਕਾਂ ਦੀਆਂ ਵੱਡੀਆਂ ਉਮੀਦਾਂ ਨਾਲ ਜਿੱਤ ਕੇ ਆਈ ਹੋਵੇ, ਉਸ ਨੂੰ ਪਹਿਲੇ ਦਿਨ ਹੀ 38 ਜਾਂ 40 ਹਜ਼ਾਰ ਕਰੋੜ ਦਾ ਕਰਜ਼ਾ ਮਿਲ ਜਾਵੇ, ਉਹ ਇਸ ਨਾਲ ਕਿਸ ਤਰ੍ਹਾਂ ਨਿਪਟੇਗੀ, ਇਸ ਦਾ ਅੰਦਾਜ਼ਾ ਸਹਿਜੇ ਹੀ ਲਗਾਇਆ ਜਾ ਸਕਦਾ ਹੈ। ਕੋਵਿਡ ਕਾਰਨ ਇਹ ਸਾਲ ਸਾਡੇ ਲਈ ਬੇਹੱਦ ਮਾੜਾ ਰਿਹਾ ਹੈ। ਇਸ ਦੇ ਬਾਵਜੂਦ ਇਸ ਪੰਜਾਬ ਨੂੰ ਸੰਭਾਲਣ ਵਿਚ ਕਾਮਯਾਬ ਹੋਏ ਹਾਂ।

manpreet Singh Badalmanpreet Singh Badal

ਅੱਜ ਅਸੀਂ ਸਾਡਾ ਰੈਵੀਨਿਊ ਕੁਲੈਕਸ਼ਨ ਅਕਾਲੀ ਦਲ ਦੇ ਵੇਲੇ ਨਾਲੋਂ ਦੁੱਗਣਾ ਹੋ ਚੁੱਕਾ ਹੈ। ਅੱਜ ਪੰਜਾਬ ਸਾਰੀਆਂ ਮੁਸ਼ਕਲਾਂ ਨੂੰ ਪਾਰ ਕਰਦਾ ਹੋਇਆ ਉਸ ਦਲ ਦਲ ਵਿਚੋਂ ਬਾਹਰ ਨਿਕਲਣ ਵਿਚ ਕਾਮਯਾਬ ਹੋ ਚੁੱਕਾ ਹੈ ਜਿਸ ਵਿੱਚੋਂ ਨਿਕਲਣਾ ਕਿਸੇ ਵੇਲੇ ਨਾਮੁਮਕਿਨ ਜਾਪਦਾ ਸੀ। ਅੰਕੜਿਆਂ ਦੀ ਖੇਡ ਨੂੰ ਪਾਸੇ ਰੱਖਦਿਆਂ ਬਜਟ ਤੋਂ ਆਮ ਆਦਮੀ ਨੂੰ ਕੀ ਕੁੱਝ ਮਿਲੇਗਾ ਸਬੰਧੀ ਪੁਛੇ ਸਵਾਲ ਦੇ ਜਵਾਲ ਵਿਚ ਵਿੱਤ ਮੰਤਰੀ ਨੇ ਕਿਹਾ ਕਿ ਮੇਰਾ ਖੁਦ ਦਾ ਪਿਛੋਕੜ ਪਿੰਡ ਦਾ ਹੈ।

manpreet Singh Badalmanpreet Singh Badal

ਪੇਂਡੂ ਲੋਕਾਂ ਨੂੰ ਸਰਕਾਰ ਤੋਂ ਵੱਡੀਆਂ ਉਮੀਦਾਂ ਹੁੰਦੀਆਂ ਹਨ ਅਤੇ ਸਰਕਾਰ ਦਾ ਵੀ ਫਰਜ ਬਣਦਾ ਹੈ ਕਿ ਉਹ ਟੈਕਸਾਂ ਰਾਹੀਂ ਇਕੱਠੇ ਹੁੰਦੇ ਪੈਸੇ ਨੂੰ ਲੋਕਾਂ ਤਕ ਪਹੁੰਚਦਾ ਕਰੇ। ਅੱਜ ਅਸੀਂ ਉਸ ਹੈਸੀਅਤ ਵਿਚ ਆ ਗਏ ਹਾਂ ਕਿ ਅਸੀਂ ਆਪਣੀਆਂ ਲੋਕ ਭਲਾਈ ਸਕੀਮਾਂ ਨੂੰ ਸਫਲਤਾ ਨਾਲ ਚਲਾ ਸਕੀਏ। ਸਰਕਾਰ ਨੇ ਸਿਹਤ ਅਤੇ ਸਿੱਖਿਆ ਵਰਗੇ ਖੇਤਰਾਂ ਲਈ ਵੱਡਾ ਬਜਟ ਰੱਖਿਆ ਹੈ। ਇਸ ਤੋਂ ਇਲਾਵਾ ਕਿਸਾਨਾਂ ਅਤੇ ਨਹਿਰੀ ਵਿਭਾਗ ਲਈ ਵੀ ਰਕਮ ਰੱਖੀ ਗਈ ਹੈ। ਸਰਕਾਰ ਨਹਿਰੀ ਪ੍ਰਬੰਧ ਨੂੰ ਦਰੁਸਤ ਕਰਨ ਦੇ ਨਾਲ ਨਾਲ ਹਾਰਟੀਕਲਚਰ ਸਮੇਤ ਡੇਅਰੀ ਦੇ ਧੰਦੇ ਦੀ ਬਿਹਤਰੀ ਲਈ ਵੀ ਕੰਮ ਕਰ ਰਹੀ ਹੈ। ਇਸ ਲਈ ਬਜਟ ਵਿਚ ਬਕਾਇਦਾ ਪ੍ਰਬੰਧ ਕੀਤਾ ਗਿਆ ਹੈ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement