Ludhiana Punjab News: ਟਿੱਪਰ ਚਾਲਕ ਨੇ ਸੇਵਾ ਮੁਕਤ ਪੁਲਿਸ ਮੁਲਾਜ਼ਮ ਨੂੰ ਦਰੜਿਆ, ਮੌਕੇ 'ਤੇ ਮੌਤ 
Published : Nov 7, 2023, 6:03 pm IST
Updated : Nov 7, 2023, 6:03 pm IST
SHARE ARTICLE
Accident
Accident

ਟਿੱਪਰ ਦਾ ਡਰਾਈਵਰ ਤਿਲਕ ਰਾਜ ਨੂੰ ਕਰੀਬ 10 ਮੀਟਰ ਤੱਕ ਘਸੀਟ ਕੇ ਲੈ ਗਿਆ।

Ludhiana Punjab News:  ਇੱਕ ਤੇਜ਼ ਰਫ਼ਤਾਰ ਟਿੱਪਰ ਨੇ ਸੇਵਾ-ਮੁਕਤ ਪੁਲਿਸ ਮੁਲਾਜ਼ਮ (Retired policeman) ਨੂੰ ਕੁਚਲ ਕੇ ਰੱਖ ਦਿੱਤਾ। ਹਾਦਸੇ 'ਚ ਪੁਲਿਸ ਮੁਲਾਜ਼ਮ ਦੀ ਮੌਕੇ 'ਤੇ ਹੀ ਮੌਤ ਹੋ ਗਈ, ਮੁਲਾਜ਼ਮ ਦੇ ਚਿੱਥੜੇ ਉੱਡ ਗਏ। ਮ੍ਰਿਤਕ ਦੀ ਪਛਾਣ ਤਿਲਕ ਰਾਜ ਵਜੋਂ ਹੋਈ ਹੈ। ਮਿਲੀ ਜਾਣਕਾਰੀ ਮੁਤਾਬਕ ਤਿਲਕ ਰਾਜ 2010 ਵਿਚ ਸੇਵਾਮੁਕਤ ਹੋਏ ਸਨ। 

ਦੱਸਿਆ ਜਾ ਰਿਹਾ ਹੈ ਕਿ ਤਿਲਕ ਰਾਜ ਮੰਗਲਵਾਰ ਦੁਪਹਿਰ ਨੂੰ ਪੁਲਿਸ ਲਾਈਨ ਤੋਂ ਸਾਈਕਲ 'ਤੇ ਆਪਣੇ ਲੜਕੇ ਦੀ ਦੁਕਾਨ 'ਤੇ ਜਾ ਰਿਹਾ ਸੀ। ਅਚਾਨਕ ਜਲੰਧਰ ਬਾਈਪਾਸ ਤੋਂ ਆ ਰਹੇ ਟਿੱਪਰ ਚਾਲਕ ਨੇ ਆਪਣਾ ਕੰਟਰੋਲ ਗੁਆ ਦਿੱਤਾ ਅਤੇ ਉਸ ਮੁਲਾਜ਼ਮ ਨੂੰ ਦਰੜ ਦਿੱਤਾ। ਟਿੱਪਰ ਦਾ ਡਰਾਈਵਰ ਤਿਲਕ ਰਾਜ ਨੂੰ ਕਰੀਬ 10 ਮੀਟਰ ਤੱਕ ਘਸੀਟ ਕੇ ਲੈ ਗਿਆ।

ਐਸਐਚਓ ਹਰਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਤਿਲਕ ਰਾਜ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਗਿਆ ਹੈ। ਮ੍ਰਿਤਕ ਦੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਫਿਲਹਾਲ ਕਾਰਪੋਰੇਸ਼ਨ ਵੱਲੋਂ ਫਰਾਰ ਡਰਾਈਵਰ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਟਿੱਪਰ ਨੂੰ ਕਬਜ਼ੇ ਵਿਚ ਲੈ ਲਿਆ ਗਿਆ ਹੈ।

 

(For more news apart from Ludhiana Punjab News, stay tuned to Rozana Spokesman).

Tags: punjabi news

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement