ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਵੱਲੋਂ ‘ਛਿੰਝ ਛਰਾਹਾਂ ਦੀ’ ਨੂੰ ਵਿਰਾਸਤੀ ਮੇਲਾ ਐਲਾਨਣ ਲਈ ਪੰਜਾਬ ਸਰਕਾਰ ਨੂੰ ਪੱਤਰ
Published : Nov 7, 2022, 5:55 pm IST
Updated : Nov 7, 2022, 5:55 pm IST
SHARE ARTICLE
Jai krishan Singh Rouri
Jai krishan Singh Rouri

ਇਸ ਇਤਿਹਾਸਕ ਮੇਲੇ ਨੂੰ ਸਰਬ - ਸਾਂਝੀ ਵਿਰਾਸਤੀ ਨਿਸ਼ਾਨੀ ਵਜੋਂ ਸੰਭਾਲਣ ਦੀ ਜ਼ਰੂਰਤ ਹੈ।

ਚੰਡੀਗੜ -  ਪੰਜਾਬ ਵਿਧਾਨ ਸਭਾ ਦੇ ਡਿਪਟੀ ਸਪੀਕਰ ਜੈ ਕ੍ਰਿਸ਼ਨ ਸਿੰਘ ਰੌੜੀ ਨੇ ਛਿੰਝ ਛਰਾਹਾਂ ਦੀ’ ਨੂੰ ਵਿਰਾਸਤੀ ਮੇਲਾ ਐਲਾਨਣ ਲਈ ਪੰਜਾਬ ਸਰਕਾਰ ਨੂੰ ਪੱਤਰ ਲਿਖਿਆ ਹੈ। ਇਸ ਪੱਤਰ ਵਿੱਚ ਰੌੜੀ ਨੇ ਲਿਖਿਆ ਹੈ ਕਿ ਹੁਸ਼ਿਆਰਪੁਰ ਜਿਲੇ ਦੇ ਗੜਸ਼ੰਕਰ ਅਧੀਨ ਪੈਂਦੇ ਨੀਮ ਪਹਾੜੀ ਖੇਤਰ ਬੀਤ ਦੇ ਪਿੰਡ ਅਚਲਪੁਰ ਮਜਾਰੀ ਵਿਖੇ ਹਰ ਸਾਲ ਮੱਘਰ ਮਹੀਨ ਦੇ ਜੇਠੇ ਐਤਵਾਰ ਤੋਂ ਲੈ ਕੇ ਲਗਾਤਾਰ ਚਾਰ ਦਿਨ ਇਹ ਛਿੰਝ ਮੇਲੇ ਲਗਦਾ ਹੈ। ਉਨਾਂ ਕਿਹਾ ਕਿ ਇਸ ਇਤਿਹਾਸਕ ਮੇਲੇ ਨੂੰ ਸਰਬ - ਸਾਂਝੀ ਵਿਰਾਸਤੀ ਨਿਸ਼ਾਨੀ ਵਜੋਂ ਸੰਭਾਲਣ ਦੀ ਜ਼ਰੂਰਤ ਹੈ।

ਰੌੜੀ ਨੇ ਅੱਗੇ ਲਿਖਿਆ ਕਿ ਪੰਜਾਬ ਸਰਕਾਰ ਪੰਜਾਬ ਦੇ ਅਮੀਰ ਵਿਰਸੇ ਨੂੰ ਅਗਲੀਆਂ ਪੀੜੀਆਂ ਤੱਕ ਪੁੱਜਦਾ ਕਰਨ ਲਈ ਨਿਰੰਤਰ ਯਤਨਸ਼ੀਲ ਹੈ। ਬੀਤ ਖੇਤਰ ਦੇ ਲੋਕਾਂ ਵੱਲੋਂ ਇਤਿਹਾਸਕ ਮੇਲੇ ‘ ਛਿੰਝ ਛਰਾਹਾਂ ਦੀ’ ਨੂੰ ਵਿਰਾਸਤੀ ਮੇਲਾ ਐਲਾਨਣ ਦੀ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਹਿਮਾਚਲ ਪ੍ਰਦੇਸ਼ ਦੇ ਜ਼ਿਲਾ ਊਨਾ ਦੀ ਹੱਦ ਨਾਲ ਲਗਦੇ ਬੀਤ ਇਲਾਕੇ ਦਾ ਇਹ ਮੇਲਾ ਸਦੀਆਂ ਪੁਰਾਣਾ ਹੈ ਜਿਸ ਵਿਚ ਸਾਰੇ ਵਰਗਾਂ ਦੇ ਲੋਕ ਸ਼ਾਮਿਲ ਹੁੰਦੇ ਹਨ। ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਪ੍ਰਕਾਸ਼ਿਤ ਅੱਠਵੀਂ ਦੀ ਪੁਸਤਕ ਵਿਚ ਨਾਮਵਰ ਲੇਖਕ ਅਮਰੀਕ ਸਿੰਘ ਦਿਆਲ ਦਾ ਲਿਖਿਆ ਲੇਖ ਛਿੰਝ ਛਰਾਹਾਂ ਦੀ’ ਪਿਛਲੇ ਦਸ ਸਾਲ ਤੋਂ ਸਕੂਲਾਂ ਵਿੱਚ ਪੜਾਇਆ ਜਾ ਰਿਹਾ ਹੈ। ਵੰਡ ਤੋਂ ਪਹਿਲਾਂ ਲਾਹੌਰ ਤੱਕ ਤੋਂ ਹੱਟੀਆਂ ਇਸ ਮੇਲੇ ਦਾ ਸ਼ਿੰਗਾਰ ਬਣਦੀਆਂ ਰਹੀਆਂ ਹਨ।

ਉਨਾਂ ਕਿਹਾ ਕਿ ਬੀਤ ਦਾ ਖਿਤਾ ਪੱਛੜਿਆ ਅਤੇ ਪਹਾੜੀ ਹੋਣ ਕਰ ਕੇ ਇਸ ਮੇਲੇ ਦਾ ਪ੍ਰਚਾਰ - ਪਸਾਰ ਨਹੀਂ ਹੋ ਸਕਿਆ ਅਤੇ ਨਾ ਹੀ ਪਿਛਲੀਆਂ ਸਰਕਾਰਾਂ ਨੇ ਇਸ ਮੇਲੇ ਵੱਲ ਕੋਈ ਧਿਆਨ ਦਿੱਤਾ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement