Special article : ਪੰਚਾਇਤ ਅਸੀਂ ਅਪਣੇ ਲਈ ਚੁਣਨੀ ਹੈ, ਇਸ ਲਈ ਸੋਚ ਸਮਝ ਕੇ ਚੁਣੋ

By : BALJINDERK

Published : Oct 7, 2024, 9:41 am IST
Updated : Oct 7, 2024, 9:55 am IST
SHARE ARTICLE
File photo
File photo

Special article : ਪੰਚਾਇਤਾਂ ਦੀਆਂ ਚੋਣਾਂ ਆਉਣ ਨਾਲ ਪਿੰਡਾਂ ਦੀ ਸਿਆਸਤ ਭਖ ਜਾਂਦੀ ਹੈ

Special article : ਚੋਣਾਂ ਦੇ ਆਉਣ ਨਾਲ ਮਾਹੌਲ ਵਖਰਾ ਹੀ ਹੋ ਜਾਂਦਾ ਹੈ। ਪੰਚਾਇਤਾਂ ਦੀਆਂ ਚੋਣਾਂ ਆਉਣ ਨਾਲ ਪਿੰਡਾਂ ਦੀ ਸਿਆਸਤ ਭਖ ਜਾਂਦੀ ਹੈ। ਕੁੱਝ ਸਰਪੰਚ ਬਣਨ ਦੇ ਸੁਪਨੇ ਵੇਖਣ ਲੱਗ ਜਾਂਦੇ ਹਨ ਅਤੇ ਕੁੱਝ ਪੰਚਾਇਤ ਮੈਂਬਰ। ਵੋਟਾਂ ਦੀ ਗਿਣਤੀ ਮਿਣਤੀ ਸ਼ੁਰੂ ਹੋ ਜਾਂਦੀ ਹੈ। ਪਰ ਜੋ ਵਧੇਰੇ ਸੋਚਣ ਅਤੇ ਸਮਝਣ ਦੀ ਗੱਲ ਹੈ, ਉਸ ਬਾਰੇ ਕੋਈ ਗੰਭੀਰ ਵਿਖਾਈ ਨਹੀਂ ਦਿੰਦਾ। ਕੁੱਝ ਪਿੰਡਾਂ ਦੇ ਪੜ੍ਹੇ ਲਿਖੇ ਸਰਪੰਚਾਂ ਨੇ ਪਿੰਡਾਂ ਦੀ ਨੁਹਾਰ ਹੀ ਬਦਲ ਕੇ ਰੱਖ ਦਿਤੀ ਹੈ। ਬਹੁਤ ਹੈਰਾਨੀ ਹੁੰਦੀ ਹੈ ਕਿ ਉਨ੍ਹਾਂ ਪਿੰਡਾਂ ਨੂੰ ਦੂਸਰੀਆਂ ਪੰਚਾਇਤਾਂ ਵੇਖਣ ਹੀ ਨਹੀਂ ਜਾਂਦੀਆਂ। ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਉਹ ਪਿੰਡ ਯੂ-ਟਿਊਬ ’ਤੇ ਵੇਖੇ ਜਾ ਸਕਦੇ ਹਨ। ਪਰ ਜਿਨ੍ਹਾਂ ਨੇ ਕੁੱਝ ਕਰਨਾ ਹੀ ਨਹੀਂ ਹੈ, ਉਨ੍ਹਾਂ ਅੱਗੇ ਬੀਨ ਵਜਾਉਣ ਦਾ ਕੋਈ ਫ਼ਾਇਦਾ ਨਹੀਂ। ਪਿੰਡ ਦੀ ਪੰਚਾਇਤ ਪਿੰਡ ਲਈ ਚੁਣੀ ਜਾਂਦੀ ਹੈ।

ਕਿੰਨੀ ਸ਼ਰਮ ਦੀ ਗੱਲ ਹੈ ਕਿ ਜਿਸ ਪਿੰਡ ਵਿਚ ਅਸੀਂ ਆਪ ਰਹਿੰਦੇ ਹੋਈਏ, ਉਸ ਨੂੰ ਹੀ ਸੰਵਾਰਨ ਦਾ ਕੰਮ ਨਹੀਂ ਕਰਦੇ। ਗ੍ਰਾਂਟਾਂ ਦਾ ਆਉਣਾ ਅਤੇ ਪਿੰਡ ਉਤੇ ਨਾ ਲਗਣਾ, ਪਿੰਡ ਵਾਲਿਆਂ ਨਾਲ ਧੋਖਾ ਹੈ। ਗ੍ਰਾਂਟਾਂ ਇਕੱਲੀ ਪੰਚਾਇਤ ਨਹੀਂ ਖਾਂਦੀ, ਇਸ ਨੂੰ ਵੰਡ ਕੇ ਖਾਧਾ ਜਾਂਦਾ ਹੈ। ਵਿਭਾਗੀ ਅਫ਼ਸਰ ਜੇ ਗ਼ਲਤ ਕਰਦੇ ਹਨ ਤਾਂ ਪਿੰਡ ਦੀ ਪੰਚਾਇਤ ਨੂੰ ਤਾਂ ਅਪਣੇ ਪਿੰਡ ਲਈ ਸੋਚਣਾ ਚਾਹੀਦਾ ਹੈ। ਖ਼ੈਰ! ਪੰਚਾਇਤ ਅਸੀਂ ਚੁਣਦੇ ਹਾਂ। ਪਿੰਡ ਵਿਚ ਹਰ ਬੰਦੇ ਬਾਰੇ ਚੰਗੀ ਤਰ੍ਹਾਂ ਪਤਾ ਹੁੰਦਾ ਹੈ। ਵਧੀਆ ਅਤੇ ਪੜ੍ਹੀ ਲਿਖੀ ਪੰਚਾਇਤ ਚੁਣੋ। ਬਹੁਤ ਮਹੱਤਵਪੂਰਨ ਹੈ ਕਿ ਕਿਸੇ ਕੋਲੋਂ ਵੀ ਸ਼ਰਾਬ ਨਾ ਲਵੋ। ਇੰਜ ਹੀ ਦੂਸਰੀਆਂ ਚੀਜ਼ਾਂ ਦਾ ਲਾਲਚ ਨਾ ਕਰੋ। ਜਿਹੜੇ ਪੈਸੇ ਉਮੀਦਵਾਰ ਖ਼ਰਚੇਗਾ, ਉਹ ਫੰਡਾਂ ਨੂੰ ਖੁਰਦ ਬੁਰਦ ਕਰ ਕੇ ਪੂਰੇ ਕਰੇਗਾ। ਜੇ ਤੁਸੀਂ ਵੋਟ ਨੂੰ ਕੁੱਝ ਪੈਸੇ ਤੇ ਸ਼ਰਾਬ ਵਿਚ ਨਹੀਂ ਵੇਚਿਆ ਤਾਂ ਤੁਸੀਂ ਸਾਰੇ ਆਈਆਂ ਗ੍ਰਾਟਾਂ ਬਾਰੇ ਪੁੱਛਣ ਦਾ ਹੱਕ ਰਖਦੇ ਹੋ।

ਗ੍ਰਾਮ ਸਭਾ ਕਰ ਕੇ ਆਏ ਪੈਸੇ ਅਤੇ ਪਿੰਡ ਤੇ ਲੱਗੇ ਪੈਸੇ ਦਾ ਹਿਸਾਬ ਕਿਤਾਬ ਪੁੱਛ ਸਕਦੇ ਹੋ। ਪਿੰਡ ਵਿਚ ਗਲੀਆਂ-ਨਾਲੀਆਂ ਦਾ ਮਸਲਾ ਹੀ ਹੱਲ ਨਹੀਂ ਹੋਇਆ। ਪਿੰਡ ਦੇ ਛੱਪੜਾਂ ਦਾ ਬੁਰਾ ਹਾਲ ਹੈ। ਕਾਗ਼ਜ਼ਾਂ ਵਿਚ ਸਫ਼ਾਈ ਹੋ ਜਾਂਦੀ ਹੈ ਪਰ ਹਕੀਕਤ ਵਿਚ ਕੁੱਝ ਨਹੀਂ ਹੁੰਦਾ। ਇਹ ਵਧੇਰੇ ਥਾਂਵਾਂ ’ਤੇ ਹੁੰਦਾ ਹੈ। ਕਈ ਵਾਰ ਅਖ਼ਬਾਰ ਵਿਚ ਫ਼ੋਟੋ ਵੀ ਦਿਤੀ ਜਾਂਦੀ ਹੈ। ਜੇ ਅਸੀਂ ਜਿਸ ਪਿੰਡ ਵਿਚ ਰਹਿੰਦੇ ਹਾਂ, ਉਸ ਨੂੰ ਹੀ ਸਾਫ਼ ਨਹੀਂ ਰਖਦੇ ਜਾਂ ਕਰਦੇ ਤਾਂ ਅਸੀਂ ਹੋਰ ਕੁੱਝ ਵੀ ਨਹੀਂ ਕਰ ਸਕਦੇ। ਪੰਚਾਇਤ ਅਸੀਂ ਅਪਣੇ ਲਈ ਅਤੇ ਅਪਣੇ ਪਿੰਡ ਲਈ ਚੁਣਨੀ ਹੈ, ਇਸ ਕਰ ਕੇ ਬਹੁਤ ਸੋਚ-ਸਮਝ ਕੇ ਵੋਟ ਦਾ ਇਸਤੇਮਾਲ ਕਰੋ। 
- ਪ੍ਰਭਜੋਤ ਕੌਰ ਢਿੱਲੋਂ ਮੁਹਾਲੀ
ਮੋਬਾਈਲ : 98150-50221

(For more news apart from We have to choose the Panchayat for ourselves, so choose wisely News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement