ਸ਼ਹੀਦਾਂ ਦੀ ਧਰਤੀ ਦੇ ਚਾਰੇ ਪਾਸੇ ਸੜਕਾਂ ਦਾ ਸੁੰਦਰੀਕਰਨ ਕਰਾਂਗੇ : ਲਖਵੀਰ ਰਾਏ
Published : Oct 7, 2022, 12:17 am IST
Updated : Oct 7, 2022, 12:17 am IST
SHARE ARTICLE
image
image

ਸ਼ਹੀਦਾਂ ਦੀ ਧਰਤੀ ਦੇ ਚਾਰੇ ਪਾਸੇ ਸੜਕਾਂ ਦਾ ਸੁੰਦਰੀਕਰਨ ਕਰਾਂਗੇ : ਲਖਵੀਰ ਰਾਏ

ਫ਼ਤਿਹਗੜ੍ਹ ਸਾਹਿਬ, 6 ਅਕਤੂਬਰ (ਸਵਰਨਜੀਤ ਸਿੰਘ ਸੇਠੀ) : ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਐਡ. ਲਖਵੀਰ ਸਿੰਘ ਰਾਏ ਨੇ ਬਾਈਪਾਸ ਵਾਲੇ ਗੋਲ ਚੌਕ ਤੋਂ ਚਾਰ ਨੰਬਰ ਚੂੰਗੀ ਤੱਕ ਬਣਨ ਵਾਲੀ 1.2 ਕਿਲੋਮੀਟਰ ਸੜਕ ਕਿਨਾਰੇ ਪਾਣ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਕਿਹਾ ਕਿ ਸ਼ਹੀਦਾਂ ਦੀ ਇਤਿਹਾਸਕ ਧਰਤੀ ਫ਼ਤਿਹਗੜ੍ਹ ਸਾਹਿਬ ਨੂੰ  ਇਤਿਹਾਸਕ ਪੱਖੋਂ ਵਿਕਸਿਤ ਕਰਾਂਗੇ ਜਿੱਥੇ ਸੜਕਾਂ ਚੌੜੀਆਂ ਹੋਣਗੀਆਂ ਉੱਥੇ ਹੀ ਸੜਕਾਂ ਦਾ ਸੁੰਦਰੀਕਰਨ ਵੀ ਕੀਤਾ ਜਾਵੇਗਾ | 
ਉਨ੍ਹਾਂ ਕਿਹਾ ਕਿ ਇਸ ਪਾਥ ਦੇ ਬਣਨ ਨਾਲ ਸੈਰ ਕਰਨ ਵਾਲੇ ਲੋਕਾਂ ਨੂੰ  ਲਾਭ ਹੋਵੇਗਾ ਅਤੇ ਸ਼ਹਿਰ ਦੇ ਸੁੰਦਰੀਕਰਨ ਵਿਚ ਵਾਧਾ ਹੋਣ ਨਾਲ ਸ਼ਹੀਦੀ ਸਭਾ ਮੌਕੇ ਭੀੜ ਭੜੱਕੇ ਤੋਂ ਰਾਹਤ ਮਿਲੇਗੀ | ਉਨ੍ਹਾਂ ਕਿਹਾ ਕਿ ਭਗਵੰਤ ਮਾਨ ਸਰਕਾਰ ਦੀਆਂ ਹਦਾਇਤਾਂ ਹਨ ਕਿ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾਵੇ, ਉਸੇ ਤਰਜ਼ 'ਤੇ ਵਿਕਾਸ ਕਾਰਜਾਂ ਵਿਚ ਤੇਜ਼ੀ ਲਿਆਂਦੀ ਜਾ ਰਹੀ ਹੈ ਜਿਨ੍ਹਾਂ ਨੂੰ  ਸਮੇਂ ਸੀਮਾ ਦੇ ਵਿਚ ਪੂਰਾ ਕੀਤਾ ਜਾਵੇ | ਉਨ੍ਹਾਂ ਦੱਸਿਆ ਕਿ ਇਸ ਕਾਰਜ 'ਤੇ 1 ਕਰੋੜ ਦੇ ਕਰੀਬ ਖਰਚ ਆਵੇਗਾ | 
ਇਸ ਮੌਕੇ ਗੁੁਰਵਿੰਦਰ ਸਿੰਘ ਢਿੱਲੋਂ, ਗੱਜਣ ਸਿੰਘ ਜਲਵੇੜਾ, ਜਗਜੀਤ ਰਿਉਣਾ, ਬਲਵੀਰ ਸੋਢੀ, ਅਸੀਸ ਸੂਦ, ਪਿ੍ਤਪਾਲ ਜੱਸੀ, ਜਗਰੂਪ ਨੰਬਰਦਾਰ, ਰਾਜਵੰਤ ਰਾਜੂ, ਸੰਜੀਵ ਪੁੁਰੀ ਆਦਿ ਹਾਜ਼ਰ ਸਨ |
3
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement